ਸੰਗਰੂਰ/ਧੂਰੀ: 'ਜਗਬਾਣੀ' ਦੇ ਬਹੁ- ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਦੀ ਮੁੜ ਸ਼ੁਰੂਆਤ ਹੋ ਚੁੱਕੀ ਹੈ। ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਧਾਨ ਹਲਕਾ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਨਾਲ ਉਨ੍ਹਾਂ ਦੀ ਨਿੱਜੀ ਤੇ ਸਿਆਸੀ ਜ਼ਿੰਦਗੀ ’ਤੇ ਗੱਲਬਾਤ ਕੀਤੀ ਗਈ। ਪੱਤਰਕਾਰ ਵਲੋਂ ਗੋਲਡੀ ਤੋਂ ਪੁੱਛੇ ਗਏ ਸਵਾਲ ਕਿ ਕੈਪਟਨ ਨੇ ਚਾਰ ਸਾਲ ਦੇ ਕਾਰਜਕਾਲ ’ਚ ਲੋਕਾਂ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ? ਕੈਪਟਨ ਸਾਬ੍ਹ ਨੇ ਕਿਹਾ ਸੀ ਕਿ ਅਸੀਂ ਨਸ਼ਾ ਖ਼ਤਮ ਕਰ ਦਿਆਂਗੇ, ਮਾਈਨਿੰਗ ਖ਼ਤਮ ਕਰ ਦਿਆਂਗੇ, ਰੋਜ਼ਗਾਰ ਦੇ ਦਿਆਂਗੇ ਪਰ ਸਭ ਨਹੀਂ ਹੋਇਆ। ਇਸ ਦਾ ਜਵਾਬ ਦਿੰਦੇ ਹੋਏ ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਕੋਵਿਡ ਦੌਰਾਨ ਜਿੰਨਾਂ ਵੀ ਸਾਡੇ ਕੋਲ ਹੋ ਸਕਿਆ ਅਸੀਂ ਕੀਤਾ। ਚਾਹੇ ਉਹ ਨਸ਼ਾ ਖ਼ਤਮ ਕਰਨ ਬਾਰੇ ਹੋਵੇ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਬਾਰੇ ਜਾਂ ਮਾਈਨਿੰਗ ਖ਼ਤਮ ਕਰਨ ਬਾਰੇ। ਅਸੀਂ ਆਪਣੇ ਦਾਇਰੇ ’ਚ ਰਹਿ ਕੇ ਜਿੰਨੀ ਸਾਡੇ ਕੋਲ ਆਰਥਿਕ ਵਿਵਸਥਾ ਸੀ, ਉਸ ਮੁਤਾਬਕ ਜਿੰਨਾ ਹੋ ਸਕਿਆ ਅਸੀਂ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ: ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਕੀਤਾ ਗੈਂਗਰੇਪ
ਗੋਲਡੀ ਤੋਂ ਜਦੋਂ ਤਸਕਰੀ ਨੂੰ ਖ਼ਤਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਨਾਲੋਂ ਤਸਕਰੀ ਕਾਫ਼ੀ ਹੱਦ ਤੱਕ ਖ਼ਤਮ ਹੋ ਚੁੱਕੀ ਹੈ ਅਤੇ ਹੌਲੀ-ਹੌਲੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਗੜੇ ਹੋਏ ਸਿਸਟਮ ਨੂੰ ਬਦਲਣ ’ਚ ਦੇਰ ਤਾਂ ਲੱਗਦੀ ਹੀ ਹੈ।
