Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    11:44:45 PM

  • amritsar police action

    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ...

  • holidays in punjab

    ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ...

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

  • punjab bandh parvinder singh jhota

    'ਪੰਜਾਬ ਬੰਦ' ਮਗਰੋਂ ਪਰਵਿੰਦਰ ਸਿੰਘ ਝੋਟੇ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Gurdaspur
  • ਫਸਲੀ ਵੰਨ-ਸੁਵੰਨਤਾ ਤੇ ਬਿਜਲੀ ਦੀ ਵੰਡ ਸਬੰਧੀ ਸਰਕਾਰੀ ਨੀਤੀਆਂ ਵਿਚ ਹੀ ਭੰਬਲਭੂਸਾ

PUNJAB News Punjabi(ਪੰਜਾਬ)

ਫਸਲੀ ਵੰਨ-ਸੁਵੰਨਤਾ ਤੇ ਬਿਜਲੀ ਦੀ ਵੰਡ ਸਬੰਧੀ ਸਰਕਾਰੀ ਨੀਤੀਆਂ ਵਿਚ ਹੀ ਭੰਬਲਭੂਸਾ

  • Edited By Rajwinder Kaur,
  • Updated: 27 May, 2020 10:14 AM
Gurdaspur
crop diversification power distribution
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ) - ਪੰਜਾਬ ਅੰਦਰ ਕਣਕ-ਝੋਨੇ ਦੀ ਕਾਸ਼ਤ ਦੇ ਰਵਾਇਤੀ ਗੇੜ ਨੂੰ ਤੋੜਨ ਲਈ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਬੇਸ਼ੱਕ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦੇ ਉਲਟ ਪੰਜਾਬ ਅੰਦਰ ਟਿਊਬਵੈਲ ਚਲਾਉਣ ਲਈ ਤਿੰਨ ਫੇਜ ਬਿਜਲੀ ਸਪਲਾਈ ਦੇਣ ਅਤੇ ਰਜਵਾਹਿਆਂ 'ਚ ਨਹਿਰੀ ਪਾਣੀ ਛੱਡਣ ਦੇ ਬਣਾਏ ਜਾ ਰਹੇ ਰੋਸਟਰ ਅਜੇ ਵੀ 'ਕਣਕ-ਝੋਨੇ' ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਾਲੇ ਹੀ ਹਨ। ਸਿੱਤਮ ਦੀ ਗੱਲ ਹੈ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਮੱਕੀ, ਮੂੰਗੀ, ਗੰਨਾ, ਬਾਸਮਤੀ, ਸਬਜੀਆਂ ਅਤੇ ਅਜਿਹੀਆਂ ਹੋਰ ਗੈਰ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੀਆਂ ਅਪੀਲਾਂ ਤਾਂ ਕੀਤੀਆਂ ਜਾ ਰਹੀਆਂ ਹਨ। ਪਰ ਹੁਣ ਤੱਕ ਕੋਈ ਵੀ ਸਰਕਾਰ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ  ਨੂੰ ਨਹੀਂ ਸਮਝ ਸਕੀ ਕਿ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਬੀਜੀਆਂ ਗਈਆਂ ਗੈਰ ਰਵਾਇਤੀ ਫਸਲਾਂ ਹਰੇਕ ਸਾਲ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਤਿੰਨ ਫੇਜ ਬਿਜਲੀ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਸੋਕੇ ਵਰਗੇ ਹਾਲਾਤਾਂ ਨਾਲ ਜੂਝਦੀਆਂ ਹਨ।

