ਦਸੂਹਾ (ਝਾਵਰ)-ਦਸੂਹਾ ਨਗਰ ਕੌਂਸਲ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ 13 ਵਾਰਡਾਂ ਵਿਚ ਸੱਤਾਧਿਰ ਦੇ ਉਮੀਦਵਾਰਾਂ ਅਤੇ 2 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਰਡ ਨੰਬਰ 1, 2, 3 ਅਤੇ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਬਾਜਵਾ, ਜੋਗਿੰਦਰ ਪਾਲ, ਰਮਨਾ ਦੇਵੀ ਅਤੇ ਤਰੁਣ ਖੁੱਲਰ ਨੇ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ ਮੁਸੀਬਤ
ਵਾਰਡ ਨੰਬਰ 5 ਅਤੇ 7 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੀਤਿਕਾ ਅਤੇ ਚਰਨਜੀਤ ਕੌਰ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 6, 8, 9, 10 ਅਤੇ 11 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਖ ਕੁਮਾਰ, ਚਮਨ ਲਾਲ, ਰਣਜੀਤ ਕੌਰ, ਹਰਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 12, 13, 14 ਅਤੇ 15 ਵਿਚ ਸੱਤਾਧਿਰ ਦੇ ਉਮੀਦਵਾਰਾਂ ਚੰਦਰ ਸ਼ੇਖਰ, ਕੁਲਵਿੰਦਰ ਕੌਰ, ਅਮਰਪ੍ਰੀਤ ਸਿੰਘ ਅਤੇ ਸੁਨੀਤਾ ਨੇ ਜਿੱਤਾਂ ਦਰਜ ਕੀਤੀਆਂ।
ਇਹ ਵੀ ਪੜ੍ਹੋ: BJP ਨੇ ਮੁਕੇਰੀਆਂ 'ਚ ਕੀਤਾ ਹੈਰਾਨ, ਵਿਰੋਧੀ ਕਰਤੇ ਚਿੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਗਰ ਕੌਂਸਲ ਡੇਰਾਬੱਸੀ 'ਤੇ 'ਆਪ' ਦਾ ਕਬਜ਼ਾ, ਕਾਂਗਰਸ 2, ਅਕਾਲੀ ਦਲ 3 ਤੇ ਭਾਜਪਾ 2 ਸੀਟਾਂ 'ਤੇ ਜਿੱਤੀ
NEXT STORY