ਮਲੋਟ (ਜੁਨੇਜਾ) : ਪਿਛਲੇ ਹਫ਼ਤੇ ਤੋਂ ਮਿਲੀ ਸਰਦੀ ਦੀ ਦਸਤਕ ਤੋਂ ਬਾਅਦ ਤਾਜ਼ਾ ਪਈ ਬਾਰਿਸ਼ ਨੇ ਸਰਦੀ ’ਚ ਵਾਧਾ ਕਰ ਦਿੱਤਾ ਹੈ। ਇਸ ਸਰਦੀ ਦਾ ਮਨੁੱਖੀ ਜਨ-ਜੀਵਨ ’ਤੇ ਰਲਵਾਂ-ਮਿਲਵਾਂ ਅਸਰ ਹੈ। ਮੌਸਮ ’ਚ ਹੋਈ ਤਬਦੀਲੀ ਤੇ ਸਰਦੀ ’ਚ ਵਾਧੇ ਕਰਕੇ ਭਾਵੇਂ ਇਸ ਨੂੰ ਫਸਲਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਮੌਸਮ ’ਚ ਹੋਏ ਬਦਲਾਅ ਨਾਲ ਮਨੁੱਖੀ ਸਿਹਤ ’ਤੇ ਬੀਮਾਰੀਆਂ ਦਾ ਅਸਰ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ, ਜਿਸ ਕਰਕੇ ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਅਗਾਉਂ ਸੂਚਨਾ ਅਨੁਸਾਰ ਅੱਜ ਸਵੇਰ ਤੋਂ ਹੀ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਪਾਰਾ ਇਕਦਮ ਡਿੱਗਣਾ ਸ਼ੁਰੂ ਹੋ ਗਿਆ ਹੈ। ਸਰਦੀ ਤੇਜ਼ ਹੋਣ ਨਾਲ ਬਜ਼ੁਰਗ, ਬੱਚੇ ਘਰਾਂ ’ਚ ਰਜਾਈਆਂ ਤੇ ਦੁਕਾਨਦਾਰ ਹੀਟਰਾਂ ਦੇ ਸਹਾਰੇ ਠੰਡ ਤੋਂ ਬਚਾਅ ਕਰ ਰਹੇ ਹਨ। ਲੋਕ ਮਜ਼ਬੂਰੀ ਵੱਸ ਬਾਹਰ ਨਿਕਲ ਰਹੇ ਹਨ, ਜਿਸ ਕਰਕੇ ਅਨਾਜ ਮੰਡੀ ਸਮੇਤ ਬਾਜ਼ਾਰਾਂ ’ਚ ਰੌਣਕ ਘਟੀ ਹੈ। ਉਧਰ ਰੇਹੜੀਆਂ, ਖੋਖਿਆਂ ਵਾਲੇ ਤੇ ਆਮ ਗਰੀਬ ਲੋਕ ਅੱਗ ਬਾਲ ਕੇ ਸਰਦੀ ਤੋਂ ਬਚਾਅ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਬੰਦ 'ਚ ਖੱਜਲ-ਖੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ, ਪੂਰੀ ਡਿਟੇਲ 'ਚ ਪੜ੍ਹੋ ਕੀ-ਕੀ ਰਹੇਗਾ ਖੁੱਲ੍ਹਾ
ਹਾੜੀ ਦੀ ਮੁੱਖ ਫਸਲ ਕਣਕ ਲਈ ਇਸ ਮੌਸਮ ਨੂੰ ਲਾਭਦਾਇਕ ਮੰਨਿਆ ਜਾਂਦਾ ਹੈ। ਕਿਸਾਨਾਂ ਨੂੰ ਜਾਪਦਾ ਹੈ ਕਿ ਸਰਦੀ ਉਨ੍ਹਾਂ ਦੀ ਫਸਲ ਲਈ ਫਾਇਦੇਮੰਦ ਹੈ। ਇਸ ਸਬੰਧੀ ਖੇਤੀਬਾੜੀ ਅਧਿਕਾਰੀ ਡਾ.ਮੰਗਲਸੈਨ ਦਾ ਵੀ ਇਹ ਕਹਿਣਾ ਹੈ ਕਿ ਅਗਲੇ 2 ਹਫਤਿਆਂ ਤੱਕ, ਭਾਵ ਲੋਹੜੀ ਤੱਕ, ਮੀਂਹ ਦੀਆਂ ਸੰਭਾਵਨਾਵਾਂ ਹਨ, ਜਿਸ ਪੜਾਅ ’ਤੇ ਕਣਕ ਦੀ ਫਸਲ ਹੈ ਉਸ ਲਈ ਇਹ ਸਰਦੀ ਲਾਭਦਾਇਕ ਹੈ। ਉਧਰ ਇਹ ਸਰਦੀ ਨਾਲ ਮਨੁੱਖੀ ਸਿਹਤ ’ਤੇ ਜ਼ਰੂਰ ਅਸਰ ਪੈਂਦਾ ਹੈ। ਸਰਦੀ ਦੇ ਮੌਸਮ ਤੇ ਬੀਮਾਰੀਆਂ ਦੇ ਬਜ਼ੁਰਗ ਤੇ ਬੱਚਿਆਂ ਨੂੰ ਆਪਣੀ ਲਪੇਟ ’ਚ ਲੈਂਣ ਦੀਆਂ ਸੰਭਾਵਨਾ ਵੱਧ ਜਾਂਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਅਤੇ ਪੈਨਸ਼ਨਧਾਰਕਾਂ ਨੂੰ ਲੈ ਕੇ ਸਰਕਾਰ ਦਾ ਨਵਾਂ ਬਿਆਨ