ਟਿਊਬਵੈਲਾਂ ਅਤੇ ਨਹਿਰੀ ਪਾਣੀ 'ਤੇ ਨਿਰਭਰ ਹੈ ਪੰਜਾਬ ਦੀ ਖੇਤੀ
ਪੰਜਾਬ ਅੰਦਰ ਵਾਹੀਯੋਗ ਕੁੱਲ 40 ਲੱਖ ਹੈਕਟੇਅਰ ਰਕਬੇ ਵਿਚੋਂ ਤਕਰੀਬਨ 30 ਲੱਖ ਹੈਕਟੇਅਰ ਰਕਬਾ 14.76 ਲੱਖ ਟਿਊਬਵੈਲਾਂ ਨਾਲ ਸਿੰਜਿਆ ਜਾਂਦਾ ਹੈ ਜਦੋਂਕਿ ਬਾਕੀ ਦਾ ਕਰੀਬ 10 ਲੱਖ ਹੈਕਟੇਅਰ ਰਕਬਾ ਨਹਿਰੀ ਪਾਣੀ ਤੇ ਸਿੰਚਾਈ ਦੇ ਹੋਰ ਸਾਧਨਾਂ 'ਤੇ ਨਿਰਭਰ ਕਰਦਾ ਹੈ। ਪੰਜਾਬ ਅੰਦਰ ਖੇਤੀਬਾੜੀ ਦਾ ਸਾਰਾ ਦਾਰੋਮਦਾਰ ਤਿੰਨ ਫੇਜ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ 'ਤੇ ਹੀ ਨਿਰਭਰ ਕਰਦਾ ਹੈ। ਸਰਕਾਰ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਬਾਅਦ ਤਾਂ ਕਿਸਾਨਾਂ ਨੂੰ 8 ਘੰਟੇ ਤਿੰਨ ਫੇਜ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਹਰੇਕ ਸਾਲ ਪੇਸ਼ ਆਉਂਦੀ ਹੈ ਸਮੱਸਿਆ
ਤਕਰੀਬਨ ਹਰ ਸਾਲ ਅਪ੍ਰੈਲ-ਮਈ ਮਹੀਨਿਆਂ ਦੌਰਾਨ ਕਣਕ ਨੂੰ ਅੱਗ ਤੋਂ ਬਚਾਉਣ ਦੇ ਨਾਂਅ 'ਤੇ ਤਿੰਨ ਫੇਜ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ। ਕਣਕ ਦੀ ਕਟਾਈ ਦੇ ਬਾਅਦ ਜੂਨ ਮਹੀਨੇ ਤੱਕ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਬੜੀ ਮੁਸ਼ਕਲ ਨਾਲ 4 ਘੰਟੇ ਤਿੰਨ ਫੇਜ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਮਹੀਨਿਆਂ ਵਿਚ ਕਿਸਾਨਾਂ ਨੂੰ ਗੰਨਾ, ਮੱਕੀ, ਚਾਰਾ, ਮੂੰਗੀ, ਸਬਜੀਆਂ ਤੇ ਫਲਦਾਰ ਬੂਟੇ ਬਚਾਉਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ।

ਕਣਕ-ਝੋਨੇ ਦੀ ਕਾਸ਼ਤ ਕਾਰਨ ਵਾਲੇ ਹੀ ਚੁੱਕ ਰਹੇ ਹਨ ਮੁਫਤ ਬਿਜਲੀ ਦਾ ਲਾਭ
ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈਲਾਂ ਦੇ ਬਿਜਲੀ ਬਿੱਲਾਂ ਦੇ ਰੂਪ ਵਿਚ ਹਰੇਕ ਸਾਲ ਕਰੀਬ 8 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਪਰ ਇਸ ਸਬਸਿਡੀ ਦਾ ਲਾਭ ਜ਼ਿਆਦਾਤਰ ਉਹੀ ਕਿਸਾਨ ਚੁੱਕ ਰਹੇ ਹਨ, ਜੋ ਕਣਕ ਝੋਨੇ ਦੀ ਕਾਸ਼ਤ ਕਰਦੇ ਆ ਰਹੇ ਹਨ। ਕਿਉਂਕਿ ਤਿੰਨ ਫੇਜ ਬਿਜਲੀ ਸਪਲਾਈ ਪੂਰੀ ਮਾਤਰਾ ਵਿਚ ਝੋਨੇ ਦੇ ਸੀਜਨ ਵਿਚ ਹੀ ਆਉਂਦੀ ਹੈ ਜਦੋਂ ਕਿ ਜਿਹੜੇ ਕਿਸਾਨ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਹੋਰ ਫਸਲਾਂ ਦੀ ਕਾਸ਼ਤ ਕਰਦੇ ਹਨ, ਉਨ੍ਹਾਂ ਨੂੰ ਅਪ੍ਰੈਲ, ਮਈ ਤੇ ਜੂਨ ਮਹੀਨੇ ਵਿਚ ਗੈਰ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਲਈ ਡੀਜ਼ਲ ਪੰਪ ਚਲਾਉਣੇ ਪੈਂਦੇ ਹਨ। ਅਜਿਹੇ ਕਿਸਾਨਾਂ ਨੂੰ ਕਰੀਬ ਇਕ ਏਕੜ ਖੇਤ ਦੀ ਸਿੰਚਾਈ ਕਰਨ ਲਈ ਤਕਰੀਬਨ 4 ਘੰਟੇ ਡੀਜ਼ਲ ਪੰਪ ਚਲਾਉਣਾ ਪੈਂਦਾ ਹੈ, ਜਿਸ 'ਤੇ ਕਰੀਬ ਇਕ ਹਜ਼ਾਰ ਰੁਪਏ 4 ਘੰਟਿਆਂ ਵਿਚ ਹੀ ਖਰਚ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - WHO ਦੀ ਚੇਤਾਵਨੀ : ਕੋਰੋਨਾ ਮਹਾਮਾਰੀ ਤੋਂ ਉੱਭਰ ਰਹੇ ਦੇਸ਼ਾਂ 'ਚ ਮੁੜ ਆ ਸਕਦਾ ਹੈ ਵਾਇਰਸ (ਵੀਡੀਓ)

