ਜਲੰਧਰ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਗ ਬਾਣੀ ਦੇ ਉਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੇ ਮਸਲਿਆਂ 'ਤੇ ਖੁੱਲ ਕੇ ਬੋਲੇ ਉੱਥੇ ਹੀ ਕੈਪਟਨ ਬਾਦਲਾ ਦੀ ਮੈਚ ਫਿਕਸਿੰਗ ਦੀ ਵੀ ਗੱਲ ਕਹੀ।
ਇਹ ਵੀ ਪੜ੍ਹੋ- ਨਾਈਟ ਕਰਫਿਊ ਦੀ ਮਾਰ, ਸਬਜ਼ੀ ਦਾ ਕਾਰੋਬਾਰ 50 ਫੀਸਦੀ ਥੱਲੇ ਲੁੜਕਿਆ
ਉਨ੍ਹਾਂ ਬੇਅਦਬੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਜੋ ਸਿੱਖ ਵਿਰੋਧੀ, ਇਨਸਾਫ ਵਿਰੋਧੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਨਿਯਾਮ ਹੈ ਇਸਦੇ ਚੱਲਦੇ ਇਹ ਸਾਨੂੰ ਇੰਨਸਾਫ ਨਹੀਂ ਦੇਣਾ ਚਾਹੁੰਦੇ ਇਹ ਸਾਰੇ ਇਸ ਨਿਯਾਮ ਦੇ ਪਿਆਦੇ ਬਣ ਕੇ ਕੰਮ ਕਰ ਰਹੇ ਹਨ ਉਹ ਚਾਹੇ ਕੈਪਟਨ ਹੋਵੇ ਜਾ ਸੁਖਬੀਰ ਸਿੰਘ ਬਾਦਲ। ਉਨ੍ਹਾਂ ਕਿਹਾ ਕਿ ਇਹ ਸਾਰੇ ਆਪਸ 'ਚ ਮਿਲੇ ਹੋਏ ਹਨ ਜਿਸ ਕਾਰਨ ਆਮ ਆਦਮੀ ਨੂੰ ਇੰਨਸਾਫ ਨਹੀਂ ਮਿਲ ਪਾਉਂਦਾ।
ਇਹ ਵੀ ਪੜ੍ਹੋ- ਨਾਬਾਲਗ ਵੱਲੋਂ 12 ਸਾਲਾ ਬੱਚੇ ਨਾਲ ਬਦਫੈਲੀ, ਗ੍ਰਿਫਤਾਰ
ਉਨ੍ਹਾਂ ਕੁਅਰ ਵਿਜੇ ਪ੍ਰਤਾਪ ਦੇ ਅਸਤੀਫੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫਾ ਉਨ੍ਹਾਂ ਦੇ ਰੋਸ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰ ਕੇ ਇੱਕ ਨਿਰਪੱਖ ਜਾਂਚ ਲੋਕਾਂ ਅੱਗੇ ਲਿਆਂਦੀ ਹੈ ਜਿਸ ਦੀ ਕਦਰ ਨਹੀਂ ਕੀਤੀ ਗਈ ਅਤੇ ਉਸ 'ਤੇ ਪਾਣੀ ਫੇਰ ਦਿੱਤਾ ਗਿਆ।
ਪੁਲਸ ਨੇ ਕੱਟਿਆ ਚਲਾਨ ਤਾਂ ਲਾੜੀ ਬੋਲੀ ਮਾਸਕ ਨਾਲ ਹੁੰਦੈ ਮੇਕਅਪ ਖਰਾਬ
NEXT STORY