ਕਿਹੜੀਆਂ-ਕਿਹੜੀਆਂ ਬੀਮਾਰੀਆਂ ਦਾ ਡਰ ਤੇ ਸਾਵਧਾਨੀਆਂ
ਇਸ ਸਬੰਧੀ ਮਲੋਟ ਸਰਕਾਰੀ ਹਸਪਤਾਲ ’ਚ ਤਾਇਨਾਤ ਡਾ. ਸੁਨੀਲ ਅਰੋੜਾ ਐੱਮ. ਡੀ. ਪਲਮੋਨੋਲੋਜੀ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਕਰ ਕੇ ਜ਼ੁਕਾਮ, ਗਲਾ ਖਰਾਬ, ਖੰਘ, ਦਮਾਂ, ਕਾਲਾ ਦਮਾਂ, ਨਿਮੋਨੀਆ, ਬਲੱਡ ਪ੍ਰੈਸ਼ਰ, ਹਾਰਟ ਅਟੈਕ ਤੇ ਸ਼ੂਗਰ ਦੀਆਂ ਬੀਮਾਰੀਆਂ ਦਾ ਖ਼ਤਰਾ ਹੈ। ਇਨ੍ਹਾਂ ਬੀਮਾਰੀਆਂ ਦਾ ਸਭ ਤੋਂ ਵੱਧ ਖਤਰਾ ਉਨ੍ਹਾਂ ਲੋਕਾਂ ਨੂੰ ਹੈ ਜਿਨ੍ਹਾਂ ਨੂੰ ਪਹਿਲਾਂ ਇਹ ਬੀਮਾਰੀਆਂ ਹਨ ਜਾਂ ਰਹੀਆਂ ਹਨ। ਇਸ ਤੋਂ ਇਲਾਵਾ ਕਿਸੇ ਦੀ ਪਹਿਲਾਂ ਦਵਾਈ ਚੱਲਦੀ ਹੈ, ਸਟੀਲ ਰਾਡ ਜਾਂ ਲੰਬੇ ਸਮੇਂ ਤੋਂ ਦਰਦਾਂ ਦੀਆਂ ਦਵਾਈਆਂ ਖਾ ਰਹੇ ਹਨ। ਇਸ ਤੋਂ ਜਿਹੜੇ ਜਿਆਦਾ ਸ਼ਰਾਬ ਜਾਂ ਤੰਬਾਕੂ ਦਾ ਸੇਵਨ ਕਰਦੇ ਹਨ।
ਇਹ ਵੀ ਪੜ੍ਹੋ : ਅਣਖ ਖਾਤਰ ਪੰਜਾਬ 'ਚ ਵੱਡੀ ਵਾਰਦਾਤ, ਸਾਰਾ ਦਿਨ ਘਰੋਂ ਬਾਹਰ ਰਹੀ ਭੈਣ ਸ਼ਾਮੀ ਆਈ ਤਾਂ ਭਰਾ ਨੇ...
ਉਨ੍ਹਾਂ ਕਿਹਾ ਕਿ ਉਂਝ ਤਾਂ ਕੋਈ ਵੀ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਪਰ ਬਜ਼ੁਰਗ ਤੇ ਬੱਚੇ ਜ਼ਿਆਦਾ ਖਤਰੇ ’ਤੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਚਾਅ ਲਈ ਸਰੀਰ ਨੂੰ ਨਿੱਘਾ ਰੱਖੋ, ਵੱਧ ਤਹਿਆਂ ਵਾਲੇ ਤਰਲ ਪਦਾਰਥ, ਗਰਮ ਕੱਪੜੇ ਪਾਓ, ਕੋਸਾ ਪਾਣੀ ਪੀਓ, ਸਿਹਤਮੰਦ ਭੋਜਨ ਖਾਓ, ਘੱਟ ਤੇਲ, ਘੱਟ ਨਮਕ ਤੇ ਘੱਟ ਸ਼ੂਗਰ ਵਾਲਾ ਭੋਜਨ ਖਾਓ, ਬੀੜੀ ਸਿਗਰਟ ਤੇ ਸ਼ਰਾਬ ਤੋਂ ਦੂਰੀ ਬਣਾ ਕੇ ਰੱਖੋ, ਪਹਿਲਾਂ ਤੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਕੋਲ ਪ੍ਰਬੰਧ ਰੱਖੋ, ਇਸ ਤੋਂ ਇਲਾਵਾ ਕਸਰਤ, ਯੋਗਾ ਤੇ ਸੈਰ ਕਰੋ। ਸੈਰ ਧੁੱਪ ਚੜਨ ਤੋਂ ਬਾਅਦ ਕੀਤੀ ਜਾਵੇ। ਕਿਸੇ ਨੂੰ ਇਸ ਤਰ੍ਹਾਂ ਬੀਮਾਰੀ ਦਾ ਲੱਛਣ ਮਿਲਦਾ ਹੈ ਤਾਂ ਡਾਕਟਰ ਦੀ ਸਲਾਹ ਲਓ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਚਲਾਨਾਂ ਦੀ ਲਿਆਂਦੀ ਹਨ੍ਹੇਰੀ, 2024 'ਚ ਕੱਟੇ 1.40 ਲੱਖ ਚਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਲ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਨਕਦੀ, ਹੀਰੇ ਤੇ ਸੋਨੇ ਦੇ ਗਹਿਣੇ ਚੋਰੀ
NEXT STORY