ਪੜ੍ਹੋ ਇਹ ਵੀ ਖਬਰ - ‘ਮੇਰੇ ਪਿੰਡ ਦੇ ਲੋਕ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

PunjabKesari

ਝੋਨੇ ਦੀ ਸਿੱਧੀ ਬਿਜਾਈ 'ਤੇ ਪੈ ਰਿਹੈ ਅਸਰ
ਇਸ ਸਾਲ ਲੇਬਰ ਦੀ ਘਾਟ ਕਾਰਨ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ। ਬਹੁਤ ਸਾਰੇ ਕਿਸਾਨਾਂ ਨੇ ਇਸ ਸਾਲ ਸਿੱਧੀ ਬਿਜਾਈ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਇਹ ਦਾਅਵਾ ਕਰ ਰਹੇ ਹਨ ਕਿ ਤਿੰਨ ਫੇਜ ਬਿਜਲੀ ਸਪਲਾਈ ਦੇ ਹਾਲਾਤ ਇਹ ਬਣੇ ਹੋਏ ਹਨ ਕਿ 4 ਘੰਟੇ ਟਿਊਬਵੈਲ ਚੱਲਣ ਨਾਲ ਇਕ ਏਕੜ ਖੇਤ ਦੀ ਰੌਣੀ ਵੀ ਨਹੀਂ ਹੁੰਦੀ ਅਤੇ ਇਕ ਦਿਨ ਵਿਚ ਜਦੋਂ ਸਿਰਫ 4 ਘੰਟੇ ਬਿਜਲੀ ਆਉਣ ਦੇ ਬਾਅਦ ਬੰਦ ਹੋ ਜਾਂਦੀ ਹੈ ਤਾਂ ਅਗਲੇ ਦਿਨ ਜਦੋਂ ਮੁੜ ਉਸੇ ਖੇਤ ਨੂੰ ਪਾਣੀ ਲਗਾਇਆ ਜਾਂਦਾ ਹੈ ਤਾਂ ਖੇਤ ਦਾ ਇਕ ਦਿਨ ਪਹਿਲਾਂ ਸਿੰਜਿਆ ਗਿਆ ਹਿੱਸਾ ਦੂਸਰੇ ਦਿਨ ਨਾਲ ਰਲਦਾ ਹੀ ਨਹੀਂ। ਖਾਸ ਤੌਰ 'ਤੇ ਜੇ ਕਿਸੇ ਕਿਸਾਨ ਨੇ ਇਕੋ ਟਿਊਬਵੈਲ ਨਾਲ 3-4 ਏਕੜ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੋਵੇ ਤਾਂ ਉਸ ਲਈ ਤਾਂ ਇਹ ਵੱਡੀ ਸਿਰਦਰਦੀ ਬਣ ਜਾਂਦੀ ਹੈ। ਇਥੇ ਦੱਸਣਾ ਬਣਦਾ ਹੈ ਕਿ ਅੱਜ ਕੱਲ ਟਿਊਬਵੈਲ ਪਾਣੀ ਵੀ ਘੱਟ ਕੱਢਦੇ ਹਨ ਅਤੇ ਜੇਕਰ ਕੋਈ ਖੇਤ ਲੇਜਰ ਲੈਵਲਰ ਨਾਲ ਪੱਧਰਾ ਕਰਵਾਇਆ ਹੋਵੇ ਤਾਂ ਵੀ ਉਹ ਬੜੀ ਮੁਸ਼ਕਲ ਨਾਲ 6 ਤੋਂ 7 ਘੰਟੇ ਵਿਚ ਭਰਦਾ ਹੈ।

ਪੜ੍ਹੋ ਇਹ ਵੀ ਖਬਰ - ਪਹਿਲਾਂ ਤੋਂ ਆਰਥਿਕ ਤੰਗੀਆਂ ਦੇ ''ਝੰਬੇ'' ਕਿਸਾਨਾਂ ਨੂੰ ਲੁੱਟਣ ਲਈ ਸ਼ਰਾਰਤੀ ਅਨਸਰਾਂ ਨੇ ਲੱਭਿਆ ਨਵਾਂ ਰਾਹ

ਮੱਕੀ ਸਮੇਤ ਹੋਰ ਫਸਲਾਂ ਵੀ ਬੁਰੀ ਤਰਾਂ ਹੁੰਦੀਆਂ ਹਨ ਪ੍ਰਭਾਵਿਤ
ਸਰਕਾਰ ਵੱਲੋਂ ਇਸ ਸਾਲ ਮੱਕੀ ਹੇਠ ਰਕਬਾ 60 ਹਜ਼ਾਰ ਹੈਕਟੇਅਰ ਤੋਂ ਵਧਾ ਕੇ 3.50 ਲੱਖ ਹੈਕਟੇਅਰ ਕਰਨ ਦਾ ਟੀਚਾ ਮਿਥਿਆ ਹੈ। ਪਰ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦੀ ਕਾਸ਼ਤ ਤਾਂ ਕੀ ਕਰਨੀ, ਉਨ੍ਹਾਂ ਨੂੰ ਤਾਂ ਪਸ਼ੂਆਂ ਦੇ ਚਾਰੇ ਨੂੰ ਪਾਣੀ ਲਾਉਣ ਲਈ ਵੀ ਜੂਝਣਾ ਪੈਂਦਾ ਹੈ। ਇਸੇਤਰਾਂ ਗੰਨੇ ਦੇ ਕਾਸ਼ਤਕਾਰ ਵੀ ਆਪਣੀ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਹਨ ਅਤੇ ਬਾਗਾਂ ਤੇ ਸਬਜ਼ੀਆਂ ਦੇ ਕਾਸ਼ਤਕਾਰ ਵੀ ਨਿਰਾਸ਼ਾ ਦੇ ਆਲਮ 'ਚ ਘਿਰੇ ਹਨ।

ਨਹਿਰੀ ਪਾਣੀ ਵੀ ਨਹੀਂ ਹੁੰਦਾ ਨਸੀਬ
ਰਜਵਾਹਿਆਂ 'ਚ ਪਾਣੀ ਛੱਡਣ ਦੇ ਮਾਮਲੇ ਵਿਚ ਵੀ ਸਰਕਾਰ ਨੇ ਕੋਈ ਤਬਦੀਲੀ ਨਹੀਂ ਕੀਤੀ, ਜਿਸ ਦੇ ਚਲਦਿਆਂ ਪੁਰਾਣੀ ਰਵਾਇਤ ਅਨੁਸਾਰ ਝੋਨੇ ਦੀ ਲਵਾਈ ਦੇ ਦਿਨਾਂ ਵਿਚ ਸੂਇਆਂ ਵਿਚ ਪਾਣੀ ਛੱਡਿਆ ਜਾਂਦਾ ਹੈ ਜੋ ਬਹੁਤੇ ਥਾਈਂ ਟੇਲਾਂ ਤੱਕ ਪਹੁੰਚਦਾ ਹੀ ਨਹੀਂ।

ਪੜ੍ਹੋ ਇਹ ਵੀ ਖਬਰ - ਜਦੋਂ ਪੈਰ ''ਤੇ ਡਿੱਗੀ ਬਿੱਠ ਕਾਰਨ ਬਲਬੀਰ ਸਿੰਘ ਸੀਨੀਅਰ ਨੇ ਜਿੱਤਿਆ ਸੀ ਓਲੰਪਿਕ (ਵੀਡੀਓ)

