ਫ਼ਾਜ਼ਿਲਕਾ (ਸੁਖਵਿੰਦਰ ਥਿੰਦ) : ਬੀਤੀ ਸ਼ਾਮ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਅੰਦਰ ਤੇਜ਼ ਹਨੇਰੀ ਅਤੇ ਤੂਫਾਨ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਵੱਡੇ ਰੁੱਖ, ਬਿਜਲੀ ਦੇ ਖੰਭਿਆਂ ਦਾ ਨੁਕਸਾਨ ਕੀਤਾ, ਉਥੇ ਹੀ ਇਹ ਤੂਫਾਨ ਕਾਰਨ 21 ਸਾਲਾ ਕੁੜੀ ਸੁਣੀਤਾ ਰਾਣੀ ਦੀ ਵੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਤੇਜ਼ ਹਨੇਰੀ ਅਤੇ ਝੱਖੜ ਦੌਰਾਨ ਫਾਜ਼ਿਲਕਾ ਦੇ ਸਰਹੱਦੀ ਖੇਤਰ 'ਤੇ ਪੈਂਦੇ ਪਿੰਡ ਝੰਗੜ ਭੈਣੀ ਦੀ ਇਕ ਬੱਚੀ ਸੁਨੀਤਾ ਰਾਣੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਸੀਮੈਂਟ ਦੀ ਚਾਦਰ ਦਾ ਟੁਕੜਾ ਕੁੜੀ ਦੀ ਗਰਦਨ 'ਤੇ ਵੱਜਿਆ ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਲੜਕੀ ਦਾ ਪਿਤਾ ਅਤੇ ਦਾਦਾ ਵੀ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਹਨ ਤਾਂ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮੰਦੀ ਹੈ ਜਿਸ ਦੌਰਾਨ ਪਰਿਵਾਰ ਵਿਚ ਅੱਗੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ ਬਚਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਪਰਿਵਾਰ ਦੀ ਮਾਲੀ ਹਾਲਤ ਨੂੰ ਵੇਖਦੇ ਹੋਏ ਮੁਆਵਜ਼ਾ ਦੇਵੇ।
ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਮੁਲਜ਼ਮ ਅਦਾਲਤ 'ਚ ਪੇਸ਼, 1 ਦਿਨ ਦਾ ਮਿਲਿਆ ਰਿਮਾਂਡ
NEXT STORY