ਲੁਧਿਆਣਾ (ਧੀਮਾਨ) – ਜਦ ਤੋਂ ਸੋਨੇ ਦੇ ਮੁੱਲ ’ਚ ਬੇਤਹਾਸ਼ਾ ਵਾਧਾ ਹੋਇਆ ਹੈ, ਉਸ ਤੋਂ ਬਾਅਦ ਪੰਜਾਬ ਵਿਚ ਸੋਨੇ ਦੀ ਸਮੱਗਲਿੰਗ ਵੀ ਬਹੁਤ ਤੇਜ਼ੀ ਨਾਲ ਵਧ ਗਈ ਹੈ। ਇਥੋਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਟੈਲੀਗ੍ਰਾਫ ਟਰਾਂਸਫਰ (ਟੀ. ਟੀ.) ਦੇ ਜ਼ਰੀਏ ਰੋਜ਼ਾਨਾ ਕਰੋੜਾਂ ਰੁਪਏ ਭੇਜੇ ਜਾ ਰਹੇ ਹਨ ਅਤੇ ਉਸ ਦੇ ਬਦਲੇ ਵਿਚ ਉਥੋਂ ਸਮੱਗਲਿੰਗ ਕਰ ਕੇ ਸੋਨਾ ਇਥੇ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਸੂਬਾ ਸਰਕਾਰ ਨੂੰ ਜੀ. ਐੱਸ. ਟੀ. ਦਾ 3 ਫੀਸਦੀ ਅਤੇ ਕੇਂਦਰ ਨੂੰ ਕਸਟਮ ਡਿਊਟੀ ਦਾ 6 ਫੀਸਦੀ ਦਾ ਸਿੱਧਾ ਚੂਨਾ ਲਗਾਇਆ ਜਾ ਰਿਹਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ’ਚ ਕੁਝ ਅਸੰਗਠਿਤ ਸੋਨੇ-ਚਾਂਦੀ ਦਾ ਕੰਮ ਕਰਨ ਵਾਲੇ ਇਸ ਧੰਦੇ ਨਾਲ ਜੁਟੇ ਹੋਏ ਹਨ, ਉਹ ਨਿਵੇਸ਼ ਕਰਨ ਵਾਲਿਆਂ ਤੋਂ ਲੱਖਾਂ ਦੀ ਐਂਟਰੀ ਆਪਣੇ ਖਾਤੇ ’ਚ ਮੰਗਵਾਉਂਦੇ ਹਨ ਅਤੇ ਉਸ ਦੇ ਬਦਲੇ ਵਿਚ ਉਨ੍ਹਾਂ ਨੂੰ ਸੋਨੇ ਦੇ ਬਿੱਲ 3 ਫੀਸਦੀ ਜੀ. ਐੱਸ. ਟੀ. ਲਗਾ ਕੇ ਦਿੰਦੇ ਹਨ। ਨਾਲ ਹੀ ਉਨ੍ਹਾਂ ਨੂੰ ਜੋ ਐਂਟਰੀ ਆਈ ਹੈ, ਉਸ ਦਾ 3 ਫੀਸਦੀ ਜੀ. ਐੱਸ. ਟੀ. ਕੱਟ ਕੇ ਅਮਾਊਂਟ ਨਕਦ ਵਾਪਸ ਕਰ ਦਿੱਤੀ ਜਾਂਦੀ ਹੈ।
ਇਹ ਐਂਟਰੀ ਕੱਪੜਾ, ਲੋਹਾ ਅਤੇ ਦਵਾਈਆਂ ਵੇਚਣ ਵਾਲਿਆਂ ਤੋਂ ਲਈ ਜਾ ਰਹੀ ਹੈ, ਐਂਟਰੀ ਦੇਣ ਵਾਲੀਆਂ ਕੰਪਨੀਆਂ ਦਾ ਇਹ ਪੈਸਾ ਨਿਵੇਸ਼ ਦੇ ਰੂਪ ’ਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਦਾ ਦਿਖਾਵੇ ਵਾਲਾ ਨਿਵੇਸ਼ ਦਾ 2 ਨੰਬਰ ਵਾਲਾ ਰੁਪਇਆ ਉਲਟਾ ਘੁੰਮ ਕੇ ਉਨ੍ਹਾਂ ਕੋਲ ਨਕਦ ਵਿਚ ਵਾਪਸ ਵੀ ਆ ਜਾਂਦਾ ਹੈ।
ਸੋਨੇ ਚਾਂਦੀ ਦਾ ਕਾਰੋਬਾਰ ਕਰਨ ਵਾਲੇ ਇਸ ਪੈਸੇ ਨੂੰ ਟੀ. ਟੀ. ਦੇ ਜ਼ਰੀਏ ਵਿਦੇਸ਼ਾਂ ਵਿਚ ਭੇਜ ਦਿੱਤੇ ਹਨ, ਜਿਸ ਨੂੰ ਵ੍ਹਾਈਟ ਕਲਰ ਵਾਲਾ ਹਵਾਲਾ ਕਿਹਾ ਜਾਂਦਾ ਹੈ, ਕਿਉਂਕਿ ਉਥੇ ਉਨ੍ਹਾਂ ਨੇ ਆਪਣੀਆਂ ਫਰਜ਼ੀ ਕੰਪਨੀਆਂ ਖੋਲ੍ਹ ਰੱਖੀਆਂ ਹਨ, ਜਿਸ ਵਿਚ ਇਹ ਪੈਸਾ ਇਥੇ ਟਰਾਂਸਫਰ ਹੁੰਦਾ ਹੈ। ਉਸ ਦੇ ਬਦਲੇ ਉਥੋਂ ਦੋ ਨੰਬਰ ਵਿਚ ਸੋਨਾ ਸਮੱਗਲਿੰਗ ਹੋ ਕੇ ਭਾਰਤ ’ਚ ਪਹੁੰਚਦਾ ਹੈ।
