ਦਸੂਹਾ (ਝਾਵਰ) : ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ.ਐੱਮ.ਓ. ਡਾ. ਐੱਸ.ਪੀ. ਸਿੰਘ ਨੋਡਲ ਅਫਸਰ ਡਾ. ਵਰੁਣ ਨਈਅਰ ਡਾ. ਮੁਨੀਸ਼ ਸਿਹਤ ਅਧਿਕਾਰੀ ਪ੍ਰਮੋਦ ਗਿੱਲ ਦੀ ਅਗਵਾਈ ਹੇਠ ਇੱਟਾਂ ਦੇ ਭੱਠਿਆ ਤੇ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਜਾਗਰੂਤ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ, ਇਸ ਮੁਹਿੰਮ ਅਧੀਨ ਇਸ ਟੀਮ ਵੱਲੋਂ ਅੱਜ ਕੋਰੋਨਾ ਸੈਪਲਿੰਗ ਵੀ ਕੀਤੀ ਗਈ। ਐੱਸ. ਐੱਮ. ਓ.ਮੰਡ ਪੰਧੇਰ ਡਾ.ਐਸ.ਪੀ.ਸਿੰਘ ਨੇ ਵੀ ਦੱਸਿਆ ਕਿ ਇਸ ਦੌਰਾਨ 30 ਲੋਕਾਂ ਦੇ ਨਮੂਨੇ ਲਏ ਗਏ ਜੋ ਸਾਰਿਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਸਿਹਤ ਅਧਿਕਾਰੀ ਪ੍ਰਮੋਦ ਗਿੱਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਿਰਫ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਤੇ ਏ.ਐੱਨ.ਐੱਮ.ਸੁਰਿੰਦਰ ਕੌਰ ਹਰਕਮਲ ਸਿਹਤ ਅਧਿਕਾਰੀ ਆਦਿ ਹਾਜਿਰ ਸਨ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਦਸੂਹਾ ਦੇ ਐੱਸ.ਐੱਮ.ਓ. ਡਾ.ਦਵਿੰਦਰ ਪੁਰੀ ਨੇ ਦੱਸਿਆ ਕਿ ਅੱਜ ਦਸੂਹਾ ਦੇ ਹਸਪਤਾਲ ਵਿਖੇ ਡਾ. ਕਰਨ ਦੀ ਅਗਵਾਈ ਹੇਠ 63 ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 16 ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਸੇਵਾ ਕੇਂਦਰ ਦਸੂਹਾ ਵਿਖੇ ਡਾ. ਸੰਦੀਪ ਦੀ ਅਗਵਾਈ ਹੇਠ 17 ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਜਿਨਾਂ ਵਿਚੋਂ 1 ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ ਅੱਜ ਕੁੱਲ 17 ਸੈਪਲ ਪਾਜ਼ੇਟਿਵ ਪਾਏ ਗਏ।
ਬੇਅਦਬੀ ਮਾਮਲੇ 'ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਅਜਨਾਲਾ ਦਾ ਵੱਡਾ ਬਿਆਨ
NEXT STORY