ਮਲੋਟ (ਜੁਨੇਜਾ)- ਮਲੋਟ ਉਪ ਮੰਡਲ ਦੇ ਪਿੰਡ ਧੌਲਾ ਕਿੰਗਰਾ ਦੇ ਸੂਏ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਘੜਿਆਲ ਵੇਖਿਆ ਗਿਆ ਹੈ। ਇਹ ਜਾਨਵਰ ਮਾਸਾਹਾਰੀ ਹੈ ਪਾਣੀ ਅਤੇ ਪਾਣੀ ਤੋਂ ਬਾਹਰ ਨਿਕਲ ਸਕਣ ਕਰਕੇ ਇਲਾਕਾ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ, ਜਿਸ ਕਰਕੇ ਇਸ ਰੈਸਕਿਉ ਲਈ ਕੁਰੂਕਸ਼ੇਤਰ ਤੋਂ ਇੱਕ ਮਾਹਿਰ ਗੋਤਾਖੋਰ ਮੰਗਵਾਇਆ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਮੌਕੇ 'ਤੇ ਹੀ ਹੋ ਗਈ ਮੌਤ
ਪਿੰਡ ਧੌਲਾ ਕਿੰਗਰਾ ਦੇ ਕਿਸਾਨਾਂ ਨੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਖੇਤਾਂ ਵਿਚੋਂ ਲੰਘਦੇ ਲਾਲਬਾਈ ਰਾਜਵਾਹੇ ਵਿੱਚ ਇੱਕ 8 ਫੁੱਟ ਦਾ ਘੜਿਆਲ ਵੇਖਿਆ ਹੈ, ਜਿਸ ਕਰਕੇ ਕਿਸਾਨ ਤੇ ਹੋਰ ਇਲਾਕਾ ਵਾਸੀ ਸਹਿਮ ਦੇ ਮਾਹੌਲ ਵਿੱਚ ਹਨ। ਪਿੰਡ ਵਾਸੀਆ ਵੱਲੋ ਘੜਿਆਲ ਦੀ ਵੀਡੀਓ ਵੀ ਬਣਾਈ ਗਈ ਹੈ। ਪਿੰਡ ਵਾਸੀਆਂ ਮੁਤਾਬਕ ਘੜਿਆਲ ਦੀ ਲੰਬਾਈ 8 ਫੁੱਟ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਫੜਨ ਲਈ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਮਾਹਿਰ ਗੋਤਾਖੋਰ ਬੁਲਾਇਆ ਗਿਆ।
ਉਧਰ ਪਿੰਡ ਵਾਸੀਆਂ ਨੇ ਇਸ ਸਬੰਧੀ ਨਹਿਰੀ ਵਿਭਾਗ ਨੂੰ ਅਰਜ਼ੀ ਦੇ ਕੇ ਪਾਣੀ ਵੀ ਘੱਟ ਕਰਾਇਆ ਹੈ ਤਾਂ ਕਿ ਘੜਿਆਲ ਨੂੰ ਕਾਬੂ ਕਰਨ ਵਿਚ ਪ੍ਰੇਸ਼ਾਨੀ ਨਾ ਹੋਵੇ। ਮਾਹਿਰ ਅਤੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਧੁੰਦ ਕਰਕੇ ਹੁਣ ਇਸ ਨੂੰ ਪਾਣੀ ਵਿਚ ਲੱਭਣ ਦੀ ਵੀ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਧੁੱਪ ਵਿਚ ਇਹ ਬਾਹਰ ਨਿਕਲ ਆਉਂਦਾ ਹੈ ਜਾਂ ਪਾਣੀ ਦੇ ਉਪਰ ਦਿਖਾਈ ਦਿੰਦਾ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਾਅਦ ਵਿਚ ਪਿੰਡ ਵਾਸੀਆਂ ਨੇ ਮਾਹਿਰ ਦੀ ਮਦਦ ਨਾਲ ਇਸ ਘੜਿਆਲ ਨੂੰ ਕਾਬੂ ਕਰ ਕੇ ਸਬੰਧਤ ਮਹਿਕਮੇ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ- 52 ਦਿਨਾਂ 'ਚ 20 ਕਿੱਲੋ ਘਟ ਗਿਆ ਡੱਲੇਵਾਲ ਦਾ ਭਾਰ, ਬਾਰਡਰ 'ਤੇ ਬੈਠੇ ਕਿਸਾਨ ਨੂੰ ਪੈ ਗਿਆ 'ਦੌਰਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੇਟਿੰਗ ਐਪ ਰਾਹੀਂ ਔਰਤ ਨਾਲ ਮਾਰੀ 18 ਲੱਖ ਰੁਪਏ ਦੀ ਠੱਗੀ, ਜਲੰਧਰੋਂ ਮੁੰਡਾ ਗ੍ਰਿਫਤਾਰ
NEXT STORY