ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਸਕੂਲ 'ਚ ਦਾਖਲ ਹੋ ਕੇ ਇਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਵਿਅਕਤੀ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਵੂਮੈਨ ਸੈੱਲ ਦੀ ਇੰਚਾਰਜ ਇੰਸ. ਜਸਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ 23 ਫਰਵਰੀ ਨੂੰ ਸਕੂਲ ਜਾ ਰਹੀ ਸੀ ਕਿ ਹੈਪੀ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਭੱਠਲ ਨੇ ਉੁਸ ਨਾਲ ਗੰਦਾ ਮਜ਼ਾਕ ਕੀਤਾ। 24 ਫਰਵਰੀ ਨੂੰ ਹੈਪੀ ਉਸ ਦੇ ਪਿੱਛੇ ਸਕੂਲ 'ਚ ਦਾਖਲ ਹੋ ਗਿਆ ਅਤੇ ਉਸ ਦੀ ਬਾਂਹ ਫੜ ਕੇ ਉਸ ਨਾਲ ਅਸ਼ਲੀਲ ਹਰਕਤ ਕਰ ਕੇ ਮੌਕੇ ਤੋਂ ਭੱਜ ਗਿਆ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਦੇ ਹੁਕਮਾਂ 'ਤੇ ਵੀ ਜਮ੍ਹਾ ਨਹੀਂ ਹੋਏ ਐਸਟੀਮੇਟ ਦੇ ਪੈਸੇ, ਤਾਰਾਂ ਹਟਾਉਣ ਦਾ ਕੰਮ ਲਟਕਿਆ
NEXT STORY