ਲੁਧਿਆਣਾ (ਤਰੁਣ) : ਮਹਾਨਗਰ ’ਚ ਧੋਖਾਦੇਹੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਦੁਕਾਨਦਾਰ ਨੇ ਵਟਸਐਪ ਰਾਹੀਂ ਹੋਰ ਦੁਕਾਨਦਾਰਾਂ ਤੋਂ 6 ਕਰੋੜ ਰੁਪਏ ਦੇ ਮੋਬਾਇਲਾਂ ਦਾ ਆਰਡਰ ਕਰਕੇ ਹੜੱਪ ਲਏ ਤੇ ਰਫੂ-ਚੱਕਰ ਹੋ ਗਿਆ। ਪੰਜਾਬ ਅਤੇ ਹਰਿਆਣਾ ਦੇ 20 ਤੋਂ ਵੱਧ ਦੁਕਾਨਦਾਰਾਂ ਨੇ ਥਾਣਾ ਡਵੀਜ਼ਨ ਨੰ. 5 ’ਚ ਮੁਲਜ਼ਮ ਜਸਪ੍ਰੀਤ ਸਿੰਘ ਖ਼ਿਲਾਫ ਸ਼ਿਕਾਇਤ ਦਿੱਤੀ ਹੈ, ਜਿਸ ਦੀ ਮਾਡਲ ਟਾਊਨ ਇਲਾਕੇ ’ਚ ਸਿੰਘ ਮੋਬਾਇਲ ਹੱਬ ਨਾਂ ਦੀ ਦੁਕਾਨ ਹੈ।
ਮੁੱਖ ਸ਼ਿਕਾਇਤਕਰਤਾ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਡਲ ਟਾਊਨ ਇਲਾਕੇ ’ਚ ਕ੍ਰਿਸ਼ਨਾ ਇੰਟਰਪ੍ਰਾਈਜ਼ਿਜ਼ ਨਾਂ ਦੀ ਦੁਕਾਨ ਹੈ, ਜਿੱਥੇ ਮੋਬਾਇਲ ਵੇਚੇ ਜਾਂਦੇ ਹਨ। ਮੁਲਜ਼ਮ ਜਸਪ੍ਰੀਤ ਸਿੰਘ ਕਰੀਬ 1 ਸਾਲ ਤੋਂ ਉਸ ਦੇ ਸੰਪਰਕ ’ਚ ਹੈ, ਜੋ ਕਈ ਵਾਰ ਸਸਤੇ ਰੇਟ ’ਤੇ ਮੋਬਾਇਲ ਖਰੀਦਣ ਅਤੇ ਸਿੰਘ ਮੋਬਾਇਲ ਹੱਬ ’ਤੇ ਵੇਚਣ ਦਾ ਦਾਅਵਾ ਕਰਦਾ ਰਿਹਾ ਹੈ। ਉਨ੍ਹਾਂ ਨੂੰ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਮੁਲਜ਼ਮ ਕਿਸੇ ਵੱਡੇ ਗਬਨ ਦੀ ਯੋਜਨਾ ਬਣਾ ਰਿਹਾ ਸੀ। ਉਹ ਉਸ ਨਾਲ ਕਈ ਵਾਰ 2-3 ਲੱਖ ਰੁਪਏ ਦਾ ਲੈਣ-ਦੇਣ ਕਰ ਚੁੱਕਾ ਹੈ। ਹਰ ਵਾਰ ਮੁਲਜ਼ਮ ਨੇ ਉਸ ਨੂੰ ਰਕਮ ਅਦਾ ਕੀਤੀ। ਜ਼ਿਆਦਾਤਰ ਸਾਰੇ ਆਰਡਰ ਵਟਸਐਪ ਗਰੁੱਪ ਰਾਹੀਂ ਹੀ ਆਉਂਦੇ ਸਨ।
ਇਹ ਵੀ ਪੜ੍ਹੋ : ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਨੇ ਉਜਾੜ ਦਿੱਤਾ ਪਰਿਵਾਰ, ਬੱਚੀ ਸਮੇਤ 3 ਦੀ ਮੌਤ
ਵਟਸਐਪ ’ਤੇ ਪੰਜਾਬ-ਹਰਿਆਣਾ ਦੇ ਕਈ ਦੁਕਾਨਦਾਰਾਂ ਦਾ ਗਰੁੱਪ ਹੈ, ਜਿਸ ਵਿੱਚ ਇਹ ਵੀ ਜੁੜਿਆ ਹੋਇਆ ਹੈ। ਦੀਵਾਲੀ ਤੋਂ 3 ਦਿਨ ਪਹਿਲਾਂ ਮੁਲਜ਼ਮਾਂ ਨੇ ਵਟਸਐਪ ਗਰੁੱਪ ’ਚ 35 ਲੱਖ ਰੁਪਏ ਦੇ ਕਰੀਬ 75 ਮੋਬਾਇਲ ਫੋਨ ਆਰਡਰ ਕੀਤੇ ਸਨ। ਦੀਵਾਲੀ ਵਾਲੇ ਦਿਨ ਅਦਾਇਗੀ ਕੀਤੀ ਜਾਣੀ ਸੀ, ਜਦੋਂ ਪੇਮੈਂਟ ਮੰਗੀ ਗਈ ਤਾਂ ਉਨ੍ਹਾਂ ਕਿਹਾ ਕਿ ਦੀਵਾਲੀ ਖਤਮ ਹੁੰਦੇ ਹੀ ਉਨ੍ਹਾਂ ਨੂੰ ਪੇਮੈਂਟ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਪਰ ਹੁਣ ਮੁਲਜ਼ਮ ਜਸਪ੍ਰੀਤ ਸਿੰਘ ਦਾ ਮੋਬਾਇਲ ਬੰਦ ਹੈ, ਦੁਕਾਨ ਬੰਦ ਹੈ, ਆਧਾਰ ਕਾਰਡ ’ਤੇ ਪਤਾ ਫਰਜ਼ੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਕੀ ਕਹਿੰਦੇ ਹਨ ਥਾਣਾ ਇੰਚਾਰਜ?
