ਫਗਵਾੜਾ (ਹਰਜੋਤ)— ਪੰਜਾਬ 'ਚ ਅੱਜ ਚਾਰ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਦਾ ਕੰਮ ਸਵੇਰ ਤੋਂ ਲਗਾਤਾਰ ਜਾਰੀ ਹੈ। ਲੋਕ ਵੋਟ ਦੇ ਹੱਕ ਦੀ ਵਰਤੋਂ ਕਰਨ ਦੇ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਫਗਵਾੜਾ ਦੇ ਬੂਥ ਨੰਬਰ 136 'ਚ ਕਰੀਬ 16 ਮਿੰਟ ਦੀ ਦੇਰੀ ਨਾਲ ਵੋਟਿੰਗ ਦਾ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਈ. ਵੀ. ਐੱਮ. ਮਸ਼ੀਨ 'ਚ ਤਕਨੀਕੀ ਖਰਾਬੀ ਆਉਣ ਕਰਕੇ ਥੋੜ੍ਹੀ ਦੇਰ ਨਾਲ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਇੰਚਾਰਜ ਤਰਨਜੀਤ ਸਿੰਘ ਦੀ ਹਾਜ਼ਰੀ 'ਚ ਈ. ਵੀ. ਐੱਮ. ਨੂੰ ਠੀਕ ਕੀਤਾ ਗਿਆ ਅਤੇ ਬਾਅਦ ਵੋਟਿੰਗ ਦਾ ਕੰਮ ਸ਼ੁਰੂ ਹੋਇਆ। ਦੇਰੀ ਨਾਲ ਵੋਟਿੰਗ ਸ਼ੁਰੂ ਹੋਣ 'ਤੇ ਇਕ ਵੋਟਰ ਤਰਲੋਚਨ ਸਿੰਘ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ। ਪੰਜਾਬ 'ਚ ਕੁੱਲ 33 ਉਮੀਦਵਾਰ ਜ਼ਿਮਨੀ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 24 ਤਰੀਕ ਨੂੰ ਐਲਾਨੇ ਜਾਣਗੇ।
LPU ਦੀ ਵਿਦਿਆਰਥਣ ਨੂੰ ਮਾਈਕ੍ਰੋਸਾਫਟ ਨੇ ਦਿੱਤੀ ਵੱਡੀ ਜੌਬ ਆਫਰ
NEXT STORY