ਲੁਧਿਆਣਾ (ਸਹਿਗਲ) : ਇਸ ਵੇਲੇ ਲੋਕਾਂ ਦੀ ਸਿਹਤ 'ਤੇ ਖ਼ਤਰਾ ਬਣਿਆ ਹੋਇਆ ਹੈ। ਦਰਅਸਲ ਤਿਉਹਾਰਾਂ ਦੇ ਦਿਨਾਂ 'ਚ ਜਦੋਂ ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਦਾ ਅੰਦੇਸ਼ਾ ਸਭ ਤੋਂ ਵੱਧ ਹੁੰਦਾ ਹੈ। ਅਜਿਹੇ ਸਮੇਂ 'ਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਆਸ ਦੇ ਉਲਟ ਸੈਂਪਲਿੰਗ ਨਹੀਂ ਕੀਤੀ ਅਤੇ ਨਾ ਹੀ ਇਸ ਵਾਰ ਫੂਡ ਕਮਿਸ਼ਨਰ ਵੱਲੋਂ ਸਾਰੇ ਜ਼ਿਲ੍ਹਿਆਂ 'ਚ ਇੰਟਰ ਡਿਸਟ੍ਰਿਕਟ ਟੀਮਾਂ ਭੇਜ ਕੇ ਫੂਡ ਸੈਂਪਲਿੰਗ ਕਰਵਾਈ ਗਈ। ਜ਼ਿਲ੍ਹੇ 'ਚ ਫੂਡ ਸੇਫਟੀ ਅਫ਼ਸਰਾਂ ਦੀ ਸ਼ਾਰਟੇਜ ਬਰਕਰਾਰ ਰਹੀ। ਇਕ ਫੂਡ ਸੇਫਟੀ ਅਫ਼ਸਰ ਨੂੰ ਮੋਗਾ ਤੋਂ ਵਾਧੂ ਚਾਰਜ ਦੇ ਕੇ ਲੁਧਿਆਣਾ ਭੇਜਿਆ ਗਿਆ। ਅਕਤੂਬਰ ਮਹੀਨੇ 'ਚ ਦੀਵਾਲੀ ਆਉਣ ਤੋਂ ਪਹਿਲਾਂ ਜ਼ਿਲ੍ਹੇ 'ਚ ਜਿੰਨੇ ਵੀ ਫੂਡ ਸੈਂਪਲ ਲਏ ਗਏ, ਉਸ ਦੀ ਰਿਪੋਰਟ ਤਿਉਹਾਰਾਂ ਤੋਂ ਪਹਿਲਾਂ ਨਹੀਂ ਆਈ। ਇਸ ਮਾਮਲੇ 'ਚ ਮਿਲਾਵਟੀ ਸਾਮਾਨ ਜ਼ਬਤ ਕਰਕੇ ਵਾਹੋ-ਵਾਹੀ ਲੁੱਟਣ ਦਾ ਯਤਨ ਕੀਤਾ ਗਿਆ ਪਰ ਉਹ ਮਾਮਲਾ ਵੀ ਵਿਵਾਦਾਂ 'ਚ ਰਿਹਾ। ਦੂਜੇ ਪਾਸੇ ਇਕ ਬੱਸ ਵਿਚੋਂ ਖੋਆ ਫੜ੍ਹ ਕੇ ਛੱਡ ਦਿੱਤਾ ਗਿਆ, ਜਿਸ ਦੀ ਚਰਚਾ ਵੀ ਕਾਫੀ ਦਿਨਾਂ ਤੱਕ ਬਣੀ ਰਹੀ। ਅੱਜ ਤੱਕ ਅਧਿਕਾਰੀ ਵੀ ਇਹ ਨਹੀਂ ਦੱਸ ਸਕੇ ਕਿ ਅਕਤੂਬਰ ਮਹੀਨੇ 'ਚ ਕਿੰਨੇ ਸੈਂਪਲ ਲਏ ਗਏ ਅਤੇ ਉਨ੍ਹਾਂ ਵਿਚੋਂ ਕਿੰਨੇ ਸੈਂਪਲਾਂ ਦੀ ਰਿਪੋਰਟ ਫੇਲ੍ਹ ਆਈ।
ਇਹ ਵੀ ਪੜ੍ਹੋ : Punjab Diwali Bumper : ਨਿਕਲੀ 3 ਕਰੋੜ ਦੀ ਲਾਟਰੀ, ਰਾਤੋ-ਰਾਤ ਬਦਲੀ ਕਿਸਮਤ (ਵੀਡੀਓ)
ਵੀ. ਆਈ. ਪੀ. ਡਿਊਟੀ ’ਤੇ ਚਾਰ ਜ਼ਿਲ੍ਹਿਆਂ ਦੀਆਂ ਟੀਮਾਂ ਤਾਇਨਾਤ
