ਪਟਿਆਲਾ (ਕੰਵਲਜੀਤ) : ਪਟਿਆਲਾ ਪੁਲਸ ਵਲੋਂ ਮਾੜੇ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਦੀਪਕ ਬਨੂੜ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਕੋਲੋਂ 2 32 ਬੋਰ ਦੇ ਪਿਸਟਲ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਨਰਿੰਦਰ ਸ਼ਰਮਾ ਉਰਫ ਸ਼ੰਕਰ ਨੂੰ ਅੱਜ ਕਾਬੂ ਕੀਤਾ ਗਿਆ ਹੈ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ ਇਸ ਨੂੰ ਸੀ. ਆਈ. ਏ. ਸਟਾਫ ਪਟਿਆਲਾ ਦੀ ਟੀਮ ਨੇ ਕਾਬੂ ਕੀਤਾ ਹੈ। ਗੈਂਗਸਟਰ ਪਾਸੋਂ 2 ਪਿਸਟਲ 32 ਬੋਰ 10 ਜਿੰਦਾ ਕਾਰਤੂਸ ਅਤੇ ਕਤਲ ਅਤੇ ਲੂਟਾ ਖੋਹਾਂ ਵਿਚ ਵਰਤੀ ਜਾਣ ਵਾਲੀ ਇਕ ਚਿੱਟੇ ਰੰਗ ਦੀ ਸਵਿਫਟ ਗੱਡੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ
ਇਹ ਪਿਛਲੇ ਸਾਲ 2014 ਤੋਂ ਲੁੱਟਾਂ-ਖੋਹਾਂ, ਕਤਲ ਅਤੇ ਲੜਾਈ ਦੇ ਮਾਮਲਿਆਂ ਵਿਚ ਭਗੌੜਾ ਸੀ। ਗੈਂਗਸਟਰ ਨਰਿੰਦਰ ’ਤੇ ਪੰਜ ਮੁਕੱਦਮੇ ਦਰਜ ਹਨ ਅਤੇ ਇਹ ਵੱਖ-ਵੱਖ ਮਾਮਲਿਆਂ ਵਿਚ ਸੰਗਰੂਰ ਅਤੇ ਕੈਥਲ ਜੇਲ੍ਹ ਵਿਚ ਵੀ ਰਹਿ ਚੁੱਕਾ ਹੈ। ਗੈਂਗਸਟਰ ਨਰਿੰਦਰ ਸ਼ਰਮਾ ਗੈਂਗਸਟਰ ਲਾਰੈਂਸ ਦੇ ਕਰੀਬੀ ਦੀਪਕ ਬਨੂੜ, ਗੋਲਡੀ ਸ਼ੇਰਗਿੱਲ ਅਤੇ ਗੋਲਡੀ ਢਿੱਲੋਂ ਦਾ ਕਰੀਬੀ ਹੈ। ਅੱਜ ਵੀ ਇਹ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ, ਜਿਸ ਦੇ ਚੱਲਦੇ ਇਸ ਤੋਂ 2 ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਇਕ ਹੋਰ ਵੱਡਾ ਹਾਦਸਾ, ਐੱਮ. ਬੀ. ਬੀ. ਐੱਸ. ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ
ਅਹਿਮ ਖ਼ਬਰ: ਜਲੰਧਰ 'ਚ ਬਣੇਗਾ ਆਧੁਨਿਕ ਫੂਡ ਸਟਰੀਟ ਹੱਬ, ਮਿਲਣਗੀਆਂ ਇਹ ਵਿਸ਼ੇਸ਼ ਸਹੂਲਤਾਂ
NEXT STORY