ਅੰਮ੍ਰਿਤਸਰ, (ਨੀਰਜ, ਰਾਜਵਿੰਦਰ)-ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਇਟਲੀ ਦੇ ਮਿਲਾਨ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੇ ਸਾਮਾਨ ’ਚੋਂ 49 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਯਾਤਰੀ ਨੇ ਆਪਣੇ ਸਾਮਾਨ ਵਿਚ ਚੂੜੀਆਂ ਦੇ ਰੂਪ ਵਿਚ ਸੋਨਾ ਲੁਕਾਇਆ ਹੋਇਆ ਸੀ ਅਤੇ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਲਹਾਲ ਸੋਨਾ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ
ਜਾਣਕਾਰੀ ਮੁਤਾਬਕ ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ 19-20 ਜੁਲਾਈ ਦੀ ਰਾਤ ਨੂੰ ਮਿਲਾਨ ਤੋਂ ਨਿਓਸ ਫਲਾਈਟ ਨੰਬਰ NO534 ਹਵਾਈ ਅੱਡੇ 'ਤੇ ਉਤਰੀ ਸੀ। ਇਸ ਤੋਂ ਬਾਅਦ ਕਸਟਮ ਵਿਭਾਗ ਨੇ ਉਕਤ ਯਾਤਰੀ ਦੇ ਸਮਾਨ ਦੀ ਵੀ ਜਾਂਚ ਕੀਤੀ। ਇਸ ਦੌਰਾਨ ਉਸ ਦੇ ਬੈਗ 'ਚੋਂ 4 ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ। ਕਿਹਾ ਜਾ ਰਿਹਾ ਹੈ ਕਿ 24 ਕੈਰੇਟ ਕੱਚੇ ਸੋਨੇ ਨੂੰ 4 ਚੂੜੀਆਂ ਵਿਚ ਬਦਲਿਆ ਗਿਆ, ਜਿਸ ਦਾ ਵਜ਼ਨ 672 ਗ੍ਰਾਮ ਨਿਕਲਿਆ। ਬਰਾਮਦ ਹੋਈ ਖੇਪ ਦੀ ਬਾਜ਼ਾਰੀ ਕੀਮਤ 49,92,960 ਰੁਪਏ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਜਿਸ ਲਈ ਅਗਲੇਰੀ ਜਾਂਚ ਅਜੇ ਜਾਰੀ ਹੈ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MP ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਦੀ ਜ਼ਮਾਨਤ 'ਤੇ ਨਹੀਂ ਹੋਈ ਸੁਣਵਾਈ, ਬਹਿਸ ਲਈ 23 ਜੁਲਾਈ ਨੂੰ ਮਿਲਿਆ ਸਮਾਂ
NEXT STORY