ਬੱਧਨੀ ਕਲਾਂ, (ਮਨੋਜ)- ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਮੰਡੀਆਂ 'ਚ ਆਈ ਕਣਕ ਦੇ ਭਾਅ ਲਾਉਣ ਦੇ ਹੁਕਮ ਦਿੱਤੇ ਗਏ ਹਨ ਪਰ ਕੀ ਇਹ ਹੁਕਮ ਦਾਣਾ ਮੰਡੀ ਬੱਧਨੀ ਕਲਾਂ 'ਤੇ ਲਾਗੂ ਨਹੀਂ ਹੁੰਦੇ। ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਬੱਧਨੀ ਕਲਾਂ 'ਚ ਪਿਛਲੇ ਲਗਭਗ 3/4 ਦਿਨਾਂ ਤੋਂ ਕਣਕ ਦੀ ਆਮਦ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਪਰ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ। ਇਸ ਸਬੰਧੀ ਅੱਜ 'ਜਗ ਬਾਣੀ' 'ਚ ਖਬਰ ਵੀ ਪ੍ਰਕਾਸ਼ਿਤ ਹੋਈ, ਜਿਸ ਕਰ ਕੇ ਅੱਜ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਤਾਂ ਸ਼ੁਰੂ ਕੀਤੀ ਗਈ ਪਰ ਸਿਰਫ ਥੋੜ੍ਹੀਆਂ-ਥੋੜ੍ਹੀਆਂ ਬੋਰੀਆਂ ਦੀ ਖਰੀਦ ਹੀ ਕੀਤੀ ਗਈ, ਬਾਕੀ ਢੇਰੀਆਂ ਖੁੱਲ੍ਹੇ ਆਸਮਾਨ ਹੇਠ ਰੱਬ ਆਸਰੇ ਹੀ ਛੱਡ ਦਿੱਤੀਆਂ ਗਈਆਂ।
ਮੰਡੀ 'ਚ ਮੌਸਮ ਦੀ ਖਰਾਬੀ ਹੋਣ ਦੇ ਡਰ ਕਾਰਨ ਚਿੰਤਾ 'ਚ ਡੁੱਬੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮੰਡੀ 'ਚ ਪਈ ਸਾਰੀ ਦੀ ਸਾਰੀ ਕਣਕ ਦੀ ਤੁਰੰਤ ਖਰੀਦ ਕੀਤੀ ਜਾਵੇ।
'ਕਠੂਆ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮਿਲੇ ਸਜ਼ਾ'
NEXT STORY