ਭਿੱਖੀਵਿੰਡ, (ਭਾਟੀਆ)- ਕਸਬਾ ਭਿੱਖੀਵਿੰਡ ਦੇ ਪੁਲਸ ਥਾਣੇ ਦੇ ਰਿਕਾਰਡ ਦੀ ਤਰਨਤਾਰਨ ਦੇ ਡੀ. ਐੱਸ. ਪੀ. ਦਿਹਾਤੀ ਜੈਮਲ ਸਿੰਘ ਨਾਗੋਕੇ ਵੱਲੋਂ ਚੈਕਿੰਗ ਕੀਤੀ ਗਈ। ਡੀ. ਐੱਸ. ਪੀ. ਜੈਮਲ ਸਿੰਘ ਨਾਗੋਕੇ ਨੇ ਪੁਲਸ ਮੁਲਾਜ਼ਮਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਪੁਲਸ ਥਾਣਿਆਂ ਦੇ ਸਰਕਾਰੀ ਰਿਕਾਰਡ ਨੂੰ ਮੁਕੰਮਲ ਤੇ ਸੰਭਾਲ ਕੇ ਰੱਖਿਆ ਜਾਵੇ। ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਪੁਲਸ ਦੇ ਮੁਖੀ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਦੇ ਹੁਕਮਾਂ ਤੇ ਐੱਸ. ਐੱਸ. ਪੀ. ਤਰਨਤਾਰਨ ਹਰਜੀਤ ਸਿੰਘ ਦੀ ਅਗਵਾਈ ਵਿਚ ਜ਼ਿਲਾ ਤਰਨਤਾਰਨ ਦੇ ਸਮੂਹ ਥਾਣਿਆਂ ਅੰਦਰ ਪੁਲਸ ਰਿਕਾਰਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਪੁਲਸ ਰਿਕਾਰਡ ਦੀ ਸਾਂਭ-ਸੰਭਾਲ 'ਚ ਕਿਸੇ ਕਿਸਮ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਆਖਿਆ ਕਿ ਥਾਣਿਆਂ ਵਿਚ ਕੰਮ ਕਰਵਾਉਣ ਆਉੁਣ ਵਾਲੇ ਲੋਕਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਨਸ਼ਿਆਂ ਦੇ ਵਪਾਰੀਆਂ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਐੱਸ. ਐੱਚ. ਓ. ਕਸ਼ਮੀਰ ਸਿੰਘ, ਰੀਡਰ ਬਲਜੀਤ ਸਿੰਘ, ਏ. ਐੱਸ. ਆਈ. ਗੁਰਦੀਪ ਸਿੰਘ, ਮੁੱਖ ਮੁਨਸ਼ੀ ਸਲਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਲਖਬੀਰ ਸਿੰਘ, ਗੁਲਜ਼ਾਰ ਸਿੰਘ, ਸਰਬਜੀਤ ਸਿੰਘ, ਜਗਬੀਰ ਸਿੰਘ, ਮੋਹਕਮ ਸਿੰਘ, ਹਰਜੀਤ ਸਿੰਘ ਆਦਿ ਪੁਲਸ ਮਲਾਜ਼ਮ ਹਾਜ਼ਰ ਸਨ।
'ਆਪ' ਕਿਸਾਨ ਅੰਦੋਲਨ ਦੀ ਆੜ 'ਚ ਸਿਆਸੀ ਲਾਭ ਲੈਣ ਦੀ ਫਿਰਾਕ 'ਚ
NEXT STORY