ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ (ਬਠਿੰਡਾ ਜ਼ੋਨ) ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗੁਰੱਪ ਦੇ 4 ਗੁਰਗਿਆਂ ਨੂੰ ਸਮੇਤ ਇਕ ਪਿਸਤੌਲ 30 ਬੋਰ, 4 ਜ਼ਿੰਦਾ ਰੌਂਦ ਅਤੇ ਇਕ ਦੇਸੀ ਕੱਟਾ ਹਥਿਆਰਾਂ ਸਮੇਤ ਕਾਬੂ ਕੀਤਾ। ਮਨਮੀਤ ਸਿੰਘ ਢਿੱਲੋਂ ਪੀ. ਪੀ. ਐੱਸ. ਕਪਤਾਨ ਪੁਲਸ (ਇੰਨਵੈ:) ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 2.12.2024 ਨੂੰ ਦੌਰਾਨੇ ਗਸ਼ਤ-ਵਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਪੁਲਸ ਪਾਰਟੀ ਨੂੰ ਇਤਲਾਹ ਮਿਲਣ ’ਤੇ ਮੁੱਕਦਮਾ ਨੰਬਰ 207 ਮਿਤੀ 02.12.2024 ਅ/ਧ 25/27/54/59 ਅਸਲਾ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਗੁਰਜੀਵਨ ਸਿੰਘ ਉਰਫ ਜੀਵਨ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਅਬੁਲ ਖੁਰਾਣਾ ਥਾਣਾ ਸਿਟੀ ਮਲੋਟ, ਮਨਿੰਦਰ ਸਿੰਘ ਉਰਫ ਮਨੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਬੁੱਲ ਖੁਰਾਣਾ ਅਤੇ ਸੁਰਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਤੱਪਾ ਖੇੜਾ ਥਾਣਾ ਲੰਬੀ ਸ੍ਰੀ ਮੁਕਤਸਰ ਸਾਹਿਬ ਸਮੇਤ ਇਕ ਪਿਸਤੌਲ ਦੇਸੀ 30 ਬੋਰ, 4 ਜ਼ਿੰਦਾ ਰੌਂਦ ਤੇ 2 ਮੋਬਾਈਲ ਫੋਨਾਂ ਦੇ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਅਸੀ ਮਿਤੀ 29/30.11.2024 ਨੂੰ ਸ਼ਹਿਰ ਪਟਿਆਲਾ ਵਿਖੇ ਕਿਸੇ ਵਿਅਕਤੀ ਦੇ ਘਰ ਦੇ ਗੇਟ ’ਚ ਫਾਇਰਿੰਗ ਸਾਡੇ ਸਾਥੀ ਸੁਖਪ੍ਰੀਤ ਸਿੰਘ ਉਰਫ ਸ਼ੈਪੀ ਪੁੱਤਰ ਸ਼ਿਵਰਾਜ ਸਿੰਘ ਵਾਸੀ ਪਿੰਡ ਡੱਬਵਾਲੀ ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਕਹਿਣ ’ਤੇ ਕੀਤੀ ਹੈ। ਜਿਸਨੂੰ ਮੁਕੱਦਮਾ ਉਕਤ ’ਚ ਮੁਲਜ਼ਮ ਨਾਮਜ਼ਦ ਕਰ ਕੇ ਮੁਕੱਦਮਾ ਉਕਤ ’ਚ ਵਾਧਾ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ ਅਤੇ ਸੀ. ਆਈ. ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸੈੱਲ ਦੀ ਸਹਾਇਤਾ ਨਾਲ ਮੁਕੱਦਮਾ ਦੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ ਸ਼ੈਪੀ ਪੁੱਤਰ ਸ਼ਿਵਰਾਜ ਸਿੰਘ ਵਾਸੀ ਪਿੰਡ ਡੱਬਵਾਲੀ ਜ਼ਿਲਾ ਸਿਰਸਾ (ਹਰਿਆਣਾ) ਨੂੰ ਮਿਤੀ 4.12.2024 ਨੂੰ ਪਿਉਰੀ ਰੇਲਵੇ ਫਾਟਕ ਗਿੱਦੜਬਾਹਾ ਤੋਂ ਸਮੇਤ ਇਕ ਮੋਬਾਈਲ ਫੋਨ ਦੇ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਫਰਦ ਇੰਕਸ਼ਾਫ ਰਾਹੀਂ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ।
ਸੁਖਪ੍ਰੀਤ ਸਿੰਘ ਉਰਫ ਸ਼ੈਪੀ ਦੀ ਪੁਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸੁਖਪ੍ਰੀਤ ਸਿੰਘ ਉਰਫ ਸ਼ੈਪੀ ’ਤੇ ਪਹਿਲਾਂ ਵੀ ਕਤਲ ਅਤੇ ਲੜਾਈ-ਝਗੜੇ ਦੇ ਮੁਕੱਦਮੇ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਵਿਖੇ ਦਰਜ ਹਨ। ਸੁਖਪ੍ਰੀਤ ਸਿੰਘ ਉਰਫ ਸ਼ੈਪੀ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਪਟਿਆਲਾ ਸ਼ਹਿਰ ’ਚ ਜੋ ਫਾਇਰਿੰਗ ਅਸੀਂ ਕੀਤੀ ਹੈ, ਉਹ ਜੱਸ ਬਹਿਬਲ ਕਲਾਂ ਜੋ ਹੁਣ ਵਿਦੇਸ਼ ਵਿਚ ਰਹਿੰਦਾ ਹੈ ਦੇ ਕਹਿਣ ’ਤੇ ਕੀਤੀ ਹੈ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਅਗਲੇਰੀ ਤਫਤੀਸ਼ ਅਮਲ ’ਚ ਲਿਆਂਦੀ ਜਾਵੇਗੀ। ਜਿਨ੍ਹਾਂ ਵਲੋ ਕੀਤੀਆਂ ਗਈਆਂ ਹੋਰ ਵੀ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੱਡੀ ਖ਼ਬਰ: ਪੰਜਾਬ 'ਚ ਸਿਲੰਡਰ ਫੱਟਣ ਕਾਰਨ ਹੋਇਆ ਧਮਾਕਾ, ਪੈ ਗਈਆਂ ਭਾਜੜਾਂ
NEXT STORY