ਲਹਿਰਾਗਾਗਾ (ਗਰਗ) : ਇਥੋਂ ਦੇ ਇਕ ਨੇੜਲੇ ਪਿੰਡ ਵਿਖੇ ਆਪਣੀ ਭੈਣ ਦੇ ਘਰ ਆਏ ਇਕ ਨੌਜਵਾਨ ਵਲੋਂ ਇਕ ਗਰੀਬ ਪਰਿਵਾਰ ਦੀ 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਐੱਸ.ਪੀ ਦੀਪਇੰਦਰ ਪਾਲ ਸਿੰਘ ਜੇਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਜੋ ਕਿ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਨੇ ਪੁਲਸ ਕੋਲ ਲਿਖਤੀ ਬਿਆਨ ਵਿਚ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਹਨ, ਵੱਡੀ ਲੜਕੀ ਦੀ ਉਮਰ ਕਰੀਬ 8 ਸਾਲ ਹੈ। ਉਹ ਹਰ ਰੋਜ਼ ਦੀ ਤਰ੍ਹਾਂ ਕੰਮ 'ਤੇ ਗਿਆ ਹੋਇਆ ਸੀ ਅਤੇ ਉਸ ਦੇ ਘਰ ਵਾਲੀ ਵੀ ਆਪਣੇ ਕੰਮਕਾਜ ਲਈ ਕਿਸੇ ਦੇ ਘਰ ਗਈ ਹੋਈ ਸੀ ਤੇ ਘਰ ਵਿਚ ਮੇਰੀਆਂ ਤਿੰਨੇ ਲੜਕੀਆਂ ਇਕੱਲੀਆਂ ਸਨ, ਜਦੋਂ ਮੈਂ ਕਰੀਬ 11 ਵਜੇ ਘਰ ਆਇਆ ਤਾਂ ਦੇਖਿਆ ਕਿ ਵੱਡੀ ਲੜਕੀ ਘਰ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀ ਬੱਸ 'ਚ ਪੈ ਗਿਆ ਭੜਥੂ, ਮੌਕੇ "ਤੇ ਹਾਲਾਤ ਦੇ ਸਵਾਰੀਆਂ ਦੇ ਸੁੱਕੇ ਸਾਹ
ਉਕਤ ਨੇ ਦੱਸਿਆ ਕਿ ਉਸ ਦੀ ਭਾਲ ਕਰਦਾ ਹੋਇਆ ਮੈਂ ਜਦੋਂ ਪਿੰਡ ਦੇ ਹੀ ਇਕ ਵਿਅਕਤੀ ਦੇ ਘਰ ਕੋਲ ਪਹੁੰਚਿਆ ਤਾਂ ਘਰ ਅੰਦਰੋਂ ਮੇਰੀ ਲੜਕੀ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਦੋਂ ਮੈਂ ਘਰ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਉਕਤ ਦੇ ਘਰ ਉਸ ਦਾ ਸਾਲਾ ਮੇਰੀ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ, ਜੋ ਕਿ ਮੈਨੂੰ ਦੇਖ ਕੇ ਭੱਜ ਗਿਆ, ਮੈਂ ਆਪਣੀ ਰੋਂਦੀ ਕੁਰਲਾਂਦੀ ਲੜਕੀ ਨੂੰ ਘਰ ਲੈ ਆਇਆ ਤੇ ਸਾਰੀ ਕਹਾਣੀ ਪਿੰਡ ਦੇ ਸਰਪੰਚ ਨੂੰ ਦੱਸੀ। ਉਸ ਤੋਂ ਬਾਅਦ ਮੈਂ ਤੇ ਮੇਰੇ ਘਰ ਵਾਲੀ ਲੜਕੀ ਨੂੰ ਸਰਪੰਚ ਦੀ ਗੱਡੀ ਵਿਚ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਕਥਿਤ ਦੋਸ਼ੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਾਸਕੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਜੀਵ ਅਰੋੜਾ ਨੂੰ ਰੋਜ਼ ਗਾਰਡਨ ’ਚ ਮਿਲਿਆ ਭਾਰੀ ਸਮਰਥਨ
NEXT STORY