ਖਾਲੜਾ, ਭਿੱਖੀਵਿੰਡ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਸਾਹਿਬੇ-ਏ-ਕਮਾਲ ਸਰਬੰਸਦਾਨੀ ਦਸਮੇਸ਼ ਪਿਤਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਭਾਈ ਜਗਤਾ ਜੀ ਦੇ ਹੈੱਡ ਗ੍ਰੰਥੀ ਬਾਬਾ ਗੁਰੁਮੁਖ ਸਿੰਘ ਜੀ ਵੱਲੋਂ ਅਰੰਭਤਾ ਦੀ ਅਰਦਾਸ ਕਰਨ ਉਪਰੰਤ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੋਹਣੀ ਪਾਲਕੀ ਸਾਹਿਬ 'ਚ ਸੁਸ਼ੋਬਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਸਜਾਏ ਇਸ ਨਗਰ ਕੀਰਤਨ ਦੇ ਅੱਗੇ ਪੰਜ ਪਿਆਰੇ ਵੀ ਚੱਲ ਰਹੇ ਸਨ। ਨਗਰ ਕੀਰਤਨ ਦੇ ਅੱਗੇ ਬਾਬਾ ਬਿਧੀ ਚੰਦ ਗਤਕਾ ਕਲੱਬ ਸੁਰਸਿੰਘ ਦੇ ਜਥੇਦਾਰ ਗੁਰਵੇਲ ਸਿੰਘ ਦੀ ਅਗਵਾਈ 'ਚ ਗਤਕਾ ਪਾਰਟੀ 'ਚ ਸ਼ਾਮਲ ਸਿੰਘਾਂ ਵੱਲੋਂ ਆਪਣੀ ਕਲਾ ਦੇ ਜੋਹਰ ਵਿਖਾਏ ਗਏ। ਇਸ ਦੌਰਾਨ ਭਾਈ ਗੁਰਇਕਬਾਲ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਬੀਬੀ ਗੁਰਸ਼ਰਨ ਕੌਰ ਖਾਲੜਾ ਹੋਰਾਂ ਦੇ ਨਾਲ ਸੱਜੇ ਸੋਹਣੇ ਸੋਹਣੇ ਬੱਚੇ ਤੇ ਖਾਲੜਾ ਦੀਆਂ ਸੰਗਤਾਂ ਗੁਰਬਾਣੀ ਦਾ ਜਾਪ ਕਰਦੀਆ ਪੈਦਲ ਚੱਲ ਰਹੀਆ ਸਨ। ਇਹ ਨਗਰ ਕੀਰਤਨ ਗੁਰਦੁਆਰਾ ਭਾਈ ਜਗਤਾ ਜੀ ਤੋਂ ਅਰੰਭ ਹੋ ਕੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੁੰਦਾ ਹੋਇਆ ਗੁਰਦੁਆਰਾ ਕਲਗੀਧਰ ਖਾਲੜਾ ਮੇਨ ਬਾਜ਼ਾਰ 'ਚ ਪੈਂਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤੋਂ ਹੁੰਦਾ ਹੋਇਆ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਬਾਬਾ ਸੁਖਦੇਵ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਜਨਵਰੀ ਨੂੰ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸ਼ਾਮ 7 ਵਜੇ ਤੋ 10 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੰਨ੍ਹਾਂ 'ਚ ਕੌਮ ਦੇ ਪ੍ਰਸਿੱਧ ਕਵੀਸ਼ਰੀ ਜਥੇ, ਢਾਡੀ ਜਥੇ ਸੰਗਤਾਂ ਨੂੰ ਗੁਰਮਿਤ ਵਿਚਾਰਾਂ ਤੇ ਸਿੱਖ ਇਤਿਹਾਸ ਸੁਣਾ ਕਿ ਸੰਗਤਾਂ ਨੂੰ ਨਿਹਾਲ ਕਰਵਾਉਣਗੇ । ਇਸ ਮੌਕੇ ਜਗੀਰ ਸਿੰਘ ਰੂਬਲ, ਹਰਜਿੰਦਰ ਸਿੰਘ ਜੱਸਲ, ਜਗਤਾਰ ਸਿੰਘ ਬੁੱਕ ਸ਼ਟਾਲ ਵਾਲੇ, ਪਟਵਾਰੀ ਗੁਰਪ੍ਰੀਤ ਸਿੰਘ,ਦੀਪਕ ਅਰੋੜਾ, ਸਾਜਨ ਅਰੋੜਾ, ਡਿਪਟੀ ਡੇਅਰੀ, ਸੋਨੂੰ ਨਾਮਧਾਰੀ, ਰਣਜੀਤ ਸਿੰਘ ਰਾਣਾ, ਕਾਰਜ ਸਿੰਘ, ਗੁਰਭੇਜ ਸਿੰਘ, ਪ੍ਰਧਾਨ ਜੈਮਲ ਸਿੰਘ, ਗੁਰਲਾਲ ਸਿੰਘ ਲਾਲੀ, ਸਤਿੰਦਰ ਚੋਪੜਾ, ਅੰਮ੍ਰਿਤ ਭਾਟੀਆ ਆਦਿ ਹਾਜ਼ਰ ਸਨ ।
ਨੈਸ਼ਨਲ 'ਐੱਸ. ਸੀ. ਐੱਸ. ਟੀ.' ਹੱਬ ਵਜੋਂ ਵਿਕਸਿਤ ਹੋਵੇਗਾ ਲੁਧਿਆਣਾ
NEXT STORY