ਦਸੂਹਾ/ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਵਿਜੇ ਨਾਗਲਾ) - ਦਸੂਹਾ ਦੀ ਅਰਜਨਾ ਕਲੋਨੀ ’ਚ ਅੱਜ ਦੁਪਹਿਰ ਦੇ ਸਮੇਂ ਉਦੋਂ ਹਫੜਾ-ਦਫ਼ੜੀ ਮੱਚ ਗਈ, ਜਦੋਂ ਗੈਸ ਸਿਲੰਡਰ ਦੀ ਲੀਕੇਜ ਕਾਰਨ ਇਕ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਸਿਲੰਡਰ ਲੀਕੇਜ ਕਾਰਨ ਅੱਗ ’ਤੇ ਇਕ ਜਨਾਨੀ ਦੀ ਮੌਤ ਹੋ ਹੈ, ਜਦਕਿ ਇਕ ਹੋਰ ਜਨਾਨੀ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ

ਮਿਲੀ ਜਾਣਕਾਰੀ ਅਨੁਸਾਰ ਗੈਸ ਸਿਲੰਡਰ ਲੀਕੇਜ ਕਾਰਨ ਘਰ ਨੂੰ ਅੱਗ ਲੱਗ ਗਈ। ਇਸ ਦੌਰਾਨ ਘਰ ’ਚ ਮੌਜੂਦ 2 ਜਨਾਨੀਆਂ ਇਸ ਦੀ ਲਪੇਟ ’ਚ ਆ ਗਈਆਂ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ। ਅੱਗ ਲੱਗਣ ਕਾਰਨ ਝੁਲਸੀ ਦੂਜੀ ਜਨਾਨੀ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਇਸ ਹਾਦਸੇ ’ਚ ਸ਼ੁਕੰਤਲਾ ਦੇਵੀ ਪਤਨੀ ਪਰਮਜੀਤ ਦੀ ਮੌਤ ਹੋ ਗਈ ਹੈ। ਉਸ ਦੇ ਗੁਆਂਢ ਵਿਚ ਰਹਿਣ ਵਾਲੀ ਪਰਵੀਨ ਕੁਮਾਰੀ ਪਤਨੀ ਰਾਮਚੰਦ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ, ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਸੰਬੰਧੀ ਪੁਲਸ ਅਗਲੇਰੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਅਪਰਾਧਿਕ ਰਿਕਾਰਡ ਵਾਲੇ ਲੋਕ SGPC ਦੀਆਂ ਚੋਣਾਂ ਨਹੀਂ ਲੈ ਸਕਣਗੇ ਹਿੱਸਾ
ਖੰਨਾ ਨੇੜਲੇ ਪਿੰਡ 'ਚ ਬਾਂਦਰ ਨੇ ਮਚਾਈ ਦਹਿਸ਼ਤ, ਸਕੂਲੀ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਕੀਤਾ ਕਾਬੂ
NEXT STORY