ਗੜ੍ਹਸ਼ੰਕਰ (ਅਮਰੀਕ)- ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ 'ਚ ਬਸਪਾ ਪ੍ਰਧਾਨ ਅਤੇ ਉਸ ਦੇ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਸ਼ਰੇਆਮ ਗਲੀ ਵਿਚ ਡਾਂਗਾ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਿਤ ਔਰਤ ਮਨਜੀਤ ਕੌਰ ਦਾ ਸਿਰਫ਼ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਗ਼ਰੀਬੀ ਨੂੰ ਦੂਰ ਕਰਨ ਲਈ ਆਪਣੀ ਸਭ ਤੋਂ ਵੱਡੀ ਕੁੜੀ ਨੂੰ ਕਰਜ ਚੁੱਕ ਦੁਬਈ ਭੇਜ ਦਿੱਤਾ ਅਤੇ ਸਹੁਰਾ ਬਸਪਾ ਆਗੂ ਬਖ਼ਸੀਸ਼ ਸਿੰਘ ਗਾਂਧੀ, ਦਿਓਰ ਪਰਮਿੰਦਰ ਸਿੰਘ ਜੋਹਨੀ, ਸੱਸ ਬਲਜੀਤ ਕੌਰ ਨੇ ਆਪਣੀ ਨੂੰਹ ਨੂੰ ਘਰ ਤੋਂ ਬਾਹਰ ਘੜੀਸ ਕੇ ਗਲੀ ਵਿਚ ਡਾਂਗਾਂ ਨਾਲ ਕੁੱਟਿਆ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵੀ ਹਰਕਤ ਵਿਚ ਆ ਗਈ ਅਤੇ ਉਸ ਨੇ ਪੀੜਤ ਮਨਜੀਤ ਕੌਰ ਦੇ ਬਿਆਨਾਂ 'ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ


ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਆਹ ’ਚ ਪ੍ਰੋਗਰਾਮ ਲਗਾ ਕੇ ਆ ਰਹੀ ਭੰਗੜਾ ਟੀਮ ਨਾਲ ਵਾਪਰਿਆ ਹਾਦਸਾ, ਕਮਜ਼ੋਰ ਦਿਲ ਵਾਲੇ ਨਾ ਦੇਖਣ ਤਸਵੀਰਾਂ
NEXT STORY