ਸਾਹਨੇਵਾਲ(ਜਗਰੂਪ)-ਚੌਕੀ ਰਾਮਗੜ੍ਹ ਦੇ ਇਲਾਕੇ 'ਚ ਸਰਗਰਮ ਹੋਏ ਚੋਰਾਂ ਨੇ ਪਿਛਲੇ 5 ਦਿਨਾਂ 'ਚ ਚੋਰੀ ਦੀਆਂ 9 ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਸ ਨੂੰ ਸਿੱਧਾ ਚੈਲੇਂਜ ਕੀਤਾ ਹੈ, ਜਿਸ ਕਾਰਨ ਸਥਾਨਕ ਲੋਕਾਂ 'ਚ ਚੋਰੀਆਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਬੀਤੀ ਰਾਤ ਦੋ ਅਣਪਛਾਤੇ ਚੋਰਾਂ ਵੱਲੋਂ ਇਕ ਮੈਡੀਕਲ ਸਟੋਰ, ਦੋ ਹੋਰ ਦੁਕਾਨਾਂ ਸਮੇਤ ਕੁੱਲ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਭੜਕੇ ਦੁਕਾਨਦਾਰਾਂ ਨੇ ਪੁਲਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਪਰ ਉਕਤ ਚੋਰਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਸੀ. ਸੀ. ਟੀ. ਵੀ. 'ਚ ਕੈਦ ਹੋ ਗਈਆਂ। ਉਕਤ ਘਟਨਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹ 'ਚ ਸਥਿਤ ਮਾਂਗਟ ਮੈਡੀਕਲ ਸਟੋਰ ਦੇ ਮਾਲਕ ਕਰਮਜੀਤ ਸਿੰਘ ਨੀਟਾ ਨੇ ਦੱਸਿਆ ਕਿ ਬੀਤੀ ਰਾਤ ਦੋ ਅਣਪਛਾਤੇ ਚੋਰਾਂ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਉਨ੍ਹਾਂ ਦੇ ਮੈਡੀਕਲ ਸਟੋਰ ਸਮੇਤ ਗੁਪਤਾ ਕਰਿਆਨਾ ਸਟੋਰ ਤੇ ਪਾਲ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਗੱਲਿਆਂ 'ਚੋਂ ਨਕਦੀ ਚੋਰੀ ਕਰ ਲਈ ਪਰ ਅੰਜਾਮ ਦਿੱਤੀ ਘਟਨਾ ਨੇੜੇ ਹੀ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਚੌਕੀ ਪੁਲਸ ਨੂੰ ਇਸਦੀ ਸ਼ਿਕਾਇਤ ਦਿੱਤੀ।
ਨਸ਼ੇ ਦੀ ਪੂਰਤੀ ਲਈ ਸਨੈਚਿੰਗ ਕਰਨ ਵਾਲੇ ਦੋ ਦੋਸਤ ਗ੍ਰਿਫਤਾਰ
NEXT STORY