ਭਾਵੇਂ ਕਈ ਇੰਟੈਲੀਜੈਂਸ ਏਜੰਸੀਆਂ ਵਲੋਂ ਸਮੱਗਲਿੰਗ ਹੋ ਕੇ ਆ ਰਹੇ ਸੋਨੇ ਨੂੰ ਦੇਸ਼ ਦੇ ਕਈ ਏਅਰਪੋਰਟ ਤੋਂ ਸਮੇਂ-ਸਮੇਂ ’ਤੇ ਫੜਿਆ ਵੀ ਹੈ ਪਰ ਇਸ ਦੀ ਸਮੱਗਲਿੰਗ ਦੀ ਇੰਨੀ ਤੇਜ਼ ਹੈ ਕਿ ਇਸ ਦਾ ਇਕ-ਦੋ ਫੀਸਦੀ ਹਿੱਸਾ ਹੀ ਏਜੰਸੀਆਂ ਦੇ ਹੱਥ ਲੱਗ ਰਿਹਾ ਹੈ।
‘ਜਗ ਬਾਣੀ’ ਕੋਲ ਸੂਤਰਾਂ ਨੇ ਸੋਨਾ-ਚਾਂਦੀ ਦਾ ਕੰਮ ਕਰਨ ਵਾਲਿਆਂ ਦੇ ਕੁਝ ਅਕਾਊਂਟ ਸਮੇਤ ਡਿਟੇਲ ਭੇਜੀ ਹੈ, ਜਿਨ੍ਹਾਂ ਵਿਚ ਕੁਝ ਮਾਨਕ, ਮਾਲਾ ਅਪਟਿਜ਼ਮ, ਜੈਪੁਰ ਅਤੇ ਦਿੱਲੀ ਵਰਗੇ ਨਾਂ ਸਾਹਮਣੇ ਆਏ ਹਨ, ਜੋ ਰੋਜ਼ਾਨਾ ਕਰੋੜਾਂ ਰੁਪਏ ਦੇ ਸੋਨੇ ਦੀ ਖਰੀਦੋ-ਫਰੋਖਤ ਕਰ ਰਹੇ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੀ. ਆਰ. ਆਈ. ਵਰਗੀਆਂ ਏਜੰਸੀਆਂ ਨੇ ਫੜੋ-ਫੜੀ ਕਰਨ ਲਈ ਕਈ ਟੀਮਾਂ ਬਣਾ ਦਿੱਤੀਆਂ ਹਨ। ਉਕਤ ਨਾਂ ਜੋ ਸਾਹਮਣੈ ਆਏ ਹਨ, ਉਹ ਲੁਧਿਆਣਾ ਜਲੰਧਰ, ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ, ਮੋਹਾਲੀ ਅਤੇ ਪਟਿਆਲਾ ’ਚ ਕਾਰੋਬਾਰੀ ਹੀ ਉਨਾਂ ਦੇ ਅਕਾਊਂਟ ਵਿਚ ਪੈਸਾ ਟਰਾਂਸਫਰ ਕਰਦੇ ਹਨ।
ਇਨ੍ਹਾਂ ਲੋਕਾਂ ਦੀ ਵੀ ਡੀ. ਆਰ. ਆਈ. ਨੇ ਡਿਟੇਲ ਜਾਂਚਣੀ ਸ਼ੁਰੂ ਕਰ ਦਿੱਤੀ ਹੈ ਕਿ ਆਖਿਰ ਕੱਪੜਾ ਅਤੇ ਲੋਹਾ ਬਣਾਉਣ ਵਾਲੇ ਲੋਕ ਸੋਨੇ ਵਿਚ ਨਿਵੇਸ਼ ਕਰਨ ਲਈ ਕਿਥੋਂ ਪੈਸਾ ਲਿਆ ਰਹੇ ਹਨ, ਜਿਨ੍ਹਾਂ ਲੋਕਾਂ ਨੇ ਪੈਸਾ ਟਰਾਂਸਫਰ ਕੀਤਾ ਹੈ, ਉਨ੍ਹਾਂ ਦੀ ਸੂਚੀ ਵੀ ‘ਜਗ ਬਾਣੀ’ ਦੇ ਕੋਲ ਆ ਗਈ ਹੈ। ਦੱਸ ਦੇਈਏ ਕਿ ਭਾਰਤ ਵਿਸ਼ਵ ਦਾ 5ਵਾਂ ਸਭ ਤੋਂ ਵੱਡਾ ਅਯਾਤਕ ਹੈ। 2025 ਵਿਚ ਭਾਰਤ ਨੇ 48 ਦੇਸ਼ਾਂ ਤੋਂ 4 ਲੱਖ 25 ਹਜ਼ਾਰ ਕਰੋੜ ਦੀ ਕੀਮਤ ਦਾ ਸੋਨਾ ਇਕ ਨੰਬਰ ਵਿਚ ਮੰਗਵਾਇਆ ਹੈ। ਇੰਨਾ ਹੀ ਸੋਨਾ ਦੋ ਨੰਬਰ ਵਿਚ ਇਥੇ ਆ ਰਿਹਾ ਹੈ।
ਅਦਾਲਤ ਨੇੜੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ, ਫੜੇ ਗਏ ਤਿੰਨ ਗੈਂਗਸਟਰਾਂ ਦੇ ਦੋ ਹੋਰ ਸਾਥੀ ਵੀ ਹੋਣਗੇ ਨਾਮਜ਼ਦ
NEXT STORY