ਅੰਮ੍ਰਿਤਸਰ (ਕਮਲ) - ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ’ਤੇ ਕਈ ਨਿਸ਼ਾਨੇ ਵਿੰਨ੍ਹੇ ਗਏ। ਔਜਲਾ ਨੇ ਕਿਹਾ ਕਿ ਭਾਜਪਾ ਨੇ ਈ. ਡੀ, ਸੀ. ਬੀ. ਆਈ. ਅਤੇ ਸੈਂਟਰ ਏਜੰਸੀ ਦੇ ਨਾਲ ਮਿਲ ਕੇ ਡਰ ਦਾ ਮਾਹੌਲ ਬਣਾਇਆ ਹੈ। ਆਪਣੇ ਜਿੰਨੇ ਵੀ ਉਮੀਦਵਾਰਾਂ ਚੋਣ ਲੜ ਰਹੇ ਹਨ, ਉਨ੍ਹਾਂ ਨੂੰ ਭਾਜਪਾ ਨੇ ਵੱਡੀ ਗਿਣਤੀ ਤੋਂ ਸੈਂਟਰ ਫੋਰਸ ਦੀ ਸਿਕਿਉਰਿਟੀ ਦਿੱਤੀ ਹੋਈ ਹੈ। ਇਸ ਸਬੰਧ ’ਚ ਅਸੀਂ ਆਉਣ ਵਾਲੇ ਦਿਨਾਂ ਵਿਚ ਚੋਣ ਕਮਿਸ਼ਨ ਨਾਲ ਗੱਲ ਕਰਨਗੇ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼
ਔਜਲਾ ਨੇ ਕਿਹਾ ਕਿ ਆਰ. ਐੱਸ. ਐੱਸ ਨੇ ਇੱਕ ਗਰੀਬ ਦੇ ਨਾਲ ਜ਼ਿਆਦਤੀ ਕੀਤੀ ਅਤੇ ਚਰਨਜੀਤ ਚੰਨੀ ਦੇ ਭਾਣਜੇ ਦੇ ਨਾਲ ਜ਼ਿਆਦਤੀ ਇਸ ਲਈ ਕੀਤੀ, ਕਿਉਂਕਿ ਦੇਸ਼ ਦੇ ਪ੍ਰਧਾਨਮੰਤਰੀ ਦੀ ਰੈਲੀ ਫੇਲ੍ਹ ਹੋਈ। ਇਸ ਵਜ੍ਹਾ ਨਾਲ ਇਹ ਸਭ ਕੁਝ ਹੋ ਰਿਹਾ ਹੈ ਅਤੇ ਚੋਣਾਂ ਤੱਕ ਉਸ ਨੂੰ ਅੰਦਰ ਰੱਖਣਾ ਚਾਹੁੰਦੇ ਹਨ ਤਾਂ ਕਿ ਉਹ ਕੁਝ ਮੂੰਹ ਨਾ ਖੋਲ੍ਹ ਸਕੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਉਹੀ ਫੋਰਸ ਕੱਢ ਕੇ ਭਾਜਪਾ ਦੇ ਉਮੀਦਵਾਰਾਂ ਨੂੰ ਦਿੱਤੀ ਹੋਈ ਹੈ। ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਜੋ ਗੁਰੂ ਦੀ ਨਗਰੀ ਦੇ ਹਨ, 10 ਸਾਲ ਪ੍ਰਧਾਨਮੰਤਰੀ ਰਹੇ, ਉਨ੍ਹਾਂ ਨੇ ਵਲਰਡ ਲੇਬਲ ’ਤੇ ਦੇਸ਼ ਨੂੰ ਬੁਲੰਦੀਆਂ ’ਤੇ ਖੜਾ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
ਦੂਜੇ ਪਾਸੇ ਸਭ ਤੋਂ ਵੱਡਾ ਫ਼ੈਸਲਾ ਲੈ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਇੱਕ ਗਰੀਬ ਅਤੇ ਦਲਿਤ ਪਰਿਵਾਰ ਦੇ ਨੌਜਵਾਨ ਨੂੰ ਮੁੱਖ ਮੰਤਰੀ ਬਣਾਇਆ, ਜਿਸ ਨੂੰ ਅੱਜ ਲੋਕ ਸਾਡਾ ਚੰਨੀ ਕਹਿ ਰਹੇ ਹਨ। ਚਰਨਜੀਤ ਸਿੰਘ ਚੰਨੀ ਤੋਂ ਭਾਜਪਾ ਬਦਲਾ ਲੈ ਰਹੀ ਹੈ, ਕਿਉਂਕਿ ਪ੍ਰਧਾਨਮੰਤਰੀ ਦੀ ਰੈਲੀ ਦੌਰਾਨ ਕੁਰਸੀਆਂ ਨਹੀਂ ਭਰੀਆਂ ਅਤੇ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਨੀ ਦੇ ਭਤੀਜੇ ਹੰਨੀ ਨੂੰ ਬਹੁਤ ਟਾਰਚਰ ਕਰ ਰਹੇ ਹਨ, ਉਸ ’ਤੇ ਝੂਠਾ ਪਰਚਾ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ। ਔਜਲਾ ਨੇ ਕਿਹਾ ਕਿ ਜਿੱਥੇ-ਜਿੱਥੇ ਚੋਣਾਂ ਹੁੰਦੀਆਂ ਹਨ, ਉਥੇ ਹੀ ਈ. ਡੀ. ਦੀ ਰੇਡ ਕਿਉਂ ਹੁੰਦੀ ਹੈ। ਮਨਮੋਹਨ ਸਿੰਘ ਦੀ ਸਰਕਾਰ ਸਮੇਂ ਕਦੇ ਵੀ ਈ. ਡੀ. ਰੇਡ ਨਹੀ ਹੋਈਆਂ ਪਰ ਹੁਣ ਈ. ਡੀ. ਰੇਡ ਸ਼ੁਰੂ ਹੋ ਗਈਆ ਹਨ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਮੋਗਾ : ਸਕੀ ਨਾਬਾਲਗ ਭਤੀਜੀ ਦੀ ਪੱਤ ਲੁੱਟਣ ਵਾਲੇ ਤਾਏ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
NEXT STORY