ਮੋਗਾ (ਕਸ਼ਿਸ਼ ਸਿੰਗਲਾ) : ਬੀਤੀ ਲੰਘੀਂ ਰਾਤ ਮੋਗਾ-ਬਰਨਾਲਾ ਹਾਈਵੇ ’ਤੇ ਪਿੰਡ ਬੁੱਟਰ ਕਲਾਂ ਨਜ਼ਦੀਕ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਕਿਸੇ ਵਿਆਹ ਸਮਾਗਮ ਵਿਚੋਂ ਪ੍ਰੋਗਰਾਮ ਲਗਾ ਕੇ ਵਾਪਸ ਪਰਤ ਰਹੀ ਮਲਵਈ ਭੰਗੜਾ ਟੀਮ ਦੀ ਇਨੋਵਾ ਕਾਰ ਸੰਤੁਲਨ ਵਿਗੜਨ ਕਾਰਨ ਪਿੰਡ ਬੁੱਟਰ ਨਜ਼ਦੀਕ ਪੰਪ ਦੇ ਕੋਲ ਖੜ੍ਹੇ ਝੋਨੇ ਦੇ ਲੱਦੇ ਟਰਾਲੇ ਨਾਲ ਪਿੱਛੇ ਜਾ ਟਕਰਾਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿਚ 1 ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ 5 ਨੌਜਵਾਨਾਂ ਸਮੇਤ 1 ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਜਿੱਥੇ ਦੋ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਭੋਗਪੁਰ ’ਚ ਫੜੇ ਗਏ ਗੈਂਗਸਟਰਾਂ ’ਚ ਇਕ ਨਿਕਲਿਆ ਪੰਜਾਬ ਪੁਲਸ ਦਾ ਸਾਬਕਾ ਸਿਪਾਹੀ, ਹੋਏ ਵੱਡੇ ਖ਼ੁਲਾਸੇ
ਇਸ ਮੌਕੇ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਬੱਚੇ ਵਿਆਹ ਸਮਾਗਮ ਵਿਚ ਪ੍ਰੋਗਰਾਮ ਲਗਾ ਕੇ ਵਾਪਸ ਪਰਤ ਰਹੇ ਸਨ ਜਦੋਂ ਉਹ ਬੁੱਟਰ ਕਲਾਂ ਨਜ਼ਦੀਕ ਪੁੱਜੇ ਤਾਂ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਉਨ੍ਹਾਂ ਦੀ ਗੱਡੀ ਜਾ ਟਕਰਾਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਅਤੇ ਬਾਕੀ ਦੋ ਨੌਜਵਾਨ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਚਾਵਾਂ ਨਾਲ ਕਰਾਈ ਲਵ-ਮੈਰਿਜ ਦਾ ਹੋਇਆ ਖ਼ੌਫਨਾਕ ਅੰਤ, ਚਾਰ ਮਹੀਨਿਆਂ ’ਚ ਟੁੱਟ ਗਿਆ ਸੱਤ ਜਨਮਾਂ ਦਾ ਰਿਸ਼ਤਾ
ਉਧਰ ਜਦੋਂ ਸਿਵਲ ਹਸਪਤਾਲ ਵਿਚ ਤਾਇਨਾਤ ਡਾਕਟਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ 6 ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿਚ ਆਏ ਸਨ, ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਪੰਜ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭੋਗਪੁਰ ’ਚ ਪੰਜਾਬ ਤੇ ਦਿੱਲੀ ਦੇ ਸਪੈਸ਼ਲ ਕਾਊਂਟਰ ਇੰਟੈਲੀਜੈਂਸੀ ਦੀ ਵੱਡੀ ਕਾਰਵਾਈ, ਘੇਰਾ ਪਾ ਕੇ ਫੜੇ 5 ਗੈਂਗਸਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਲੁਧਿਆਣਾ 'ਚ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਬਲੈਰੋ ਦੀ ਟੱਕਰ, 2 ਦੀ ਮੌਤ
NEXT STORY