ਇਕ ਪਾਸੇ ਜਿੱਥੇ ਸਿਹਤ ਵਿਭਾਗ 'ਚ ਫੂਡ ਸੇਫਟੀ ਅਫ਼ਸਰਾਂ ਅਤੇ ਸੰਸਾਧਨਾਂ ਦੀ ਸ਼ਾਰਟੇਜ ਦਾ ਰੋਣਾ ਹਰ ਸਮੇਂ ਰੋਇਆ ਜਾਂਦਾ ਹੈ, ਦੂਜੇ ਪਾਸੇ 12 ਨਵੰਬਰ ਨੂੰ ਵੀ. ਆਈ. ਪੀ. ਡਿਊਟੀ ਦੇਖਦੇ ਹੋਏ ਚਾਰ ਜ਼ਿਲ੍ਹਿਆਂ ਦੀ ਫੂਡ ਸੇਫਟੀ ਅਫ਼ਸਰਾਂ ਦੀ ਟੀਮ ਲੁਧਿਆਣਾ ਵਿਚ ਤਾਇਨਾਤ ਕੀਤੀ ਗਈ ਹੈ। ਇਨ੍ਹਾਂ ਵਿਚੋਂ ਲੁਧਿਆਣਾ ਤੋਂ ਇਲਾਵਾ ਜਲੰਧਰ, ਕਪੂਰਥਲਾ ਅਤੇ ਮੋਗਾ ਦੇ ਫੂਡ ਸੇਫਟੀ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੇ ਨਾਲ ਚੌਥਾ ਦਰਜਾ ਮੁਲਾਜ਼ਮ ਸਿਹਤ ਸਹਾਇਕ ਅਤੇ ਡਰਾਈਵਰਾਂ ਨੂੰ ਤਾਇਨਾਤ ਕੀਤਾ ਗਿਆ। ਜਿੱਥੋਂ ਤੱਕ ਸੰਸਥਾਨਾਂ ਦੀ ਗੱਲ ਹੈ, ਫੂਡ ਵਿੰਗ ਟੀਮ ਇਹ ਕਹਿ ਕੇ ਸੈਂਪਲ ਦੇ ਟਾਰਗੈਟ ਪੂਰੇ ਨਾ ਹੋਣ ਦਾ ਬਹਾਨਾ ਬਣਾਉਂਦੀ ਹੈ ਕਿ ਉਨ੍ਹਾਂ ਦੇ ਕੋਲ ਵਿਭਾਗ ਵੱਲੋਂ ਦਿੱਤਾ ਗਿਆ ਇਕ ਹੀ ਵਾਹਨ ਹੈ। ਇਸ ਲਈ ਇਕ ਸਮੇਂ ’ਤੇ ਇਕ ਫੂਡ ਸੇਫਟੀ ਅਫ਼ਸਰ ਹੀ ਆਪਣੇ ਇਲਾਕੇ ਵਿਚ ਸੈਂਪਲ ਲੈਣ ਜਾ ਸਕਦਾ ਹੈ।
ਇਹ ਵੀ ਪੜ੍ਹੋ : ਆਹ ਕੀ! ਨਵਾਂ ਈ-ਸਕੂਟਰ ਖ਼ੁਦ ਹੀ ਸਟਾਰਟ ਹੋ ਕੇ ਚੱਲਣ ਲੱਗਾ
ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੇ ਸਾਬਕਾ ਮੈਂਬਰ ਦੀ ਸ਼ਿਕਾਇਤ ਨੂੰ ਕੀਤਾ ਅਣਦੇਖਿਆਂ
ਦੀਵਾਲੀ ਦੇ ਦਿਨਾਂ 'ਚ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੇ ਸਾਬਕਾ ਮੈਂਬਰ ਜੋ 20 ਸਾਲ ਤੱਕ ਕਮੇਟੀ 'ਚ ਰਹੇ, ਨੇ ਰੇਲਵੇ ਸਟੇਸ਼ਨ ਦੇ ਕੋਲ ਇਕ ਫੋਰ ਵ੍ਹੀਲਰ ਨੂੰ ਖੋਏ ਦੇ ਟੀਨ ਲੋਡ ਕਰਦੇ ਦੇਖਿਆ, ਜੋ ਯੂ. ਪੀ. ਤੋਂ ਰੇਲ ਗੱਡੀ ਰਾਹੀਂ ਲੁਧਿਆਣਾ ਲਿਆਂਦੇ ਗਏ ਸਨ ਪਰ ਜ਼ਿਲ੍ਹਾ ਸਿਹਤ ਅਧਿਕਾਰੀ ਤੋਂ ਇਲਾਵਾ ਸਹਾਇਕ ਫੂਡ ਕਮਿਸ਼ਨਰ ਨੇ ਉਨ੍ਹਾਂ ਦੀ ਸ਼ਿਕਾਇਤ ਵੱਲ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਅਤੇ ਦੇਖਦੇ ਹੀ ਦੇਖਦੇ ਉਹ ਗੱਡੀ ਮੁਜ਼ੱਫਰਨਗਰ ਤੋਂ ਆਏ ਖੋਏ ਨੂੰ ਲੋਡ ਕਰਕੇ ਚਲੀ ਗਈ। ਬਾਅਦ ਵਿਚ ਜ਼ਿਲ੍ਹਾ ਪੱਧਰੀ ਕਮੇਟੀ ਦੇ ਸਾਬਕਾ ਮੈਂਬਰ ਰਾਜ ਮਲਹੋਤਰਾ ਨੇ ਲਿਖ਼ਤੀ ਤੌਰ ’ਤੇ ਇਸ ਦੀ ਸ਼ਿਕਾਇਤ ਫੂਡ ਕਮਿਸ਼ਨਰ ਨੂੰ ਭੇਜੀ ਹੈ।
37 ਕੁਇੰਟਲ ਖੋਏ ਦੇ ਮਾਮਲੇ ਵਿਚ ਸਾਲਾਂ ਤੋਂ ਜਾਂਚ ਬਕਾਇਆ, ਛੋਟੀਆਂ-ਮੋਟੀਆਂ ਸ਼ਿਕਾਇਤਾਂ ਕੋਈ ਨਹੀਂ ਸੁਣਦਾ
ਜ਼ਿਲ੍ਹੇ ਵਿਚ ਦੋ ਮਾਮਲੇ ਕਾਫੀ ਚਰਚਾ ਵਿਚ ਰਹੇ। ਇਨ੍ਹਾਂ ਵਿਚੋਂ ਇਕ ਸਿਹਤ ਵਿਭਾਗ ਵੱਲੋਂ ਫੜ੍ਹੇ ਗਏ ਮਿਲਾਵਟੀ ਖੋਏ ਦਾ 10 ਕੁਇੰਟਲ ਜ਼ਬਤ ਕੀਤੇ ਗਏ ਸਟਾਕ ਦਾ ਗਾਇਬ ਹੋ ਜਾਣਾ। ਇਸ ਤੋਂ ਇਲਾਵਾ 27 ਕੁਇੰਟਲ ਖੋਏ ਦੇ ਜ਼ਬਤ ਹੋਏ ਸਟਾਕ ਦੀ ਸਾਲਾਂ ਤੱਕ ਸਾਰ ਨਾ ਲੈਣਾ। ਬਾਅਦ ਵਿਚ ਫਿਜ਼ੀਕਲ ਵੈਰੀਫਿਕੇਸ਼ਨ ਦੌਰਾਨ ਉਸ ਵਿਚ ਛੇੜਛਾੜ ਪਾਏ ਜਾਣ ਦੇ ਬਾਵਜੂਦ ਦੋਵੇਂ ਮਾਮਲਿਆਂ ਵਿਚ ਪੁਲਸ ਨੂੰ ਸੂਚਿਤ ਨਾ ਕਰਨਾ ਸ਼ਾਮਲ ਹੈ। ਵਿਭਾਗ ਵੱਲੋਂ ਜਾਂਚ ਦੇ ਨਾਮ ’ਤੇ ਇਨ੍ਹਾਂ ਮਾਮਲਿਆਂ ਨੂੰ ਸਾਲਾਂ ਤੋਂ ਲਮਕਾਇਆ ਜਾ ਰਿਹਾ ਹੈ। ਇਹ ਮਾਮਲਾ ਹੈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਅਤੇ ਵਿਜੀਲੈਂਸ ਦੇ ਕੋਲ ਵੀ ਪੈਂਡਿੰਗ ਦੱਸਿਆ ਜਾਂਦਾ ਹੈ ਪਰ ਸਿਹਤ ਅਧਿਕਾਰੀ ਆਪਣੇ ਅਧਿਕਾਰੀਆਂ ਨੂੰ ਬਚਾਉਣ ਵਿਚ ਲੱਗੇ ਦੱਸੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕੋਦਰ 'ਚ ਸ਼ਰਮਨਾਕ ਘਟਨਾ! ਨਾਬਾਲਿਗ ਕੁੜੀ ਦੀ ਰੋਲ਼ੀ ਪੱਤ
NEXT STORY