ਟਾਂਡਾ ਉੜਮੜ (ਵਰਿੰਦਰ ਪੰਡਿਤ) : ਜੰਗਲੀ ਜੀਵ ਮਹਿਕਮੇ ਵੱਲੋਂ ਪੰਜਾਬ ਸਰਕਾਰ ਨੇ ਘੜਿਆਲ ਮੁੜ ਵਸੇਵੇ ਦੇ ਵਕਾਰੀ ਪ੍ਰੋਜੈਕਟ ਅਧੀਨ ਟੀਮ ਨੇ ਬਿਆਸ ਕੰਜ਼ਰਵੇਸ਼ਨ ਰਿਜ਼ਰਵ ’ਚ ਲੁਪਤ ਹੁੰਦੀ ਜਾ ਰਹੀ ਪ੍ਰਜਾਤੀ ਦੇ ਘੜਿਆਲ ਛੱਡੇ ਹਨ | ਇਸ ਦੌਰਾਨ ਸਲੇਮਪੁਰ ਟਾਹਲੀ ਜੰਗਲ ਨਾਲ ਲੱਗਦੇ ਬਿਆਸ ਦਰਿਆ ਕੰਜ਼ਰਵੇਸ਼ਨ ਰਿਜ਼ਰਵ ਵਿੱਚ ਚੀਫ਼ ਵਾਈਲਡ ਲਾਈਫ਼ ਵਾਰਡਨ ਆਰ. ਕੇ. ਮਿਸ਼ਰਾ, ਕੰਜ਼ਰਵੇਟਰ ਆਫ ਫਾਰੈਸਟ ਮੁਨੀਸ਼ ਕੁਮਾਰ, ਟੀ ਗਨਾਨਾਂ , ਫੀਲਡ ਡਾਇਰੈਕਟਰ ਛੱਤਬੀੜ ਚਿੜੀਆਘਰ ਐੱਮ. ਸੁਧਾਕਰ, ਵਣ ਮੰਡਲ ਅਫਸਰ ਜੰਗਲੀ ਜੀਵ ਗੁਰਸ਼ਰਨ ਸਿੰਘ, ਕੋਆਰਡੀਨੇਟਰ ਡਬਲਯੂ. ਡਬਲਯੂ. ਐੱਫ. ਗੀਤਾਂਜਲੀ ਕੰਵਰ ਦੀ ਹਾਜ਼ਰੀ ’ਚ 23 ਘੜਿਆਲਾ ਨੂੰ ਛੱਡਿਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਵਣ ਮੰਡਲ ਅਫਸਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਲੁਪਤ ਹੁੰਦੀ ਪ੍ਰਜਾਤੀ ਨੂੰ ਬਚਾਉਣ ਲਈ ਬਣਾਏ ਇਸ ਪ੍ਰੋਜੈਕਟ ਦਾ ਉਦੇਸ਼ ਘੜਿਆਲਾਂ ਦੀ ਪ੍ਰਜਨਨ ਅਾਬਾਦੀ ਨੂੰ ਸਥਾਪਿਤ ਕਰਨਾ ਹੈ | ਜਿਸਦੇ ਚਲਦੇ ਪ੍ਰੋਜੈਕਟ ਦੇ ਪਹਿਲੇ ਫੇਸ ਵਿੱਚ 2017-18 ਦੌਰਾਨ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ 47 ਘੜਿਆਲ ਛੱਡੇ ਗਏ ਸਨ ਅਤੇ ਬਾਅਦ ਵਿੱਚ ਵਣ ਮਹਿਕਮੇ ਅਤੇ ਵਰਲਡ ਵਾਈਡ ਫ਼ੰਡ ਫਾਰ ਨੇਚਰ ਵੱਲੋਂ ਕਰਵਾਏ ਗਏ ਸੰਯੁਕਤ ਸਰਵੇਖਣ ਤੋਂ ਪਤਾ ਲੱਗਿਆ ਕਿ ਉਹ ਘੜਿਆਲ ਸਾਰੇ ਬਿਆਸ ਦਰਿਆ ਵਿੱਚ ਫੈਲ ਗਏ ਹਨ |
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਸੰਘਣੀ ਧੁੰਦ ''ਚ ਅਣਪਛਾਤੇ ਵਾਹਨ ਨੇ ਕੁਚਲਿਆ ਵਿਅਕਤੀ, ਲਾਸ਼ ''ਤੋਂ ਲੰਘੀਆਂ ਕਈ ਗੱਡੀਆਂ
ਅੱਜ ਪ੍ਰੋਜੈਕਟ ਦੇ ਦੂਜੇ ਫੇਸ ਵਿੱਚ ਟਾਂਡਾ ਦੇ ਇਸ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਨੂੰ ਚੁਣਿਆ ਗਿਆ ਹੈ, ਜਿਸਦੇ ਟਾਪੂ ਘੜਿਆਲਾ ਲਈ ਅਨਕੂਲ ਹਨ | ਉਨ੍ਹਾਂ ਦੱਸਿਆ ਕਿ ਅੱਜ 23 ਘੜਿਆਲ ਛੱਡੇ ਗਏ ਹਨ | ਇਸਦੇ ਨਾਲ ਹੀ ਡਬਲਯੂ. ਡਬਲਯੂ. ਐੱਫ. ਅਤੇ ਵਣ ਮਹਿਕਮੇ ਦੀ ਇਕ ਨਿਗਰਾਨੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਅਗਲੇ ਇਕ ਮਹੀਨੇ ਤੱਕ ਇਨ੍ਹਾਂ ਘੜਿਆਲਾ ਦਾ ਸਰਵੇਖਣ ਕਰੇਗੀ | ਜਿਸ ਲਈ ਇਕ ਨਿਗਰਾਨੀ ਸਟੇਸ਼ਨ ਸਥਾਪਿਤ ਵੀ ਕੀਤਾ ਗਿਆ ਹੈ | ਇਸ ਮੌਕੇ ਮਹਿਕਮੇ ਦੀ ਸਮੂਹ ਟੀਮ ਮੌਜੂਦ ਸੀ |
ਇਹ ਵੀ ਪੜ੍ਹੋ : ਨੌਦੀਪ ਕੌਰ ਦੀ ਰਿਹਾਈ ਲਈ ਕੌਮੀ ਮਹਿਲਾ ਕਮਿਸ਼ਨ ਫੌਰੀ ਦਖ਼ਲ ਦੇਵੇ: ਅਰੁਣਾ ਚੌਧਰੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੈਨੇਡਾ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਪਤੀ-ਪਤਨੀ ਵਿਰੁੱਧ ਕੇਸ ਦਰਜ
NEXT STORY