ਬਟਾਲਾ (ਸੈਂਡੀ) - ਦਰਗਾਹ ਦੀ ਗੋਲਕ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਦੇ ਏ. ਐੱਸ. ਆਈ ਨੇ ਦੱਸਿਆ ਸਤਨਾਮ ਸਿੰਘ ਪੁੱਤਰ ਮੂਰਤੀ ਰਾਮ ਉਹ ਪਿੰਡ ਧਰਮਕੋਟ ਬੱਗਾ ਵਿਖੇ ਬਾਬਾ ਬੋਤਲੇ ਸ਼ਾਹ ਦੀ ਦਰਗਾਹ ਤੇ ਸੇਵਾਦਾਰ ਹੈ ਅਤੇ ਬੀਤੇ ਕੱਲ ਦਰਗਾਹ ਜਦੋਂ ਉਹ ਦਰਗਾਹ ਤੇ ਗਿਆ ਤਾਂ ਉਸਨੇ ਦੇਖਿਆ ਕਿ ਦਰਗਾਹ ਦੇ ਦਰਵਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਚੜਾਵੇ ਵਾਲੀ ਗੋਲਕ ਨੂੰ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਜਾ ਚੁੱਕਾ ਸੀ। ਉਕਤ ਮਾਮਲੇ ਸਬੰਧੀ ਏ. ਐਸ. ਆਈ ਨੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਹਲਕੇ 'ਚ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨਾਲ ਵਿਚਾਰ-ਵਟਾਂਦਰਾ
NEXT STORY