ਘੋਗਰਾ, (ਸੁਰਜੀਤ)- ਵਿਕਾਸ ਦੀ ਗੱਲ ਕਰੀਏ ਤਾਂ ਹਰ ਪਾਸੇ ਕੀਤੇ ਵਿਕਾਸ ਦੀ ਝਲਕ ਪੈਂਦੀ ਹੈ ਪਰ ਜੇ ਗੱਲ ਘੋਗਰਾ ਫੋਕਲ ਪੁਆਇੰਟ ਤੋਂ ਪਿੰਡ ਸੂੰਡੀਆਂ ਨੂੰ ਜਾਂਦੀ ਸੜਕ ਦੀ ਕਰੀਏ ਤਾਂ ਉਸ ਸੜਕ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਤੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਵੀਰਾਂ ਵਾਸਤੇ ਕਣਕ, ਝੋਨੇ ਦੀ ਫਸਲ ਜਦੋਂ ਟਰਾਲੀਆਂ ਭਰ ਕੇ ਇਸ ਸੜਕ ਰਾਹੀਂ ਲਿਆਂਦੀ ਜਾਂਦੀ ਹੈ ਤਾਂ ਰੱਬ ਦਾ ਆਸਰਾ ਲੈ ਕੇ ਹੀ ਕਿਸਾਨ ਵੀਰ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ। ਸੜਕ ਦੇ ਆਲੇ-ਦੁਆਲੇ ਪਿੰਡ ਵਾਸੀਆਂ ਵੱਲੋਂ ਕੂੜੇ ਦੇ ਢੇਰ ਲਾਏ ਗਏ ਹਨ, ਜਿਸ ਨਾਲ ਕਾਫੀ ਗੰਦਗੀ ਫੈਲਦੀ ਹੈ ਤੇ ਬੀਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਸੜਕ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ, ਸ਼ਾਇਦ ਸਰਕਾਰਾਂ ਸਿਰਫ ਵੋਟਾਂ ਤੱਕ ਹੀ ਸੀਮਤ ਰਹਿ ਗਈਆਂ ਹਨ ਤੇ ਵਿਕਾਸ ਦੇ ਨਾਂ 'ਤੇ ਸਿਰਫ ਗੱਲਾਂ ਹੀ ਹਨ। ਪਿੰਡ ਵਾਸੀਆਂ ਵੱਲੋਂ ਸੜਕ ਨੂੰ ਬਣਾਉਣ ਲਈ ਫਰਿਆਦ ਲਾਈ ਗਈ ਹੈ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰ ਆਪਣੀ ਮੰਜ਼ਿਲ 'ਤੇ ਸਮੇਂ-ਸਿਰ ਪੁੱਜ ਸਕਣ ਤੇ ਗੰਦਗੀ ਨੂੰ ਹਟਾ ਕੇ ਬੀਮਾਰੀਆਂ ਫੈਲਣ ਤੋਂ ਰੋਕਿਆ ਜਾ ਸਕੇ।
ਰਿਸ਼ਵਤ ਲੈਣ ਸੰਬੰਧੀ ਆਡੀਓ ਵਾਇਰਲ ਹੋਣ 'ਤੇ ਗੁਰਾਇਆ ਦਾ ਐੱਸ.ਐੱਚ.ਓ. ਲਾਈਨ ਹਾਜ਼ਰ
NEXT STORY