ਪੱਤਰਕਾਰ ਵਲੋਂ ਜਦੋਂ ਦਲਬੀਰ ਗੋਲਡੀ ਕੋਲੋਂ ਕੈਪਟਨ ਸਰਕਾਰ ਦੇ 4 ਸਾਲ ਦੇ ਕਾਰਜਕਾਲ ਦੌਰਾਨ 5 ਵੱਡੀਆਂ ਪ੍ਰਾਪਤੀਆਂ ਪੁੱਛੀਆਂ ਗਈਆਂ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ’ਤੇ ਕਰਜ਼ਾ ਮੁਆਫ ਕੀਤਾ, ਮੋਬਾਇਲ ਫੋਨ ਦਵਾਏ, ਬਾਕੀ ਜਿੰਨਾਂ ਵੀ ਹੋ ਸਕਿਆ ਲੋਕਾਂ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਧੂਰੀ ’ਚ ਮੈਂ ਮੇਰੇ ਮੈਨੀਫੈਸਟੋ ’ਚ ਜਿੰਨੇ ਵੀ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ। ਹਲਕੇ ਦੀਆਂ ਚਾਰੇ ਸੜਕਾਂ ਪੱਕੀਆਂ ਹੋ ਚੁੱਕੀਆਂ ਹਨ। ਧੂਰੀ ਦੇ ਅੰਦਰੂਨੀ ਫਾਟਕ ਜੋ ਲਗਭਗ ਦੋ ਹਿੱਸਿਆਂ ’ਚ ਵੰਡਿਆ ਹੋਇਆ ਸੀ, ਉਸ ਨੂੰ ਅੰਡਰ ਬਿ੍ਜ ਪਾਸ ਕਰਵਾਇਆ। ਮੰਡੀ ਬੋਰਡ ਦੇ ਤਹਿਤ ਅਜਿਹੀ ਕੋਈ ਸੜਕ ਨਹੀਂ ਜੋ ਨਾ ਬਣੀ ਹੋਵੇ।
ਇਹ ਵੀ ਪੜ੍ਹੋ: ਪਿਓ-ਪੁੱਤ ਦੀ ਲੜਾਈ ਛਡਾਉਣ ਗਏ ਰਿਸ਼ਤੇਦਾਰ ਨਾਲ ਵਾਪਰਿਆ ਭਾਣਾ, ਗਵਾ ਬੈਠਾ ਜਾਨ
ਸਟੇਡੀਅਮ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਖ਼ੁਦ ਖੁਦ ਵਾਲੀਵਾਲ ਦਾ ਖਿਡਾਰੀ ਹਾਂ ’ਤੇ ਮੈਂ ਧੂਰੀ ਹਲਕੇ ’ਚ ,74 ਪਿੰਡਾ 'ਚੋਂ 21 ਵਾਲੀਬਾਲ ਗਰਾਊਂਡ ਤੇ14 ਸਟੇਡੀਅਮ ਬਣਵਾ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਘਨੌਰੀ ਸਕੂਲ ਦੀਆਂ ਕੁੜੀਆਂ ਜੋ ਨੈਸ਼ਨਲ ਲੈਵਲ ਤੱਕ ਖੋ-ਖੋ ਖੇਡਦੀਆਂ ਹਨ ਉਨ੍ਹਾਂ ਲਈ ਇਕ ਖੋ-ਖੋ ਦਾ ਇੰਡੋਰ ਗਰਾਊਂਡ ਬਣਾ ਰਹੇ ਹਾਂ।ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਉਹ ਇਕ ਕਾਲਜ ਬੇਨੜਾ ਕਾਲਜ ਯੂਨੀਵਰਿਸਟੀ ਫੰਕਸ਼ਨ ’ਤੇ ਗਏ ਤਾਂ ਉੱਥੇ ਸਿਰਫ਼ 230 ਵਿਦਿਆਰਥੀ ਸਨ। ਉਨ੍ਹਾਂ ਨੇ ਇਸ ਬਾਰੇ ਕਾਲਜ ਦੀ ਮੈਨੇਜਮੈਂਟ ਨੂੰ ਜਦੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਕੋਰਸ ਅਤੇ ਬੁਨਿਆਦੀ ਢਾਚੇ ਦੀ ਕਮੀ ਹੈ। ਅੱਜ ਉਸੇਂ ਕਾਲਜ ’ਚ 1800 ਵਿਦਿਆਰਥੀ ਪੜ੍ਹ ਰਿਹਾ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ
ਪੁਲਸ ਵਲੋਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ, 4 ਵਿਅਕਤੀ ਗ੍ਰਿਫ਼ਤਾਰ
NEXT STORY