ਸਮਰਾਲਾ/ਅਬੋਹਰ/ਮਮਦੋਟ (ਗਰਗ, ਭਾਰਦਵਾਜ, ਸ਼ਰਮਾ, ਜਸਵੰਤ) : ਪੰਜਾਬ 'ਚ ਮੰਗਲਵਰ ਰਾਤ ਤੋਂ ਸ਼ੁਰੂ ਹੋਏ ਮੀਂਹ ਅਤੇ ਤੇਜ਼ ਹਵਾਵਾਂ ਮਗਰੋਂ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਗੜੇਮਾਰੀ ਕਾਰਨ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ਤਬਾਹ ਹੋ ਗਈ, ਜਿਸ ਨਾਲ ਪ੍ਰਤੀ ਏਕੜ 5 ਕੁਇੰਟਲ ਝਾੜ ਘੱਟ ਨਿਕਲਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਹੁਸ਼ਿਆਰਪੁਰ, ਗੜ੍ਹਸ਼ੰਕਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ 'ਚ ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਭਾਰੀ ਨੁਕਸਾਨ ਦੀਆਂ ਰਿਪੋਰਟਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਇਨ੍ਹਾਂ ਜ਼ਿਲਿਆਂ ਦੇ ਪ੍ਰਭਾਵਿਤ ਕਿਸਾਨਾਂ ਲਈ 35 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਤੁਰੰਤ ਰਾਹਤ ਰਾਸ਼ੀ ਦੇਣ ਦਾ ਐਲਾਨ ਕਰੇ। ਪਿੰਡ ਸ਼ੇਰਗੜ੍ਹ ਦੇ ਕਿਸਾਨ ਗੁਰਦਿਆਲ ਸਿੰਘ, ਪਿੰਡ ਤਾਜਾਪੱਟੀ ਦੇ ਕਿਸਾਨ ਸੋਹਣ ਲਾਲ ਅਤੇ ਜਗਦੀਸ਼ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਕਣਕ ਪਹਿਲਾਂ ਵੱਢ ਕੇ ਮੰਡੀਆਂ 'ਚ ਭੇਜ ਦਿੱਤੀ ਸੀ, ਉਨ੍ਹਾਂ ਦੀ ਕਣਕ ਉਥੇ ਵੀ ਭਿੱਜ ਗਈ ਹੈ। ਇਸ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਪਵੇਗੀ, ਜਿਹੜੇ ਕਿਸਾਨਾਂ ਦੀਆਂ ਫਸਲਾਂ ਵਿਛ ਗਈਆਂ ਹਨ, ਉਨ੍ਹਾਂ ਦੀ ਕਟਾਈ 'ਤੇ ਜ਼ਿਆਦਾ ਖਰਚਾ ਆਵੇਗਾ ਅਤੇ ਇਸ ਨਾਲ ਨਰਮਾ ਅਤੇ ਕਪਾਹ ਦੀ ਫਸਲ 'ਤੇ ਵੀ ਅਸਰ ਪਵੇਗਾ। ਇਸ ਤੋਂ ਇਲਾਵਾ ਸਰ੍ਹੋਂ ਅਤੇ ਛੋਲਿਆਂ ਦੀ ਫਸਲ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਕੁਲ ਮਿਲਾ ਕੇ ਇਹ ਸੀਜ਼ਨ ਕਿਸਾਨਾਂ ਲਈ ਨੁਕਸਾਨਦਾਇਕ ਸਾਬਿਤ ਹੋਵੇਗਾ।
ਜਾਖੜ ਨੇ ਬਾਹਰੀ ਹੋਣ ਦਾ ਮਿਟਾਇਆ ਠੱਪਾ, ਪਠਾਨਕੋਟ 'ਚ ਖਰੀਦੀ ਕੋਠੀ
NEXT STORY