ਗੁਰਦਾਸਪੁਰ (ਵਿਨੋਦ)- ਇਕ ਮਹੀਨੇ ’ਚ ਹੀ ਟਮਾਟਰ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ ਅਤੇ ਮੰਡੀ ਵਿਚ ਟਮਾਟਰ ਸਮੇਤ ਸਾਰੀਆਂ ਸਬਜ਼ੀਆਂ ਦੇ ਭਾਅ 100 ਰੁਪਏ ਪ੍ਰਤੀ ਕਿਲੋ ਹੋ ਗਏ ਹਨ, ਜਿਸ ਵਿਚ ਦੋ ਤੋਂ ਤਿੰਨ ਗੁਣਾਂ ਵਾਧਾ ਹੋ ਗਿਆ ਹੈ। ਔਰਤਾਂ ਦਾ ਰਸੋਈ ਦਾ ਬਜਟ ਵਿਗੜ ਰਿਹਾ ਹੈ। ਘਰਵਾਲਿਆਂ ਨੇ ਦੋਸ਼ ਲਾਇਆ ਕਿ ਸਾਰੀਆਂ ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਵਪਾਰਕ ਜਥੇਬੰਦੀਆਂ ਮਹਿੰਗਾਈ, ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਦਾ ਰੌਲਾ ਪਾਉਂਦੀਆਂ ਹਨ ਪਰ ਪਤਾ ਨਹੀਂ ਕਿਉਂ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਬਾਰੇ ਚੁੱਪ ਧਾਰੀ ਬੈਠੀਆਂ ਹਨ ਜਦੋਂ ਕਿ ਪਰਿਵਾਰ ਚਲਾਉਣ ਵਿਚ ਸਬਜ਼ੀਆਂ ਕਾਰਨ ਵਿਗੜਦਾ ਬਜਟ ਸਾਰੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ
ਕੀ ਕਹਿੰਦੇ ਹਨ ਸਬਜ਼ੀ ਵਿਕਰੇਤਾ
ਇਸ ਸਬੰਧੀ ਜੇਕਰ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਵਧਣ ਦੇ ਬਾਵਜੂਦ ਸਾਡੀ ਕਮਾਈ ਘੱਟ ਰਹੀ ਹੈ। ਇਕ ਤਾਂ ਸਾਨੂੰ ਕਾਰੋਬਾਰ ਕਰਨ ਲਈ ਬਹੁਤ ਸਾਰਾ ਪੈਸਾ ਲਗਾਉਣਾ ਪੈਂਦਾ ਹੈ, ਦੂਜਾ, ਕੋਈ ਵੀ ਮਹਿੰਗੀਆਂ ਸਬਜ਼ੀਆਂ ਖਰੀਦਣ ਲਈ ਤਿਆਰ ਨਹੀਂ ਹੁੰਦਾ। ਬਹੁਤੇ ਲੋਕ ਸਬਜ਼ੀਆਂ ਦਾ ਭਾਅ ਪੁੱਛ ਕੇ ਵਾਪਸ ਚਲੇ ਜਾਂਦੇ ਹਨ।
ਇਹ ਵੀ ਪੜ੍ਹੋ- ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ
ਕੀ ਕਹਿਣਾ ਗ੍ਰਹਿਣੀਆਂ ਦਾ
ਇਸ ਮਾਮਲੇ ਸਬੰਧੀ ਔਰਤਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗਰਮੀਆਂ ’ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਨਿੰਬੂ ਦੀ ਕੀਮਤ ਵੀ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ , ਇਸੇ ਤਰ੍ਹਾਂ ਟਮਾਟਰ ਜੋ ਜੂਨ ਮਹੀਨੇ ਵਿਚ 10 ਤੋਂ 15 ਰੁਪਏ ਕਿਲੋ ਸੀ, ਹੁਣ ਬਾਜ਼ਾਰ ਵਿਚ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਔਰਤਾਂ ਨੇ ਦੱਸਿਆ ਕਿ ਇਸ ਸਮੇਂ ਬਾਜ਼ਾਰ ਵਿਚ ਟਮਾਟਰ ਅਤੇ ਨਿੰਬੂ 100 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਜਦਕਿ ਹੋਰ ਸਬਜ਼ੀਆਂ ਦੇ ਭਾਅ ਵੀ ਆਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮੰਡੀ ਵਿਚ ਗੋਭੀ-70 ਰੁਪਏ, ਲੌਕੀ-60, ਅਰਬੀ-60, ਸ਼ਿਮਲਾ-70, ਬੈਂਗਣ-50, ਗਾਜਰ-40, ਪਾਲਕ-40, ਮੂਲੀ-50, ਸ਼ਿਮਲਾ ਮਿਰਚ-50, ਕਰੇਲਾ-50 , ਕਾਲੀ ਤੋੜੀ-50, ਪਿਆਜ਼-50 ਅਤੇ ਆਲੂ 30 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਦੁਕਾਨਦਾਰ ਅਤੇ ਗਲੀ ਦੇ ਵਿਕਰੇਤਾ ਹੁਣ ਕਿਲੋ ਦੀ ਬਜਾਏ ਪ੍ਰਤੀ ਪਾਵ (250 ਗ੍ਰਾਮ) ਦੇ ਰੇਟਾਂ ਦਾ ਹਵਾਲਾ ਦਿੰਦੇ ਹਨ।
ਇਹ ਵੀ ਪੜ੍ਹੋ- ਅੱਤ ਦੀ ਗਰਮੀ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟੀ, ਮਾਪਿਆਂ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ
ਕੀ ਕਹਿਣਾ ਹੈ ਸਬਜ਼ੀ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਵੀ ਮਹਾਜਨ ਦਾ
ਇਸ ਸਬੰਧੀ ਜਦੋਂ ਜ਼ਿਲ੍ਹਾ ਹੈੱਡਕੁਆਰਟਰ ਦੀ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਵੀ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬਜ਼ੀਆਂ ਖਾਸ ਕਰ ਕੇ ਟਮਾਟਰ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਦਾ ਕਾਰਨ ਪਿਛਲੇ ਕੁਝ ਦਿਨਾਂ ਵਿਚ ਪਹਾੜੀ ਖੇਤਰ ਬਰਫ਼ਬਾਰੀ, ਮੀਂਹ ਅਤੇ ਗੜੇਮਾਰੀ ਹੈ। ਉਨ੍ਹਾਂ ਦੱਸਿਆ ਕਿ ਟਮਾਟਰ ਦੀ ਜ਼ਿਆਦਾਤਰ ਫ਼ਸਲ ਹਿਮਾਚਲ ਪ੍ਰਦੇਸ਼ ਦੇ ਸੋਲਨ, ਸ਼ਿਮਲਾ, ਨਾਲਾਗੜ੍ਹ, ਬੱਦੀ ਖੇਤਰਾਂ ਤੋਂ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ਵਿਚ ਪਹੁੰਚਦੀ ਹੈ ਪਰ ਹਾਲ ਹੀ ਵਿਚ ਹਿਮਾਚਲ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਟਮਾਟਰ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਮੰਡੀ ਦਾ ਦੌਰਾ ਕਰ ਕੇ ਟਮਾਟਰ ਦੀ ਫ਼ਸਲ ਨੂੰ ਬਚਾਉਣ ਵਾਲੇ ਕਿਸਾਨ ਹੁਣ ਮੰਡੀ ਵਿਚ ਟਮਾਟਰ ਸਮੇਤ ਹੋਰ ਸਬਜ਼ੀਆਂ ਮਹਿੰਗੇ ਭਾਅ ਵੇਚ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਚ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਚਲਾਈ ਮੁਹਿੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਧੀ ਰਾਤੀਂ ਵੱਡੀ ਵਾਰਦਾਤ, ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ
NEXT STORY