ਜਲੰਧਰ, (ਮਹੇਸ਼)— ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਕੇ ਜੇਲ ਤੋਂ ਆਏ ਪਿੰਦਰੀ ਨਾਮਕ ਨਸ਼ਾ ਸਮੱਗਲਰ ਨੂੰ ਸੀ. ਆਈ. ਏ. ਸ਼ਹਿਰੀ ਨੇ 25 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਫੜਿਆ ਹੈ। ਐੱਸ. ਐੱਚ. ਓ. ਅਜੇ ਸਿੰਘ ਨੇ ਦੱਸਿਆ ਕਿ ਐੱਚ. ਸੀ. ਨਿਸ਼ਾਨ ਸਿੰਘ ਸਣੇ ਪੁਲਸ ਪਾਰਟੀ ਵਰਕਸ਼ਾਪ ਚੌਕ ਵਿਚ ਨਾਕਾਬੰਦੀ ਦੌਰਾਨ ਖੜ੍ਹੇ ਸਨ।
ਇਸ ਦੌਰਾਨ ਲਾਂਸਰ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ ਦੇ ਚਾਲਕ ਨੇ ਆਪਣਾ ਨਾਂ ਰਾਜਿੰਦਰ ਕੁਮਾਰ ਉਰਫ ਪਿੰਦਰ ਪੁੱਤਰ ਵੀਰ ਦਾਸ ਵਾਸੀ ਅਜੀਤ ਨਗਰ ਜਲੰਧਰ ਦੱਸਿਆ। ਉਸਦੀ ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮ ਪਿੰਦਰੀ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰ ਰਿਹਾ ਸੀ। ਉਸ ਖਿਲਾਫ ਥਾਣਾ ਡਵੀਜ਼ਨ ਨੰਬਰ 8 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਲਾਂਸਰ ਕਾਰ ਨੂੰ ਲੈ ਕੇ ਵੀ ਪੁਲਸ ਜਾਂਚ ਕਰ ਰਹੀ ਹੈ।
ਕਿਰਤੀ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤਾ ਧਰਨਾ
NEXT STORY