ਲੁਧਿਆਣਾ(ਸੇਠੀ)-ਕਮਿਸ਼ਨਰੇਟ ਆਫ ਕਸਟਮ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੀ ਟੀਮ ਨੇ ਚੰਡੀਗੜ੍ਹ ਏਅਰਪੋਰਟ ਤੋਂ ਇਕ ਐੱਨ. ਆਰ. ਆਈ. ਜੋੜੇ ਕੋਲੋਂ ,61,750 ਰੁਪਏ ਦਾ ਸੋਨਾ ਫੜਿਆ ਹੈ। ਵਿਭਾਗ ਦੇ ਕਮਿਸ਼ਨਰ ਏ. ਐੱਸ. ਰੰਗਾ ਵੱਲੋਂ ਜਾਰੀ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਇਕ ਐੱਨ. ਆਰ. ਆਈ. ਜੋੜੇ ਨੂੰ ਵਿਭਾਗੀ ਟੀਮ ਨੇ ਫੜਿਆ ਹੈ, ਜੋ ਏਅਰ ਇੰਡੀਆ ਦੀ ਫਲਾਈਟ ਨੰਬਰ ਏ-1337 ਸੋਮਵਾਰ ਨੂੰ ਬੈਂਕਾਕ ਤੋਂ ਆਏ ਸਨ ਅਤੇ ਉਨ੍ਹਾਂ ਨੇ ਹਫੜਾ-ਦਫੜੀ 'ਚ ਗ੍ਰੀਨ ਚੈਨਲ ਕ੍ਰਾਸ ਕੀਤਾ ਅਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਐਕਸਰੇ ਰਾਹੀਂ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਤਾਂ ਔਰਤ ਦੇ ਬੈਗ ਵਿਚੋਂ 8 ਸ਼ਰਟਾਂ ਕੱਢੀਆਂ, ਜਿਨ੍ਹਾਂ 'ਤੇ ਟਿੱਚ ਬਟਨ ਲੱਗੇ ਹੋਏ ਸਨ ਅਤੇ ਉਨ੍ਹਾਂ ਦੀ ਗਿਣਤੀ 192 ਸੀ, ਜੋ ਕਿ ਸੋਨੇ ਦੇ ਸਨ, ਉਨ੍ਹਾਂ ਦਾ ਵਜ਼ਨ 455 ਗ੍ਰਾਮ ਸੀ, ਜਿਨ੍ਹਾਂ ਦੀ ਕੀਮਤ ਲਗਭਗ 13, 84,110 ਰੁਪਏ ਸੀ। ਇਸੇ ਤਰ੍ਹਾਂ ਵਿਅਕਤੀ ਤੋਂ ਵੀ ਗੋਲਡ ਚੇਨ ਕੜਾ ਅਤੇ ਬੈਲਟ ਦਾ ਬੱਕਲ ਸੀ, ਜਿਸ ਦਾ ਵਜ਼ਨ 422 ਗ੍ਰਾਮ ਸੀ ਅਤੇ ਕੀਮਤ 12,77,640 ਰੁਪਏ ਦੱਸੀ ਗਈ ਹੈ। ਵਿਭਾਗ ਮੁਤਾਬਕ ਕੁੱਲ ਸੋਨਾ 877 ਗ੍ਰਾਮ ਮਿਲਿਆ ਹੈ, ਜਿਸ ਦੀ ਕੀਮਤ 26,61,750 ਰੁਪਏ ਦੇ ਲਗਭਗ ਹੈ, ਜੋ ਬੈਂਕਾਕ ਤੋਂ ਸਮੱਗਲ ਹੋਇਆ ਸੀ। ਵਿਭਾਗੀ ਟੀਮਾਂ ਇਸ ਕੇਸ 'ਚ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
'ਆਪ' ਘਰੇ 'ਤਮਾਸ਼ਾ', ਮਜੀਠੀਏ ਦੇ 'ਹਾਸਾ'!
NEXT STORY