ਅੰਮ੍ਰਿਤਸਰ (ਨੀਰਜ)— ਅੰਮ੍ਰਿਤਸਰ ਦੇ ਏਅਰਪੋਰਟ ’ਤੇ ਕਸਟਮ ਮਹਿਕਮੇ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸ਼ਾਰਜਾਹ ਤੋਂ ਆਏ ਇਕ ਯਾਤਰੀ ਕੋਲੋਂ ਕਰੀਬ 1800 ਤੋਂ ਵੱਧ ਦਾ ਗ੍ਰਾਮ ਸੋਨਾ ਬਰਾਮਦ ਕੀਤਾ। ਮਿਲੀ ਜਾਣਕਾਰੀ ਮੁਤਾਬਕ ਯਾਤਰੀ ਨੇ ਚੇਨ, ਅੰਗੂਠੀ ਅਤੇ ਕੜੇ ਦੇ ਰੂਪ ’ਚ ਕੁਝ ਸੋਨਾ ਪਹਿਨਿਆ ਹੋਇਆ ਸੀ। ਜਿਵੇਂ ਹੀ ਉਕਤ ਯਾਤਰੀ ਅੰਮ੍ਰਿਤਸਰ ਦੇ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਪਹੁੰਚਿਆ ਤਾਂ ਚੈਕਿੰਗ ਦੌਰਾਨ ਕਸਟਮ ਮਹਿਕਮੇ ਨੇ ਉਸ ਕੋਲੋਂ 1800 ਗ੍ਰਾਮ ਸੋਨਾ ਜ਼ਬਤ ਕੀਤਾ।
ਇਹ ਵੀ ਪੜ੍ਹੋ: ਜਲੰਧਰ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਅੱਜ ਉਲੀਕੀ ਜਾਵੇਗੀ ਅਗਲੀ ਰਣਨੀਤੀ
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਇੰਡੀਗੋ ਏਅਰਲਾਈਨਜ਼ ਫਲਾਈਟ ਨੰਬਰ 6 ਈ8 451 ’ਚ ਯਾਤਰੀ ਸ਼ਾਰਜਾਹ ਤੋਂ ਅੰਮ੍ਰਿਤਸਰ ਆਇਆ ਸੀ। ਜਾਂਚ ਦੌਰਾਨ ਅੰਡਰਵੀਅਰ ਅਤੇ ਟਰਾਊਂਜ਼ਰ ਹੇਠਾਂ ਲੁਕੀ ਹੋਈ ਕੁਝ ਸ਼ੱਕੀ ਸਮੱਗਰੀ ਨਜ਼ਰ ਆਈ। ਚੰਗੀ ਤਰ੍ਹਾਂ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 1894 ਗ੍ਰਾਮ ਪੋਸਟ ਰੂਪ ’ਚ ਸੋਨਾ ਮਿਲਿਆ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 80 ਲੱਖ ਤੋਂ ਵਧੇਰੇ ਦੱਸੀ ਜਾ ਰਹੀ ਹੈ। ਯਾਤਰੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ’ਚ ਚੋਣ ਲੜਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਪਿਛਾਂਹ ਖਿੱਚੇ ਪੈਰ, ਦਿੱਤਾ ਵੱਡਾ ਬਿਆਨ
NEXT STORY