ਚੰਡੀਗੜ੍ਹ (ਰਾਜਿੰਦਰ) : ਸ਼ਹਿਰਵਾਸੀ 1 ਅਪ੍ਰੈਲ ਤੋਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਦੀ ਲੋਕਲ ਰੂਟਾਂ ਦੀਆਂ ਬੱਸਾਂ ਨੂੰ ਆਪਣੇ ਮੋਬਾਇਲ 'ਤੇ ਟਰੈਕ ਕਰ ਸਕਣਗੇ। ਪਹਿਲੇ ਪੜਾਅ 'ਚ ਯੂ. ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵਲੋਂ 100 ਬੱਸਾਂ ਨੂੰ ਐਪ ਦੇ ਨਾਲ ਜੋੜਿਆ ਜਾ ਰਿਹਾ ਹੈ, ਜਦੋਂ ਕਿ ਬਾਕੀ ਬਚੀਆਂ 292 ਦਾ ਕੰਮ ਉਸ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਇਸ ਕੰਮ ਲਈ ਵਿਭਾਗ ਨੇ ਜਿਸ ਕੰਪਨੀ ਨੂੰ ਹਾਇਰ ਕੀਤਾ ਸੀ, ਉਹ ਸਾਫਟਵੇਅਰ ਅਤੇ ਐਪ ਤਿਆਰ ਕਰਨ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇੰਨਾ ਕੰਮ ਫਿਲਹਾਲ 31 ਮਾਰਚ ਤੋਂ ਪਹਿਲਾਂ-ਪਹਿਲਾਂ ਪੂਰਾ ਕਰਨਾ ਹੈ। ਪ੍ਰਾਜੈਕਟ ਲਈ ਵਰਲਡ ਬੈਂਕ ਵੀ ਫੰਡਿੰਗ ਕਰ ਰਿਹਾ ਹੈ। ਪਿਛਲੇ ਸਾਲ ਵਿਭਾਗ ਨੇ ਗੁਜਰਾਤ ਦੀ ਕੰਪਨੀ ਨੂੰ ਇਸ ਪ੍ਰਾਜੈਕਟ ਦਾ ਕੰਮ ਅਲਾਟ ਕੀਤਾ ਸੀ।
ਇਸ ਸਬੰਧੀ ਟਰਾਂਸਪੋਰਟ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਕੰਪਨੀ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ ਅਤੇ 31 ਮਾਰਚ ਤੱਕ 100 ਬੱਸਾਂ ਨੂੰ ਐਪ ਨਾਲ ਜੋੜ ਦੇਣੇਗੇ, ਜਿਸ ਨਾਲ ਯਾਤਰੀ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਦੀਆਂ ਬੱਸਾਂ ਨੂੰ ਆਪਣੇ ਮੋਬਾਇਲ ਨਾਲ ਹੀ ਟ੍ਰੈਕ ਕਰ ਸਕਣਗੇ। ਅਜੇ ਲੋਕਲ ਰੂਟਸ 'ਤੇ 392 ਦੇ ਕਰੀਬ ਬੱਸਾਂ ਚੱਲ ਰਹੀਆਂ ਹਨ, ਇਸ ਲਈ ਸਾਰੀਆਂ ਬੱਸਾਂ ਨੂੰ ਐਪ ਨਾਲ ਜੋੜਨ ਦਾ ਕੰਮ ਉਹ ਛੇਤੀ ਹੀ ਪੂਰਾ ਕਰ ਲੈਣਗੇ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਜੋ ਟੈਂਡਰ ਕੀਤਾ ਸੀ, ਉਸ 'ਚ ਦੋ ਕੰਪਨੀਆਂ ਨੇ ਭਾਗ ਲਿਆ। ਇਸ ਦੌਰਾਨ ਕੰਪਨੀਆਂ ਨੇ ਡਾਕੂਮੈਂਟਸ ਪੂਰੇ ਨਾ ਹੋਣ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਗਾਏ ਸਨ, ਜਿਸ ਦੇ ਤਹਿਤ ਹੀ ਉਸ ਟੈਂਡਰ ਨੂੰ ਰੱਦ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਵਰਲਡ ਬੈਂਕ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਸੀ। ਜਿਸ ਕੰਪਨੀ ਨੂੰ ਪ੍ਰਸ਼ਾਸਨ ਨੇ ਕੰਮ ਅਲਾਟ ਕੀਤਾ ਹੈ, ਉਹ 5 ਸਾਲ ਲਈ ਪੂਰੇ ਪ੍ਰਾਜੈਕਟ ਨੂੰ ਮੇਨਟੇਨ ਵੀ ਕਰੇਗੀ।
ਇੰਝ ਸ਼ੁਰੂ ਹੋਇਆ ਪ੍ਰਾਜੈਕਟ
ਸਾਲ 2014 'ਚ ਚੰਡੀਗੜ੍ਹ ਉਨ੍ਹਾਂ ਚਾਰ ਸ਼ਹਿਰਾਂ 'ਚ ਚੁਣਿਆ ਗਿਆ ਸੀ, ਜਿਨ੍ਹਾਂ ਦਾ ਟਰਾਂਸਪੋਰਟ ਸਿਸਟਮ ਨੂੰ ਮਜ਼ਬੂਤ ਕੀਤਾ ਜਾਣਾ ਸੀ। ਇਨ੍ਹਾਂ 'ਚ ਜੈਪੁਰ, ਭੋਪਾਲ ਤੋਂ ਇਲਾਵਾ ਮੁੰਬਈ ਦੇ ਕੋਲ ਮੀਰਾ-ਭਾਯੰਦਰ ਨੂੰ ਵੀ ਚੁਣਿਆ ਗਿਆ ਸੀ। ਜੂਨ, 2016 'ਚ ਵਰਲਡ ਬੈਂਕ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਕਾਰ ਐੱਮ.ਓ.ਯੂ. ਵੀ ਸਾਈਨ ਕੀਤਾ ਗਿਆ ਸੀ। ਜੁਲਾਈ, 2017 'ਚ ਪ੍ਰਸ਼ਾਸਨ ਨੇ ਕੰਸਲਟੈਂਟ ਹਾਇਰ ਕੀਤਾ ਸੀ, ਜਿਸ ਨੇ ਪ੍ਰਾਜੈਕਟ ਦੀ ਡੀਟੇਲ ਪ੍ਰਾਜੈਕਟ ਰਿਪੋਰਟ ਬਣਾਈ ਸੀ। ਪ੍ਰਾਜੈਕਟ ਦੀ ਕੁਲ ਲਾਗਤ 25 ਕਰੋੜ ਰੁਪਏ ਹੈ, ਜਿਸ 'ਚੋਂ 13 ਕਰੋੜ ਰੁਪਏ ਦੀ ਫੰਡਿੰਗ ਵਰਲਡ ਬੈਂਕ ਨੇ ਕਰਨੀ ਹੈ।
ਪ੍ਰਾਜੈਕਟ ਦੇ ਤਹਿਤ ਬੱਸ ਦੇ ਅੰਦਰ ਪ੍ਰਦਾਨ ਕਰਨੀਆਂ ਹਨ ਇਹ ਸੁਵਿਧਾਵਾਂ
ਇੰਟਰਨਲ ਬੋਰਡ 'ਚ ਰੂਟ ਅਤੇ ਅਗਲਾ ਡੈਸਟੀਨੇਸ਼ਨ ਦੇਖ ਸਕਣਗੇ। ਜਿਸ ਜਗ੍ਹਾ ਉਤਰਨਾ ਹੈ ਉਸ ਦੀ ਜਾਣਕਾਰੀ ਵੀ ਬੋਰਡ ਤੋਂ ਮਿਲੇਗੀ, ਇਸ ਤੋਂ ਇਲਾਵਾ ਐਮਰਜੈਂਸੀ ਅਲਾਰਮ ਦੀ ਸਹੂਲਤ ਹੋਵੇਗੀ। ਬੱਸਾਂ ਦੀ ਕੁਨੈਕਟੀਵਿਟੀ ਬੱਸ ਸਟਾਪ ਤੋਂ ਹੋਵੇਗੀ, ਜਿਸ ਨਾਲ ਰੀਅਲ ਟਾਈਮ ਲੋਕਾਂ ਨੂੰ ਬੱਸ ਸਬੰਧੀ ਮਿਲ ਸਕੇਗਾ ਕਿ ਕਿੰਨੀ ਦੇਰ 'ਚ ਬੱਸ ਸਟਾਪ 'ਤੇ ਪੁੱਜੇਗੀ। ਇਸ ਤੋਂ ਇਲਾਵਾ ਸਾਰੇ ਬੱਸ ਸਟਾਪੇਜ 'ਤੇ ਇਲੈਕਟ੍ਰੋਨਿਕ ਡਿਸਪਲੇਅ ਲਗਾਏ ਜਾਣੇ ਹਨ, ਤਾਂ ਕਿ ਬੱਸਾਂ ਦੇ ਆਉਣ ਦੇ ਠੀਕ ਸਮੇਂ ਦਾ ਪਤਾ ਲਗਦਾ ਰਹੇ। ਇਸ ਦੇ ਅੰਦਰ ਬੱਸ ਡਿਪੂ ਨੂੰ ਵੀ ਪ੍ਰਾਇਮਰੀ ਕੰਟ੍ਰੋਲ ਸਟੇਸ਼ਨ ਨਾਲ ਲਿੰਕ ਕੀਤਾ ਜਾਣਾ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਦੇ ਦੋਸ਼ ਤੈਅ
NEXT STORY