ਸ੍ਰੀ ਮੁਕਤਸਰ ਸਾਹਿਬ(ਪਵਨ, ਦਰਦੀ)-ਇਕ 5 ਸਾਲਾ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਪੁਲਸ ਨੇ ਉਸ ਦੇ ਹੀ ਗੁਆਂਢੀ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ 5 ਸਾਲਾ ਬੱਚਾ ਗਲੀ ਵਿਚ ਖੇਡ ਰਿਹਾ ਸੀ। ਉਹ ਖੇਡਦੇ-ਖੇਡਦੇ ਪਹਿਲਾਂ ਵੀ ਕਈ ਵਾਰ ਗੁਆਂਢੀਆਂ ਦੇ ਘਰ ਚਲਾ ਜਾਂਦਾ ਸੀ। ਬੀਤੇ ਸ਼ਨੀਵਾਰ ਨੂੰ ਵੀ ਉਹ ਖੇਡਦਾ ਹੋਇਆ, ਉਨ੍ਹਾਂ ਦੇ ਘਰ ਚਲਾ ਗਿਆ। ਗੁਆਂਢੀ ਪ੍ਰਗਟ ਸਿੰਘ (18), ਜੋ ਕਿ ਘਰ 'ਚ ਇਕੱਲਾ ਸੀ, ਨੇ ਉਸ ਦੇ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਬੱਚਾ ਜਦੋਂ ਕਾਫ਼ੀ ਦੇਰ ਤੱਕ ਘਰ ਵਾਪਸ ਨਾ ਆਇਆ ਤਾਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਬੱਚੇ ਨੂੰ ਲੱਭਦਿਆਂ ਉਹ ਜਦੋਂ ਸਾਹਮਣੇ ਵਾਲੇ ਘਰ ਗਿਆ ਤਾਂ ਪ੍ਰਗਟ ਸਿੰਘ ਬੱਚੇ ਨਾਲ ਬਦਫੈਲੀ ਕਰ ਰਿਹਾ ਸੀ ਅਤੇ ਬੱਚਾ ਰੋ ਰਿਹਾ ਸੀ। ਇਸ ਦੌਰਾਨ ਪ੍ਰਗਟ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਸਿਟੀ ਥਾਣੇ ਦੇ ਐੱਸ. ਐੱਚ. ਓ. ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪ੍ਰਗਟ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
25 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY