ਗੁਰਦਾਸਪੁਰ, ਚੰਡੀਗੜ੍ਹ (ਭਗਵਤ) : ਅੱਜ ਦੇ ਜ਼ਮਾਨੇ 'ਚ ਜਿੱਥੇ ਕਈ ਲੋਕਾਂ ਵਲੋਂ ਧੀਆਂ ਨੂੰ ਦੁਰਕਾਰਿਆ ਜਾਂਦਾ ਹੈ, ਉੱਥੇ ਹੀ ਕਈ ਲੋਕ ਧੀਆਂ ਦੀ ਪੁੱਤ ਜੰਮਣ ਨਾਲੋਂ ਜ਼ਿਆਦਾ ਖੁਸ਼ੀ ਮਨਾਉਂਦੇ ਹਨ। ਖਾਸ ਕਰਕੇ ਜਦੋਂ ਧੀ 10 ਸਾਲਾਂ ਬਾਅਦ ਪੈਦਾ ਹੋਈ ਹੋਵੇ। ਅਜਿਹਾ ਹੀ ਦੀਨਾਨਗਰ ਦੇ ਪਿੰਡ ਸੀਰਖੀਆਂ 'ਚ ਹੋਇਆ।

ਦੀਨਾਨਾਗਰ ਦੇ ਪਿੰਡ ਸੀਰਖੀਆਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਘਰ 10 ਸਾਲਾਂ ਬਾਅਦ ਧੀ ਨੇ ਜਨਮ ਲਿਆ। ਪਿਓ ਨੇ ਧੀ ਦੀ ਖੁਸ਼ੀ ਕਰਦਿਆਂ ਉਸ ਨੂੰ ਹਸਪਤਾਲ ਤੋਂ ਘਰ ਲਿਜਾਣ ਲਈ ਫੁੱਲਾਂ ਨਾਲ ਪਾਲਕੀ ਸ਼ਿੰਗਾਰੀ ਅਤੇ ਢੋਲ ਦੀ ਥਾਪ 'ਤੇ ਹਸਪਤਾਲ ਦੇ ਬਾਹਰ ਹੀ ਭੰਗੜੇ ਪਾਏ। ਇਸ ਤੋਂ ਬਾਅਦ ਉਹ ਬੇਟੀ ਨੂੰ ਹਸਪਤਾਲ ਤੋਂ ਘਰ ਤੱਕ ਫੁੱਲਾਂ ਵਾਲੀ ਕਾਰ 'ਚ ਬਿਠਾ ਕੇ ਲੈ ਗਿਆ। ਇਹ ਨਜ਼ਾਰਾ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ। ਇਸ ਪਿਓ ਨੇ ਆਪਣੀ ਧੀ ਦੀ ਜਿੰਨੀ ਖੁਸ਼ੀ ਕੀਤੀ, ਜੇਕਰ ਹਰ ਬੰਦਾ ਇਹੋ ਜਿਹੀ ਹੀ ਭਾਵਨਾ ਰੱਖੇ ਤਾਂ ਸਾਡੇ ਸਮਾਜ ਦੀ ਧੀ ਨੂੰ ਕਦੇ ਦੁਰਕਾਰਿਆ ਨਹੀਂ ਜਾਵੇਗਾ।
ਪ੍ਰਦੂਸ਼ਣ ਰੋਕਣ ਲਈ ਸਰਕਾਰ ਕੋਲ ਨਹੀਂ ਕੋਈ ਪਲਾਨ
NEXT STORY