ਇਸ ਸਬੰਧੀ ਥਾਣਾ ਡਵੀਜ਼ਨ ਨੰ. 5 ਦੇ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਨੇ ਵਟਸਐਪ ਰਾਹੀਂ ਦੁਕਾਨਦਾਰਾਂ ਨੂੰ ਮੋਬਾਇਲਾਂ ਦੇ ਆਰਡਰ ਦਿੱਤੇ ਸਨ ਅਤੇ 1500 ਤੋਂ ਵੱਧ ਮੋਬਾਇਲ ਲੈ ਕੇ ਫਰਾਰ ਹੋ ਗਿਆ ਹੈ। ਮੁਲਜ਼ਮ ਨੇ ਐਪਲ ਕੰਪਨੀ ਦੇ ਜ਼ਿਆਦਾਤਰ ਮੋਬਾਇਲਾਂ ਦਾ ਗਬਨ ਕੀਤਾ ਹੈ, ਜਿਸ ਨੂੰ ਘੱਟ ਕੀਮਤ ’ਤੇ ਵੇਚਣਾ ਬਹੁਤ ਆਸਾਨ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਪੈ ਗਿਆ ਚੀਕ-ਚਿਹਾੜਾ, ਔਰਤ ਦੀ ਮੌਕੇ 'ਤੇ ਮੌਤ
ਮਹਿੰਗੇ ਰੇਟਾਂ ’ਤੇ ਖਰੀਦਦਾ ਸੀ ਮੋਬਾਇਲ
ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਇਕ ਸਾਜ਼ਿਸ਼ ਤਹਿਤ ਮੁਲਜ਼ਮ ਜਸਪ੍ਰੀਤ ਸਿੰਘ ਨੇ ਸੁਨਾਮ, ਗੰਗਾਨਗਰ, ਸਿਰਸਾ, ਪਟਿਆਲਾ, ਮਲੋਟ ਅਤੇ ਲੁਧਿਆਣਾ ’ਚ 20 ਤੋਂ ਵੱਧ ਦੁਕਾਨਦਾਰਾਂ ਤੋਂ 6 ਕਰੋੜ ਰੁਪਏ ਤੋਂ ਵੱਧ ਦੇ ਮੋਬਾਇਲ ਹੜੱਪ ਲਏ ਹਨ। ਸਾਰੇ ਦੁਕਾਨਦਾਰ ਮੁਲਜ਼ਮ ਜਸਪ੍ਰੀਤ ਸਿੰਘ ਦੀ ਸ਼ਿਕਾਇਤ ਲੈ ਕੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਕੋਲ ਪੁੱਜੇ। ਮੁਲਜ਼ਮ ਨੇ ਵਟਸਐਪ ਰਾਹੀਂ ਮਹਿੰਗੇ ਭਾਅ ’ਤੇ ਮੋਬਾਇਲ ਖਰੀਦੇ ਹਨ। ਉਦਾਹਰਣ ਵਜੋਂ ਜੇਕਰ ਕਿਸੇ ਮੋਬਾਇਲ ਦੀ ਕੀਮਤ ’ਤੇ 50 ਹਜ਼ਾਰ ਰੁਪਏ ਹੈ ਤਾਂ ਮੁਲਜ਼ਮ ਜਸਪ੍ਰੀਤ ਸਿੰਘ ਉਕਤ ਦੁਕਾਨਦਾਰ ਤੋਂ ਵਟਸਐਪ ਗਰੁੱਪ ’ਚ ਮੈਸੇਜ ਭੇਜ ਕੇ ਉਸ ਮੋਬਾਇਲ ਨੂੰ 50,500 ਰੁਪਏ ’ਚ ਖਰੀਦਦਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਪੈ ਗਿਆ ਚੀਕ-ਚਿਹਾੜਾ, ਔਰਤ ਦੀ ਮੌਕੇ 'ਤੇ ਮੌਤ
NEXT STORY