ਜਲੰਧਰ(ਸੋਨੂੰ) : ਬੀਤੀ ਰਾਤ ਮੀਂਹ ਪੈਣ ਨਾਲ ਗਰਮੀ ਤੋਂ ਤਾਂ ਥੋੜ੍ਹੀ ਰਾਹਤ ਮਿਲ ਹੀ ਗਈ ਹੈ ਪਰ ਜਲੰਧਰ ਵਾਸੀਆਂ ਲਈ ਮੀਂਹ ਦਾ ਪਾਣੀ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਦੇਰ ਰਾਤ ਚੱਲੀ ਹਨ੍ਹੇਰੀ ਅਤੇ ਤੇਜ਼ ਹੋਈ ਬਰਸਾਤ ਦੇ ਨਾਲ ਸ਼ਹਿਰ ਦੇ ਕਾਫ਼ੀ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ । ਸ਼ਹਿਰ ਨੂੰ ਇਕ ਜ਼ੋਨ ਤੋਂ ਦੂਜੇ ਜ਼ੋਨ ਨਾਲ ਜੋੜਨ ਲਈ ਦਮੋਰੀਆ ਪੁਲ ਤੇ ਕਹਿਰੀ ਪੁਲੀ ਵਿੱਚ ਅਕਸਰ ਬਰਸਾਤ ਹੋਣ ਨਾਲ ਪਾਣੀ ਭਰ ਜਾਂਦਾ ਹੈ ਅਤੇ ਦੇਰ ਰਾਤ ਹੋਈ ਬਰਸਾਤ ਨਾਲ ਵੀ ਕੁਝ ਐਸੇ ਤਰ੍ਹਾ ਹੀ ਹੋਇਆ। ਜਲੰਧਰ ਦੇ ਦਮੋਰੀਆ ਪੁਲ ਤੇ ਕਹਿਰੀ ਪੁਲੀ ਪਾਣੀ ਨਾਲ ਭਰ ਗਏ ਤੇ ਆਸ ਪਾਸ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।
ਇਹ ਵੀ ਪੜ੍ਹੋ- ਜਲੰਧਰ: ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਕਾਰਨ ਨਨਾਣ-ਭਰਜਾਈ ਦੀ ਮੌਤ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਕਸਰ ਬਰਸਾਤ ਹੋਣ ਨਾਲ ਅਕਸਰ ਉਨ੍ਹਾਂ ਦਾ ਕੰਮਕਾਜ ਠੱਪ ਹੋ ਜਾਂਦਾ ਹੈ ਅਤੇ ਠੇਕੇਦਾਰ ਵੱਲੋਂ ਬਣਾਈ ਗਈ ਸੜਕ ਕੁਝ ਸਮਾਂ ਹੀ ਕੱਢਦੀ ਹੈ। ਹਾਲਾਂਕਿ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਆਸ਼ਵਾਸਨ ਦਿੱਤਾ ਸੀ ਕਿ ਜਲਦ ਹੀ ਇਸ ਸੜਕ ਵਿਚ ਸੀਵਰੇਜ ਪਾ ਦਿੱਤਾ ਜਾਵੇਗਾ ਪਰ ਠੇਕੇਦਾਰਾਂ ਵੱਲੋਂ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਸੀਵਰੇਜ ਪਾਈਪ ਲਾਈਨ ਨਹੀਂ ਪਈ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਦਮੋਰੀਆ ਪੁਲ ਵਿਚ ਲੱਗੀ ਮੋਟਰ ਵੀ ਬੰਦ ਰਹਿੰਦੀ ਹੈ । ਦੁਕਾਨਦਾਰਾਂ ਤੋਂ ਇਲਾਵਾ ਰੇਹੜੀ ਅਤੇ ਰਿਕਸ਼ਾ ਚਾਲਕ ਅਤੇ ਉਸ ਰਸਤੇ ਤੋਂ ਆਉਣ-ਜਾਣ ਵਾਲੇ ਲੋਕ ਵੀ ਇਸ ਪਾਣੀ ਤੋਂ ਬੇਹੱਦ ਨਾਰਾਜ਼ ਹਨ । ਰੇਹੜੀਆਂ ਅਤੇ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਚਾਹੇ ਦਮੋਰੀਆ ਪੁਲ ਦੇ ਉੱਪਰ ਫਲਾਈਓਵਰ ਬਣਿਆ ਹੈ ਪਰ ਉਸ ਉੱਪਰ ਦੀ ਰਿਕਸ਼ਾ ਜਾਂ ਰੇਹੜੀ ਨਹੀਂ ਲਿਜਾਈ ਜਾ ਸਕਦੀ। ਇਸ ਤੋਂ ਨਾਰਾਸ਼ ਹੋ ਕੇ ਉਨ੍ਹਾਂ ਕਿਹਾ ਕਿ ਦਮੋਰੀਆ ਪੁਲ ਤੇ ਕਹਿਰੀ ਪੁਲੀ ਵਿਚ ਪਾਣੀ ਭਰਨ ਨਾਲ ਉਨ੍ਹਾਂ ਦਾ ਸੰਪਰਕ ਦੂਸਰੇ ਪਾਸੇ ਨਾਲੋਂ ਟੁੱਟ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਜਲੰਧਰ: ਤਨਖ਼ਾਹ ਨਾ ਮਿਲਣ ਕਾਰਨ ਸੜਕਾਂ ’ਤੇ ਉਤਰੇ ਸਿਵਲ ਸਰਜਨ ਦੇ ਕਰਮਚਾਰੀ ਤੇ ਅਧਿਕਾਰੀ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਔਰਤਾਂ ਦੇ ਮੁਫ਼ਤ ਸਫ਼ਰ ਦਾ 300 ਕਰੋੜ ਦਾ ਸਰਕਾਰ ਵੱਲ ਬਕਾਇਆ, ਤਨਖ਼ਾਹ ਤੇ ਡੀਜ਼ਲ ’ਚ ਉੱਡੇ 30 ਕਰੋੜ
NEXT STORY