ਸੁਲਤਾਨਪੁਰ ਲੋਧੀ, (ਧੀਰ)- ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਵੱਲੋਂ ਪੁਲਸ ਨੂੰ ਟ੍ਰੈਫਿਕ ਹਫਤਾ ਮਨਾਉਣ ਦੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਅੱਜ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦੀ ਅਗਵਾਈ 'ਚ ਸਥਾਨਕ ਤਲਵੰਡੀ ਚੌਕ ਵਿਖੇ ਵਾਹਨ ਚਾਲਕਾਂ ਨੂੰ ਹੈਲਮਟ ਤੇ ਰਿਫਲੈਕਟਰ ਵੰਡਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਵਿਸ਼ੇਸ਼ ਰੂਪ 'ਚ ਪਹੁੰਚੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਖੁਦ ਆਪਣੇ ਹੱਥਾਂ ਨਾਲ ਹੈਲਮਟ ਦੇਣ ਮੌਕੇ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੈ ਅਤੇ ਜੇ ਅਸੀਂ ਇਸ ਪ੍ਰਤੀ ਥੋੜ੍ਹਾ ਜਿਹਾ ਜਾਗਰੂਕਤਾ ਨਾਲ ਚੱਲਾਂਗੇ ਤਾਂ ਅਸੀਂ ਕਿਸੇ ਵੀ ਦੁਰਘਟਨਾ ਤੋਂ ਬਚ ਕੇ ਲੰਬਾ ਜੀਵਨ ਜੀ ਸਕਦੇ ਹਾਂ। ਇਸ ਦੌਰਾਨ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਸ ਵੱਲੋਂ ਇਹ ਟ੍ਰੈਫਿਕ ਹਫਤਾ 7 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ ਪੁਲਸ ਵੱਲੋਂ ਗਲਤ ਢੰਗ ਨਾਲ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਇਨਸਾਨ ਦਾ ਫਰਜ਼ ਹੈ। ਇਹ ਹੈਲਮਟ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਜਤਿੰਦਰ ਸਿੰਘ ਲਾਡੀ ਤੇ ਉਪ ਪ੍ਰਧਾਨ ਪ੍ਰਭਜੋਤ ਹਾਂਡਾ ਦੀ ਟੀਮ ਵੱਲੋਂ ਜ਼ਰੂਰਤਮੰਦ ਵਾਹਨ ਚਾਲਕਾਂ ਨੂੰ ਮੁਫਤ ਵੰਡੇ ਜਾ ਰਹੇ ਹਨ।ਡੀ. ਐੱਸ. ਪੀ. ਖਹਿਰਾ ਨੇ ਦੱਸਿਆ ਕਿ ਟ੍ਰੈਫਿਕ ਹਫਤੇ ਦੌਰਾਨ ਬਗੈਰ ਰਿਫਲੈਕਟਰ ਤੋਂ ਟਰੈਕਟਰ-ਟ੍ਰਾਲੀਆਂ ਚਲਾਉਣ ਵਾਲ਼ਿਆਂ ਦੇ ਵੀ ਰਿਫਲੈਕਟਰ ਲਾਏ ਜਾਣਗੇ। ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਤੇ ਟ੍ਰੈਫਿਕ ਪੁਲਸ ਇੰਚਾਰਜ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫਿਕ ਨਿਯਮਾਂ ਦੇ ਇਸ਼ਤਿਹਾਰ ਵੀ ਵੰਡੇ। ਇਸ ਮੌਕੇ ਆਸਾ ਸਿੰਘ ਵਿਰਕ ਬਲਾਕ ਕਾਂਗਰਸ ਪ੍ਰਧਾਨ, ਬੱਬੂ ਖੈੜਾ ਮੀਤ ਪ੍ਰਧਾਨ, ਜਤਿੰਦਰ ਲਾਡੀ ਹਲਕਾ ਪ੍ਰਧਾਨ ਯੂਥ ਕਾਂਗਰਸ, ਕੌਂਸਲਰ ਤੇਜਵੰਤ ਸਿੰਘ, ਡਾ. ਮੇਜਰ ਸਿੰਘ ਵਿਰਦੀ ਪ੍ਰਧਾਨ ਕੈਮਿਸਟ ਸੈੱਲ ਕਾਂਗਰਸ, ਰਾਜ ਢਿੱਲੋਂ ਸਲਾਹਕਾਰ, ਲੱਕੀ ਨਈਅਰ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ, ਹਰਚਰਨ ਸਿੰਘ ਬੱਗਾ ਸੀ. ਮੀਤ ਪ੍ਰਧਾਨ, ਜ਼ੈਲਦਾਰ ਮਾਨਵ ਧੀਰ, ਬਲਦੇਵ ਸਿੰਘ ਟੀਟਾ, ਹਰਪ੍ਰੀਤ ਸਿੰਘ ਬੱਬਲਾ, ਐੱਸ. ਐੱਚ. ਓ. ਕਬੀਰਪੁਰ ਜੋਗਿੰਦਰ ਸਿੰਘ, ਰਵਿੰਦਰ ਰਵੀ ਪੀ. ਏ. ਆਦਿ ਹਾਜ਼ਰ ਸਨ।
ਜ਼ੀਰੋ ਵਿਜ਼ੀਬਿਲਟੀ : ਸੰਘਣੀ ਧੁੰਦ ਨੇ ਢਾਹਿਆ ਦੂਜੇ ਦਿਨ ਵੀ ਕਹਿਰ
NEXT STORY