ਮੁਲਾਂਪੁਰ ਦਾਖਾ (ਕਾਲੀਆ) : ਪਿੰਡ ਲਤਾਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਪੁੱਤਰੀ ਮੁਕੰਦ ਸਿੰਘ ਵਾਸੀ ਲਤਾਲਾ ਨੇ ਕਤਲ਼ ਕੇਸ ਦੇ ਜ਼ਿੰਮੇਵਾਰ ਅਪਰਾਧੀਆਂ ਨੂੰ ਸਜ਼ਾਵਾਂ ਦਿਵਾਉਂਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਮੌਕੇ ਸ਼ਿਕਾਇਤ ਦੀ ਕਾਪੀ ਕਮਿਸ਼ਨ ਦੇ ਸਪੁਰਦ ਕਰਦਿਆਂ ਦੱਸਿਆ ਕਿ ਰਾਜ ਕੁਮਾਰ ਵਾਸੀ ਲੰਮੇਂ ਤੇ ਢਾਹੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਮੌਤ ਹੋ ਗਈ ਸੀ ਪਰ ਪੁਲਸ ਥਾਣਾ ਜੋਧਾਂ ਅਜੇ ਤੱਕ ਦੋਸ਼ੀ ਧਿਰ ਖ਼ਿਲਾਫ਼ ਬਣਦੀਆਂ ਧਰਾਵਾਂ ਲਗਾਉਂਣ ਵਿਚ ਟਾਲ-ਮਟੌਲ ਕਰਦੀ ਆ ਰਹੀ ਹੈ।
ਡਾ. ਸਿਆਲਕਾ ਨੇ ਦੱਸਿਆ ਕਿ ਉੱਚ ਜਾਤੀ ਦੇ ਕੁਝ ਪਰਿਵਰਾਂ ਵੱਲੋਂ ਦਲਿਤ ਔਰਤ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਮੌਤ ਦੇ ਘਾਟ ਉਤਾਰਨ ਅਤੇ ਬੱਚੇ ਤੇ ਅੰਨ੍ਹਾ ਅਣਮਨੁੱਖੀ ਤਸ਼ੱਦਦ ਢਾਹੁਣ ਦੀ ਸ਼ਿਕਾਇਤ ਪ੍ਰਾਪਤ ਹੋਈ। ਕਮਿਸ਼ਨ ਦੇ ਧਿਆਨ ਵਿਚ ਇਹ ਵੀ ਆਇਆ ਕਿ ਸ਼ਿਕਾਇਤ ਕਰਤਾ ਦੀ ਵੀ ਮਾਰਕੁੱਟ ਹੋਈ ਹੈ। ਮ੍ਰਿਤਕ ਰਾਜ ਕੁਮਾਰ ਨੂੰ ਬੰਦੀ ਬਣਾ ਕੇ ਉਸ ਤੇ ਇੰਨਾ ਜ਼ਿਆਦਾ ਤਸ਼ੱਦਦ ਢਾਹਿਆ ਸੀ, ਆਖਰ ਹਸਪਤਾਲ ਵਿਚ ਸੱਟਾਂ ਦੀ ਤਾਬ੍ਹ ਨਾ ਝੱਲਦੇ ਹੋਏ, ਮੌਤ ਦੇ ਮੂੰਹ ਵਿੱਚ ਚਲੇ ਗਿਆ ਸੀ ਪਰ ਸਮਾਂ ਬੀਤਣ ਦੇ ਬਾਵਜੂਦ ਵੀ ਸਥਾਨਕ ਪੁਲਸ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰਦੇ ਹੋਏ, ਮੁਦੱਈ ਧਿਰ ਨੂੰ ਅਣਸੁਣਿਆ ਕਰਕੇ ਫਰਜ਼ ਵਿਚ ਵੱਡੀ ਕੁਤਾਹੀ ਕਰ ਰਹੀ ਹੈ।
ਡਾ. ਸਿਆਲਕਾ ਨੇ ਦੱਸਿਆ ਮ੍ਰਿਤਕ ਦੇ ਕੇਸ ਨਾਲ ਸਬੰਧਤ ਦਸਤਾਵੇਜ਼ ਵੇਖਣ ਲਈ ਐੱਸ.ਐੱਸ.ਪੀ. ਜਗਰਾਓ ਤੋਂ ਵਿਭਾਗੀ ਪੱਧਰ ’ਤੇ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਮੰਗਵਾਈ ਜਾ ਰਹੀ ਹੈ ਤਾਂ ਕਿ ਮਾਮਲੇ ਨੂੰ ਸਟੱਡੀ ਕਰਨ ਉਪਰੰਤ ਕਮਿਸ਼ਨ ਕੇਸ ਨੂੰ ਮਜ਼ਬੂਤੀ ਨਾਲ ਅੱਗੇ ਤੌਰਨ ਲਈ ਬਣਦੀਆਂ ਧਰਾਂਵਾਂ ਵਿਚ ਵਾਧਾ ਕਰਵਾ ਸਕੇ। ਇਕ ਸਵਾਲ ਦੇ ਜਵਾਬ ਵਿਚ ਡਾ. ਸਿਆਲਕਾ ਨੇ ਦੱਸਿਆ ਕਿ 21 ਜੂਨ 2021 ਨੂੰ ਐੱਸ.ਐੱਸ.ਪੀ. ਜਗਰਾਓਂ ਤੋਂ ਕੇਸ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਧਿਰ ਨੂੰ ਨਿਆਂ ਮਿਲੇਗਾ।
ਸਾਕਾ ਨੀਲਾ ਤਾਰਾ : ਸਿੱਖ ਲਾਇਬ੍ਰੇਰੀ 'ਚੋਂ ਗ਼ਾਇਬ ਹੋਈਆਂ ਚੀਜ਼ਾਂ ਤੇ ਦਸਤਾਵੇਜ਼ਾਂ ’ਤੇ ਅਸਪੱਸ਼ਟਤਾ ਬਰਕਰਾਰ
NEXT STORY