ਜਲੰਧਰ(ਮ੍ਰਿਦੁਲ)— ਜਲੰਧਰ ਦੇ ਗੁਰੂ ਨਾਨਕਪੁਰਾ ਵਿਚ ਰਹਿੰਦੇ ਇਕ ਕਾਰੋਬਾਰੀ ਨਾਲ ਲੁਧਿਆਣਾ-ਅਹਿਮਦਗੜ੍ਹ ਦੇ ਡਹਲੋਂ ਇਲਾਕੇ ਵਿਚ ਲੁੱਟ ਹੋ ਗਈ। ਲੁਟੇਰਿਆਂ ਨੇ ਕਾਰ ਸਵਾਰ ਪਾਈਪ ਫਿਟਿੰਗ ਕਾਰੋਬਾਰੀ ਮਨੀਸ਼ ਸੂਰੀ ਕੋਲੋਂ ਹਥਿਆਰਾਂ ਦੀ ਨੋਕ 'ਤੇ 90 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਮਾਮਲੇ ਸਬੰਧੀ ਲੁਧਿਆਣਾ ਰੂਰਲ ਦੇ ਡਹਲੋਂ ਥਾਣੇ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਨੀਸ਼ ਸੂਰੀ ਪੁੱਤਰ ਨਰੇਸ਼ ਸੂਰੀ ਨੇ ਦੱਸਿਆ ਕਿ ਉਨ੍ਹਾਂ ਦਾ ਸੈਨੇਟਰੀ ਦਾ ਕਾਰੋਬਾਰ ਹੈ, ਉਹ ਹਫਤੇ ਵਿਚ ਲਗਭਗ 2 ਵਾਰ ਸੰਗਰੂਰ ਜਾਂਦੇ ਹਨ, ਜਿਥੋਂ ਉਹ ਆਪਣੇ ਗਾਹਕਾਂ ਤੋਂ ਪੇਮੈਂਟ ਲੈ ਕੇ ਆਉਂਦੇ ਹਨ। ਸ਼ੁੱਕਰਵਾਰ ਸਵੇਰੇ ਉਹ ਸੰਗਰੂਰ ਤੋਂ ਪੇਮੈਂਟ ਲੈਣ ਗਿਆ ਸੀ। ਰਾਤ 11 ਵਜੇ ਦੇ ਕਰੀਬ ਜਦੋਂ ਉਹ ਅਹਿਮਦਗੜ੍ਹ ਰੋਡ 'ਤੇ ਆਪਣੀ ਕਾਰ ਵਿਚ ਲੁਧਿਆਣਾ ਵੱਲ ਜਾ ਰਹੇ ਸੀ ਤਾਂ ਰਸਤੇ ਵਿਚ ਡਹਲੋਂ ਇਲਾਕੇ ਵਿਚ ਬਾਥਰੂਮ ਕਰਨ ਲਈ ਰੁਕਿਆ ਤੇ ਅਚਾਨਕ 2 ਲੁਟੇਰੇ ਨੇੜਲੇ ਖਾਲੀ ਪਲਾਟ ਵਿਚੋਂ ਆਏ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਇਕ ਲੁਟੇਰੇ ਨੇ ਉਸਨੂੰ ਪਿਛਿਓਂ ਫੜ ਲਿਆ ਅਤੇ ਦੂਸਰੇ ਨੇ ਉਸਦੀ ਜੇਬ ਵਿਚੋਂ 25 ਹਜ਼ਾਰ ਰੁਪਏ ਅਤੇ ਕਾਰ ਦੀ ਚਾਬੀ ਕੱਢ ਲਈ। ਦੂਸਰੇ ਲੁਟੇਰੇ ਕਾਰ ਵਿਚ ਪਏ ਬੈਗ ਵਿਚੋਂ 90 ਹਜ਼ਾਰ ਰੁਪਏ ਲੁੱਟ ਲਏ ਅਤੇ ਦੂਸਰੇ ਨੇ ਕਿਹਾ ਕਿ ਇਸਨੂੰ ਮਾਰ ਦਿਓ। ਇੰਨਾ ਕਹਿੰਦੇ ਹੀ ਦੂਜਾ ਲੁਟੇਰਾ ਵੀ ਉਸਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਚਾਬੀ ਕਾਰ ਵਿਚ ਹੀ ਛੱਡ ਗਿਆ। ਮਨੀਸ਼ ਨੇ ਦੱਸਿਆ ਕਿ ਇਸ ਦੇ ਬਾਅਦ ਕੋਲੋਂ ਲੰਘ ਰਹੇ ਰਾਹਗੀਰ ਨੂੰ ਰੋਕ ਕੇ ਉਸਨੇ ਪੁਲਸ ਨੂੰ ਸੂਚਿਤ ਕੀਤਾ, ਜਿਥੇ ਮੌਕੇ 'ਤੇ ਐੱਸ. ਪੀ. ਕ੍ਰਾਈਮ ਸਮੇਤ ਡੈਲੋ ਥਾਣੇ ਦੀ ਪੁਲਸ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨਜ਼ਦੀਕ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰ ਰਹੀ ਹੈ।
ਹੰਗਾਮੇ ਦੇ ਡਰੋਂ ਏਅਰਪੋਰਟ 'ਤੇ ਪੁਖਤਾ ਪ੍ਰਬੰਧ ਕਰਨ ਦੇ ਹੁਕਮ
NEXT STORY