ਖੇਤ ਖਾਲੀ ਛੱਡਣ ਲਈ ਮਜ਼ਬੂਰ ਹਨ ਕਿਸਾਨ
ਆਮ ਤੌਰ 'ਤੇ ਖੇਤੀ ਵਿਗਿਆਨੀ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਕਣਕ ਦੀ ਕਟਾਈ ਦੇ ਬਾਅਦ ਝੋਨੇ/ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਦੇ ਕਰੀਬ ਤਿੰਨ ਮਹੀਨੇ ਖੇਤਾਂ ਵਿਚ ਹਰੀ ਖਾਦ ਜਾਂ ਮੂੰਗੀ ਵਰਗੀ ਕਿਸੇ ਤੀਸਰੀ ਫਸਲ ਦੀ ਕਾਸ਼ਤ ਕੀਤੀ ਜਾਵੇ। ਬਿਜਲੀ ਤੇ ਪਾਣੀ ਸਬੰਧੀ ਸਰਕਾਰ ਵੱਲੋਂ ਕੋਈ ਪਾਲਿਸੀ ਨਾ ਬਣਾਏ ਜਾਣ ਕਾਰਨ ਹੁਣ ਕਈ ਕਿਸਾਨ ਚਾਹੁੰਦੇ ਹੋਏ ਵੀ ਇਨ੍ਹਾਂ ਵਾਧੂ ਫਸਲਾਂ ਦੀ ਕਾਸ਼ਤ ਨਹੀਂ ਕਰਦੇ ਅਤੇ ਉਨ੍ਹਾਂ ਵੱਲੋਂ ਖੇਤ ਖਾਲੀ ਛੱਡਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਪੰਜਾਬ ਅੰਦਰ ਅਜੇ ਵੀ ਮੂੰਗੀ ਵਰਗੀਆਂ ਲਾਹੇਵੰਦ ਫਸਲਾਂ ਹੇਠ ਰਕਬਾ ਨਹੀਂ ਵਧ ਰਿਹਾ।

ਕੀ ਕਹਿਣਾ ਹੈ ਕਿਸਾਨ ਆਗੂ ਦਾ?
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਮੁੱਦਾ ਬਹੁਤ ਗੰਭੀਰ ਅਤੇ ਬਹੁਤ ਸਾਲਾਂ ਤੋਂ ਅਣਗੌਲਿਆ ਪਿਆ ਹੈ। ਉਨ੍ਹਾਂ ਨੇ ਇਸ ਸਬੰਧੀ ਕਈ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਬਹੁਤ ਸਾਰੀਆਂ ਪਾਲਿਸੀਆਂ ਅਜਿਹੀਆਂ ਬਣਾ ਦਿੰਦੀ ਹੈ ਜੋ ਜ਼ਮੀਨੀ ਹਕੀਕਤ 'ਤੇ ਖਰੀ ਨਹੀਂ ਉਤਰਦੀਆਂ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਾਲ ਵਿਚ ਕਈ ਮਹੀਨੇ ਬਿਜਲੀ ਖਰੀਦੇ ਬਗੈਰ ਹੀ ਬਿਜਲੀ ਉਤਪਾਦਨ ਵਾਲੀਆਂ ਕੰਪਨੀਆਂ ਨੂੰ ਐਗਰੀਮੈਂਟ ਮੁਤਾਬਕ ਭੁਗਤਾਨ ਕਰਦੀ ਹੈ ਤੇ ਦੂਸਰੇ ਪਾਸੇ ਕਿਸਾਨਾਂ ਨੂੰ ਬਿਜਲੀ ਦੀ ਘਾਟ ਕਾਰਨ ਡੀਜ਼ਲ ਫੂਕ ਕੇ ਕਰਜ਼ਾਈ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਲੜਾਈ ਲੜਨ ਵਾਲੇ ਇਸ ਸੂਬੇ ਅੰਦਰ ਇਕ ਸਚਾਈ ਇਹ ਵੀ ਹੈ ਕਿ ਸੂਬੇ ਅੰਦਰ ਬਹੁਤ ਸਾਰੇ ਰਜਵਾਹੇ ਸਿਰਫ 'ਫਾਈਲਾਂ' ਵਿਚ ਸਾਫ ਹੁੰਦੇ ਹਨ, ਜਦੋ ਕਿ ਉਨ੍ਹਾਂ ਵਿਚ ਉਗੇ ਘਾਹ ਫੂਸ ਤੇ ਬੂਟੀਆਂ ਕਾਰਨ ਪੂਰੀ ਮਾਤਰਾ ਵਿਚ ਪਾਣੀ ਨਹੀਂ ਛੱਡਿਆ ਜਾਂਦਾ। ਇਸ ਕਾਰਨ ਇਹ ਪਾਣੀ ਖੁਦ ਅਗਾਂਹ ਹੋਰ ਸੂਬਿਆਂ ਨੂੰ ਚਲਾ ਜਾਂਦਾ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।

