ਚੰਡੀਗਡ਼੍ਹ, (ਸੁਸ਼ੀਲ)- ਟ੍ਰੈਫਿਕ ਵਿੰਗ ਦੇ ਇਕ ਡੀ. ਐੱਸ. ਪੀ. ’ਤੇ ਮੁਲਾਜ਼ਮ ਡਿਊਟੀ ਲਾਉਣ ਦੇ ਨਾਮ ’ਤੇ 28 ਲੱਖ ਰੁਪਏ ਰਿਸ਼ਵਤ ਦੇ ਇਕੱਠੇ ਕਰਨ ਦੀ ਐਡਵਾਈਜ਼ਰ, ਡੀ. ਜੀ. ਪੀ. ਤੋਂ ਐੱਸ. ਐੱਸ. ਪੀ. ਤੱਕ ਦਿੱਤੀ ਗਈ ਸ਼ਿਕਾਇਤ ਦੀ ਕਾਪੀ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵਾਇਰਲ ਹੋਈ ਸ਼ਿਕਾਇਤ ’ਚ ਪੁਲਸਕਰਮੀ ਜੋਗਿੰਦਰ ਬੈਲਟ ਨੰ. 3606, ਸੁਰਜੀਤ ਸਿੰਘ 406, ਗੁਰਦਿਆਲ ਸਿੰਘ ਅਤੇ ਮਹਿਲਾ ਕਾਂਸਟੇਬਲ ਸੁਨੀਤਾ ਰਾਣੀ ਦੇ ਹਸਤਾਖਰ ਹਨ। ਸ਼ਿਕਾਇਤ ’ਚ ਦਿੱਤੇ ਗਏ ਨਾਮ ਅਤੇ ਬੈਲਟ ਨੰਬਰ ਠੀਕ ਹੈ ਜਾਂ ਗਲਤ, ਇਸਦਾ ਪਤਾ ਨਹੀਂ ਲਗ ਸਕਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੀ. ਐੱਸ. ਪੀ. ਖਿਲਾਫ ਦਿੱਤੀ ਗਈ ਸ਼ਿਕਾਇਤ ਕਾਫ਼ੀ ਪੁਰਾਣੀ ਹੈ।
ਵਾਇਰਲ ਹੋਈ ਸ਼ਿਕਾਇਤ ’ਚ ਲਿਖਿਆ ਹੈ ਕਿ ਉਕਤ ਚਾਰੇ ਪੁਲਸ ਕਰਮੀ ਟ੍ਰੈਫਿਕ ਵਿੰਗ ’ਚ ਤਾਇਨਾਤ ਹਨ। ਪੁਲਸ ਕਰਮੀਆਂ ਨੇ ਦੋਸ਼ ਲਾਇਆ ਕਿ ਡੀ. ਐੱਸ. ਪੀ. ਟ੍ਰੈਫਿਕ ਉਨ੍ਹਾਂ ਨੂੰ ਪੈਸਿਆਂ ਨੂੰ ਲੈ ਕੇ ਕਾਫ਼ੀ ਤੰਗ ਕਰਦਾ ਹੈ। ਡੀ. ਐੱਸ. ਪੀ. ਡਿਊਟੀ ਲਾਉਣ ਲਈ ਹਰ ਮਹੀਨੇ ਉਨ੍ਹਾਂ ਤੋਂ ਰੁਪਏ ਮੰਗਦਾ ਹੈ। ਡੀ. ਐੱਸ. ਪੀ. ਕੋਲ ਕਿਸੇ ਟ੍ਰੈਫਿਕ ਪੁਲਸਕਰਮੀ ਦੀ ਫਰਜ਼ੀ ਸ਼ਿਕਾਇਤ ਵੀ ਆਉਂਦੀ ਸੀ ਤਾਂ ਉਸ ਤੋਂ ਵੀ ਪੈਸੇ ਲੈ ਕੇ ਕੰਪਲੇਂਟ ਬੰਦ ਕਰ ਦਿੰਦੇ ਹਨ। ਡੀ. ਐੱਸ. ਪੀ. ਟ੍ਰੈਫਿਕ ਡੀ. ਜੀ. ਪੀ. ਦੇ ਬਹੁਤ ਨਜ਼ਦੀਕ ਹੈ। ਡੀ. ਐੱਸ. ਪੀ. ਆਪਣੇ ਗੰਨਮੈਨ, ਡਰਾਈਵਰ ਦੀ ਮਦਦ ਨਾਲ ਪੁਲਸ ਮੁਲਾਜ਼ਮਾਂ ਤੋਂ ਪੈਸੇ ਇਕੱਠੇ ਕਰਦੇ ਹਨ।
ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਇਹ ਸਭ ਤੁਹਾਡੇ ਧਿਆਨ ’ਚ ਲਿਆਉਣਾ ਚਾਹੁੰਦੇ ਹਨ ਅਤੇ ਡਿਊਟੀ ਰੋਸਟਰ ਦੇ ਸਮੇਂ ਵੀ ਪੈਸੇ ਲੈ ਕੇ ਡਿਊਟੀਆਂ ਲਾਉਂਦੇ ਰਹੇ। ਦੋਸ਼ ਹੈ ਕਿ ਸਾਬਕਾ ਡੀ. ਜੀ. ਪੀ. ਦੇ ਸਮੇਂ ਡੀ. ਐੱਸ. ਪੀ. ਨੇ ਪੁਲਸ ਮੁਲਾਜ਼ਮਾਂ ਤੋਂ ਕੁਲ 28 ਲੱਖ ਰੁਪਏ ਲਏ ਹਨ। ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਣਕਾਰੀ ਸੀ. ਬੀ. ਆਈ. ਦੇ ਧਿਆਨ ’ਚ ਵੀ ਹੈ। ਪੁਲਸ ਕਰਮੀਆਂ ਨੇ ਸ਼ਿਕਾਇਤ ’ਚ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਉਥੇ ਹੀ ਡੀ. ਐੱਸ. ਪੀ. ਨੂੰ ਉਨ੍ਹਾਂ ਦੇ ਕੇਡਰ ’ਚ ਭੇਜਣ ਦੀ ਵੀ ਮੰਗ ਕੀਤੀ ਗਈ ਹੈ। ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਦੋਂ ਅਸੀਂ ਬਿਨਾਂ ਪ੍ਰੈਸ਼ਰ ਦੇ ਕੰਮ ਕਰ ਸਕਾਂਗੇ। ਉਧਰ ਡੀ. ਜੀ. ਪੀ. ਸੰਜੇ ਬੈਨੀਵਾਲ ਨੇ ਦੱਸਿਆ ਕਿ ਡੀ. ਐੱਸ. ਪੀ. ਖਿਲਾਫ ਦਿੱਤੀ ਸ਼ਿਕਾਇਤ ਸਾਬਕਾ ਡੀ. ਜੀ. ਪੀ. ਦੇ ਸਮੇਂ ਕੀਤੀ ਹੈ। ਸ਼ਿਕਾਇਤ ਕਿਸੇ ਨੂੰ ਮਾਰਕ ਨਹੀਂ ਕੀਤੀ ਗਈ ਸੀ।
ਗੁੱਸੇ ’ਚ ਆਏ ਪਰਿਵਾਰ ਨੇ ਥਾਣਾ ਘੇਰਿਆ, ਪੀ. ਸੀ. ਇੰਚਾਰਜ ਦੀ ਬਜਾਏ ਹੋਮਗਾਰਡ ’ਤੇ ਕੇਸ ਦਰਜ
NEXT STORY