ਮਾਨਸਾ (ਸੰਦੀਪ ਮਿੱਤਲ) : ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ 'ਚ ਪੂਰੀ ਚਹਿਲ ਪਹਿਲ ਮਚੀ ਹੋਈ ਹੈ। ਔਰਤਾਂ ਵੱਲੋਂ ਬਾਜ਼ਾਰਾਂ ’ਚੋਂ ਸਾਮਾਨ ਦੀ ਖ਼ਰੀਦਦਾਰੀ ਜ਼ੋਰਾਂ ’ਤੇ ਹੈ। ਬਿਊਟੀ ਪਾਰਲਰਾਂ 'ਚ ਔਰਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਔਰਤਾਂ ਦਾ ਬਿਊਟੀ ਪਾਰਲਰਾਂ 'ਚ ਸ਼ਿੰਗਾਰ ਤੋਂ ਇਲਾਵਾ ਮਹਿੰਦੀ ਲਗਵਾਉੁਣ ਲਈ ਤਾਂਤਾ ਲੱਗਿਆ ਹੋਇਆ ਹੈ। ਬਿਊਟੀ ਪਾਰਲਰਾਂ ’ਚ ਜਿੱਥੇ ਵਿਆਹੁਤਾ ਔਰਤਾਂ ਵੱਲੋਂ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਈ ਜਾ ਰਹੀ ਹੈ, ਉੱਥੇ ਹੀ ਕੁਆਰੀਆਂ ਕੁੜੀਆਂ ਵੀ ਕਿਤੇ ਘੱਟ ਨਹੀਂ ਹੈ।
ਕੁਆਰੀਆਂ ਕੁੜੀਆਂ ਵੀ ਵਰਤ ਰੱਖਣ ਦੀਆਂ ਤਿਆਰੀਆਂ ’ਚ ਲੱਗੀਆਂ ਹੋਈਆਂ ਹਨ ਅਤੇ ਹੋਰ ਸ਼ਿੰਗਾਰ ਤੋਂ ਇਲਾਵਾ ਮਹਿੰਦੀ ਲਗਵਾਉੁਣ ’ਚ ਜੁੱਟੀਆਂ ਹੋਈਆਂ ਹਨ। ਕੁਆਰੀਆਂ ਕੁੜੀਆਂ ਇਹ ਵਰਤ ਆਪਣੇ ਭਵਿੱਖ ਦੇ ਸੁੱਖ ਲਈ ਅਤੇ ਵਧੀਆ ਪਤੀ ਪਾਉੁਣ ਦੀ ਇੱਛਾ ਨਾਲ ਰੱਖਦੀਆਂ ਹਨ। ਕੁੱਝ ਕੁਆਰੀਆਂ ਕੁੜੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਅਜੇ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਪਰ ਇਸ ਵਿਚ ਤਾਂ ਕੋਈ ਦੋ ਰਾਇ ਨਹੀਂ ਕਿ ਉਨ੍ਹਾਂ ਦਾ ਹੋਣ ਵਾਲਾ ਪਤੀ ਕਿਤੇ ਨਾ ਕਿਤੇ ਆਪਣੇ ਕੰਮ ਵਿਚ ਵਿਅਸਤ ਹੋਵੇਗਾ।
ਪੰਜਾਬੀ ਅਰਬਪਤੀ ਓਸਵਾਲ ਦੀ ਧੀ ਯੁਗਾਂਡਾ 'ਚ ਗ੍ਰਿਫਤਾਰ, UN ਕੋਲ ਪੁੱਜਾ ਮਾਮਲਾ
NEXT STORY