ਪੜ੍ਹੋ ਇਹ ਵੀ ਖਬਰ - ਸਭ ਤੋਂ ਪਹਿਲਾਂ ਪਲਾਜ਼ਮਾ ਦਾਨ ਕਰਨ ਵਾਲੇ ਤਬਰੇਜ਼ ਖ਼ਾਨ ਦੀ ਮੁਕੰਮਲ ਦਾਸਤਾਨ

ਪੜ੍ਹੋ ਇਹ ਵੀ ਖਬਰ - ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ 

ਅਗਾਂਹਵਧੂ ਕਿਸਾਨ ਵੀ ਨਿਰਾਸ਼
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਨਾਲ ਸਬੰਧਿਤ ਉਘੇ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਸਰਕਾਰੀ ਵਿਭਾਗਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਦਾ ਕੰਮ ਕੀਤਾ ਹੈ ਅਤੇ ਇਸ ਧੰਦੇ ਨੂੰ ਲਾਹੇਵੰਦ ਕਰਕੇ ਦੱਸਿਆ ਹੈ। ਅਪ੍ਰੈਲ ਤੋਂ ਜੂਨ ਮਹੀਨੇ ਤੱਕ ਬਿਜਲੀ ਪਾਣੀ ਦੀ ਘਾਟ ਸਾਹਮਣੇ ਉਨ੍ਹਾਂ ਦੇ ਕਈ ਤਜ਼ਰਬੇ ਅਤੇ ਸਾਧਨ ਵੀ ਫਿੱਕੇ ਪੈ ਜਾਂਦੇ ਹਨ, ਕਿਉਂਕਿ ਗਰਮੀ ਦੇ ਇਨ੍ਹਾਂ ਦਿਨਾਂ ਵਿਚ ਜਦੋਂ ਫਸਲਾਂ ਪਾਣੀ ਦੀ ਮਾਰ ਨਾਲ ਮੁਰਝਾ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਡੀਜਲ ਨਾਲ ਚੱਲਣ ਵਾਲੇ ਪੰਪ ਚਲਾਉਣੇ ਪੈਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਕਿ ਸਿਰਫ 4 ਮਹੀਨੇ ਤਿੰਨ ਫੇਜ ਬਿਜਲੀ ਸਪਲਾਈ ਦੇ ਕੇ ਫਸਲੀ ਵਿਭਿੰਨਤਾ ਨਹੀਂ ਲਿਆਂਦੀ ਜਾ ਸਕਦੀ।

  • Crop diversification
  • government policies
  • power distribution
  • ਫਸਲੀ ਵੰਨ ਸੁਵੰਨਤਾ
  • ਸਰਕਾਰੀ ਨੀਤੀਆਂ
  • ਬਿਜਲੀ ਦੀ ਵੰਡ

ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

NEXT STORY

Stories You May Like

  • friday holiday holiday in punjab
    ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ, ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
  • government job  27 lakh rupees  excise officer  police
    ਸਰਕਾਰੀ ਨੌਕਰੀ ਪਾਉਣ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ ਗਿਆ ਹੰਗਾਮਾ ਤੇ ਫਿਰ...
  • violent collision between a car and a motorcycle
    ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ, ਬਿਜਲੀ ਦਾ ਖੰਭਾ ਟੁੱਟ ਕੇ ਡਿੱਗਾ
  • billionaires fleeing uk
    UK ਤੋਂ ਭੱਜ ਰਹੇ ਅਰਬਪਤੀ  ! ਹੁਣ ਇਨ੍ਹਾਂ ਦੇਸ਼ਾਂ ਦਾ ਵਧਾਉਣਗੇ ਖਜ਼ਾਨਾ,  ਦੇਸ਼ ਦੀਆਂ ਨੀਤੀਆਂ 'ਤੇ ਉੱਠੇ ਸਵਾਲ
  • elon musk furious over starlink delay in india
    ਭਾਰਤ ਵਿਚ ਸਟਾਰਲਿੰਕ ਦੀ ਦੇਰੀ ’ਤੇ ਭੜਕੇ ਐਲਨ ਮਸਕ, ਬੋਲੇ ‘ਬੇਹੱਦ ਪ੍ਰਭਾਵਸ਼ਾਲੀ ਕਾਰੋਬਾਰੀ’ ਪਾ ਰਹੇ ਨੇ ਅੜਿੱਕਾ!
  • electrician  daughter  father  mother
    ਕਰੰਟ ਲੱਗਣ ਨਾਲ ਬਿਜਲੀ ਮਕੈਨਿਕ ਦੀ ਮੌਤ, ਇਕੱਲੀ ਰਹਿ ਗਈ ਧੀ, ਮਾਂ ਪਹਿਲਾਂ ਹੀ ਛੱਡ ਚੁੱਕੀ ਦੁਨੀਆ
  • three animals dead after being struck by lightning
    ਅਸਮਾਨੀ ਬਿਜਲੀ ਡਿੱਗਣ ਕਾਰਨ ਗੁੱਜਰ ਪਰਿਵਾਰ ਦੇ ਤਿੰਨ ਪਸ਼ੂਆਂ ਦੀ ਮੌਤ
  • punsup  pr paddy  government procurement
    ਪਾਤੜਾਂ ’ਚ ਪਨਸਪ ਵਲੋਂ ਪੀਆਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
Trending
Ek Nazar
ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • ashwani the main accused is on a 10 day remand
      ਪਰਵਿੰਦਰ ਝੋਟਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਅਸ਼ਵਨੀ 10 ਦਿਨਾਂ ਦੇ ਰਿਮਾਂਡ 'ਤੇ
    • new rules issued in amritsar ahead of the festive season
      ਅੰਮ੍ਰਿਤਸਰ 'ਚ ਤਿਉਹਾਰਾਂ ਤੋਂ ਪਹਿਲਾਂ ਜਾਰੀ ਹੋਏ ਨਵੇਂ ਹੁਕਮ, ਪਟਾਕੇ ਚਲਾਉਣ ਦਾ...
    • parvinder jhota punjab bandh
      11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
    • new zealand moga youth
      ਨਿਊਜ਼ੀਲੈਂਡ 'ਚ ਤਕਰਾਰ, ਪਿੱਛੋਂ ਬਾਘਾਪੁਰਾਣਾ 'ਚ ਚੱਲੀਆਂ ਗੋਲੀਆਂ, CCTV 'ਚ...
    • ludhiana cp office
      ਪੰਜਾਬ ਪੁਲਸ ਦੀ ਗ੍ਰਿਫ਼ਤ 'ਚੋਂ 2 ਮੁਲਜ਼ਮ ਹੱਥਕੜੀ ਸਮੇਤ ਫ਼ਰਾਰ
    • parvinder jhota ashwani kumar medical
      ਪਰਵਿੰਦਰ ਝੋਟੇ ਦਾ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਨੂੰ ਲੈ ਕੇ ਵੱਡਾ ਖ਼ੁਲਾਸਾ
    • sho suspended in parvinder jhota murder case
      ਪਰਵਿੰਦਰ ਝੋਟਾ ਕਤਲ ਮਾਮਲੇ 'ਚ ਵੱਡੀ ਕਾਰਵਾਈ, SHO ਬੇਅੰਤ ਕੌਰ ਸਸਪੈਂਡ
    • death of punjab police sho gurdev singh
      ਭਿਆਨਕ ਹਾਦਸੇ ਦੌਰਾਨ ਪੰਜਾਬ ਪੁਲਸ ਦੇ ਥਾਣੇਦਾਰ ਗੁਰਦੇਵ ਸਿੰਘ ਦੀ ਮੌਤ
    • police and drug inspector raid medical store  1 lakh pills recovered
      ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
    • satnam singh dies after being struck by lightning
      ਗੁਰਦਾਸਪੁਰ: ਆਸਮਾਨੀ ਬਿਜਲੀ ਡਿੱਗਣ ਕਾਰਨ ਸਤਨਾਮ ਸਿੰਘ ਦੀ ਮੌਤ, ਦੋ ਧੀਆਂ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +