ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
ਅੱਜ ਸਿਮਰਨ ਬਹੁਤ ਖੁਸ਼ ਨਜ਼ਰ ਆ ਰਹੀ ਸੀ, ਖੁਸ਼ ਕਿਉਂ ਨਾ ਹੁੰਦੀ, ਅੱਜ 12ਵੀਂ ਕਲਾਸ ਜੋ ਵਧੀਆਂ ਨੰਬਰ ਲੈ ਕੇ ਪਹਿਲੇ ਦਰਜੇ ਵਿਚ ਜੋ ਪਾਸ ਕੀਤੀ ਏ। ਦੂਸਰੀ ਖੁਸ਼ੀ ਸ਼ਹਿਰ ਜਾ ਕੇ ਪੜ੍ਹਾਈ ਕਰਨ ਦੇ ਚਾਅ ਦੀ ਸੀ। ਉਸ ਨੂੰ ਇਉਂ ਲੱਗ ਰਿਹਾ ਸੀ ਕੀ ਅਸਲ ਜ਼ਿੰਦਗੀ ਜਿਊਣ ਦਾ, ਹੁਣ ਮਜ਼ਾ ਆਵੇਗਾ, ਹੁਣ ਅੱਗੇ ਦੀ ਪੜ੍ਹਾਈ ਕਰਕੇ ਉਸ ਦੀ ਮੰਜ਼ਿਲ ਨੂੰ ਜਿਵੇਂ ਰਾਹ ਮਿਲ ਜਾਣਗੇ ਤੇ ਉੱਡਣ ਲਈ ਖੰਭ। ਉਸਨੇ ਸ਼ਹਿਰ ਜਾ ਕੇ ਕਾਲਜ਼ ਵਿਚ ਦਾਖਲਾ ਲਿਆ ਅਤੇ ਆਪਣੀ ਬੀ. ਏ. ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ।
ਸਿਮਰਨ ਪੜ੍ਹਾਈ ਵਿਚ ਤਾਂ ਪਹਿਲਾਂ ਹੀ ਹੁਸ਼ਿਆਰ ਸੀ ਅਤੇ ਦੂਸਰੀ ਉਹ ਮਾਪਿਆਂ ਦੀ ਸਿਆਣੀ ਅਤੇ ਉਸਾਰੂ ਸੋਚ ਵਾਲੀ ਕੁੜੀ ਸੀ। ਸਿਮਰਨ ਨੇ ਕੁਝ ਹੀ ਮਹੀਨਿਆਂ ਵਿਚ ਆਪਣੇ ਸਾਰੇ ਟੀਚਰ ਸਾਹਿਬਾਨ ਦੇ ਦਿਲ ਵਿਚ ਆਪਣੀ ਥਾਂ ਬਣਾ ਲਈ ਸੀ। ਸਿਮਰਨ ਨੇ ਸਾਲ ਦਰ ਸਾਲ ਵਧੀਆਂ ਪੁਜੀਸ਼ਨਾਂ ਨਾਲ ਆਪਣੀ ਬੀ. ਏ. ਦੀ ਡਿਗਰੀ ਵੀ ਚੰਗੇ ਨੰਬਰ ਲੈ ਕੇ ਪੂਰੀ ਕਰ ਲਈ ਸੀ ਅਤੇ ਕਾਲਜ਼ ਪੜ੍ਹਦਿਆਂ ਉਹ ਆਪਣੀਆਂ ਸਹੇਲੀਆਂ ਨਾਲ ਹਮੇਸ਼ਾਂ ਆਪਣੇ ਅਤੇ ਹੋਰਨਾਂ ਦੇਸ਼ਾਂ ਵਿਚ ਫ਼ਰਕ ਕੱਢ ਦੀ ਰਹਿੰਦੀ। ਜਿਵੇਂ ਉਹ ਵੀ ਆਪਣੀਆਂ ਹੋਰਨਾਂ ਸਹੇਲੀਆਂ ਵਾਂਗੂ ਹੁਣ ਬਾਹਰਲੇ ਮੁਲਕ ਦੇ, ਸੁਪਨੇ ਵੇਖਣ ਲੱਗ ਗਈ ਸੀ।
ਹੁਣ ਸਿਮਰਨ ਦਾ ਵੀ ਇਕੋ-ਇਕ ਸੁਪਨਾ ਸੀ, ਕੀ ਕਦੋਂ ਉਹ ਹੁਣ ਆਈਲਸਟ ਦੀ ਪੜ੍ਹਾਈ ਕਰਕੇ ਬਾਹਰ ਚਲੀ ਜਾਵੇ ਅਤੇ ਕਦੋਂ ਉਹ ਆਪਣਾ ਨਾਮ ਸਿਮਰਨ ਤੋਂ ਛੋਟਾ ਨਾਮ ਸਿਮੀ, ਸਿਮੂ ਆਦਿ ਜਿਹੇ ਨਾਮ ਰੱਖ ਲਵੇ। ਪਰ ਉਸ ਦੇ ਮਾਪੇ ਠੀਕ-ਠਾਕ ਸੀ ਆਮਦਨੀ ਪੱਖੋਂ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿੱਥੇ ਸਮਝ ਸੀ, ਮਾਪਿਆਂ ਦੀ ਆਰਥਿਕ ਤੰਗੀ ਦੀ, ਉਨ੍ਹਾਂ ਦੇ ਤਾਂ ਸੁਪਨੇ ਹੀ ਵੱਡੇ ਸੀ। ਆਪ ਚਾਹੇ ਘਰੋਂ ਛੋਟੇ ਹੀ ਹੋਣ, ਸੁਪਨੇ ਵੇਖਣਾ ਕੋਈ ਬੁਰੀ ਗੱਲ ਨਹੀਂ ਪਰ ਆਪਣੇ ਸੁਪਨਿਆਂ ਲਈ ਅੱਗੇ ਤੋਂ ਕਿਸੇ ਨੂੰ ਤੰਗ ਅਤੇ ਪਰੇਸ਼ਾਨ ਹੋਣਾ ਪਵੇ, ਉਹ ਸੁਪਨੇ ਵੀ ਕਾਹਦੇ ਸੁਪਨੇ ਪਰ ਬਾਹਰ ਜ਼ਰੂਰ ਜਾਣਾ ਹੁੰਦਾ। ਫੇਰ ਭਾਵੇਂ ਮਾਪਿਆਂ ਦੇ ਹੱਡ ਹੀ ਕਿਉਂ ਨਾ ਵਿੱਕ ਜਾਣ। ਬਾਹਰ ਜਾਣਾ ਜਾਂ ਵਧੀਆਂ ਭਵਿੱਖ ਦੀ ਕਾਮਨਾ ਕਰਨਾ ਹਰੇਕ ਵਰਗ ਦੀ ਖੁਆਇਸ਼ ਬਣੀ ਹੋਈ ਹੈ।
ਜੇ ਸਿਮਰਨ ਨੇ ਵੀ ਬਾਹਰ ਜਾਣ ਦਾ ਖ਼ੁਆਬ ਵੇਖ ਲਿਆ ਤਾਂ ਬੁਰਾਈ ਵੀ ਕੀ ਸੀ। ਆਪਣੇ ਪੰਜਾਬ ਦਾ ਜੋ ਹਾਲ ਲਾਲਚੀ ਸਰਕਾਰਾਂ ਅਤੇ ਭ੍ਰਿਸ਼ਟ ਨੇਤਾਵਾਂ ਨੇ ਕੀਤਾ ਹੋਇਆ ਹੈ, ਇਹ ਵੇਖ ਕੇ ਤਾਂ ਲੱਗਦਾ ਨਹੀਂ ਕੀ ਸਾਡੀ ਆਉਣ ਵਾਲੀ ਪੀੜੀ ਦਾ ਭਵਿੱਖ ਕੁਝ ਪੰਜਾਬ ਵਿਚ ਵਧੀਆਂ ਵੀ ਹੋ ਸਕਦਾ ਹੈ। ਏਸੇ ਕਰਕੇ ਤਾਂ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਬੇਸ ਤੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਬਾਹਰ ਭੇਜ ਰਹੇ ਹਨ, ਹੋਰ ਕਰਨ ਵੀ ਕੀ? ਇਹੋ ਸਭ ਸਿਮਰਨ ਆਪਣੇ ਮਾਪਿਆਂ ਨੂੰ ਸਮਝਾ ਰਹੀ ਸੀ, ਕੀ ਏਥੇ ਮੇਰਾ ਕੋਈ ਵੀ ਫਿਊਚਰ ਨਹੀਂ ਹੈ।
ਪੜ੍ਹੋ ਇਹ ਵੀ ਖਬਰ - ਚਾਹ ਮਾਰਕੀਟ 'ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼-ਕਹਾਣੀ 2 : ‘ਸਧਨਾ ਕਸਾਈ’
ਸਿਮਰਨ ਨੇ ਆਪਣੀਆਂ ਕਈ ਸਹੇਲੀਆਂ ਤੇ ਰਿਸ਼ਤੇਦਾਰਾਂ ਦੀਆਂ ਉਦਾਹਰਣਾਂ ਦੇ ਕੇ ਆਖਿਰਕਾਰ ਆਪਣੇ ਮਾਪਿਆਂ ਨੂੰ ਵੀ ਰਾਜ਼ੀ ਕਰ ਲਿਆ ਸੀ। ਸਿਮਰਨ ਇਹ ਵੀ ਆਖ ਰਹੀ ਸੀ, ਕੀ ਜੇਕਰ ਮੈਂ ਉੱਥੇ ਸੈਟ ਹੋ ਜਾਂਦੀ ਹਾਂ ਤਾਂ ਹੋ ਸਕਦਾ ਕੀ ਮੈਂ ਤੁਹਾਨੂੰ ਅਤੇ ਛੋਟੇ ਭਰਾ ਨੂੰ ਵੀ ਆਪਣੇ ਕੋਲ ਸੱਦ ਲਵਾਂ ਪਰ ਸਿਮਰਨ ਦੇ ਪਾਪਾ ਨੇ ਇਕ ਆਮ ਕਿਸਾਨ ਹੁੰਦਿਆਂ ਹੋਇਆ ਵੀ ਕਿਹਾ ਚੰਗਾ ਧੀਏ! ਤੈਨੂੰ ਭੇਜ ਦਿੰਦੇ ਹਾਂ ਬਾਹਰ ।
ਜੇਕਰ ਤੇਰਾ ਵਾਹਲਾ ਹੀ ਦਿਲ ਕਰਦਾ ਗੋਰਿਆਂ ਦੀ ਗ਼ੁਲਾਮੀ ਕਰਨ ਨੂੰ ਤਾਂ ਅਸੀਂ ਕੀ ਕਰ ਸਕਦੇ ਹਾਂ। ਸਿਮਰਨ ਨੇ ਇਹ ਵੀ ਕਿਹਾ ਪਾਪਾ ਜੀ ਤੁਸੀਂ ਜੋ ਖ਼ਰਚ ਮੇਰੇ ਵਿਆਹ ’ਤੇ ਕਰਨਾ ਹੈ, ਉਹੀ ਪੈਸਾ ਮੈਨੂੰ ਬਾਹਰ ਭੇਜਣ ਲਈ ਖ਼ਰਚ ਕਰ ਦਿਉ, ਸ਼ਾਇਦ ਮੇਰੀ ਜ਼ਿੰਦਗੀ ਹੀ ਬਦਲ ਜਾਵੇ ਪਰ ਸਿਮਰਨ ਦੇ ਪਾਪਾ ਨੇ ਕਿਹਾ ? ਧੀਏ ਬੇਗਾਨੇ ਮੁਲਕ ਵਿਚ ਪੈਰ ਜਮਾਉਣੇ ਬੜੇ ਔਖੇ ਨੇ। ਰਹੀ ਗੱਲ ਕਿਸਮਤ ਦੀ ਜਿੱਥੇ ਮਰਜ਼ੀ ਚਲੇ ਜਾਈਏ, ਦੁੱਖ ਤੇ ਸੁੱਖ ਦੋ ਭਰਾ ਨੇ ਇਹ ਤਾਂ ਨਾਲ-ਨਾਲ ਹੀ ਜਾਣਗੇ, ਇਹ ਕਰਮ ਵੀ ਨਾਲ ਹੀ ਜਾਂਦੇ ਨੇ, ਕਮਲੀਏ ਕਦੇ ਬੰਦੇ ਦਾ ਪਰਛਾਵਾਂ ਵੀ ਬੰਦੇ ਤੋਂ ਵੱਖ ਹੋਇਆ। ਨਾਲੇ ਆਪਣੇ ਪੰਜਾਬ ਵਰਗੀ ਮੌਜ ਕਿਤੇ ਵੀ ਨਹੀਂ, ਤੁਸੀਂ ਕੰਮ ਘੱਟ ਕਰੋ ਜਾਂ ਪਰਿਵਾਰ ਦੇ ਕੁਝ ਮੈਂਬਰ ਕੰਮ ਕਰਨ ਚਾਹੇ ਨਾ, ਫੇਰ ਵੀ ਬੰਦਾ ਰੋਟੀ ਤੋਂ ਭੁੱਖਾਂ ਨਹੀਂ ਮਰਦਾ। ਸਿਮਰਨ ਨੇ ਆਪਣੇ ਪਾਪਾ ਦੀ ਗੱਲ ਵਿਚੋਂ ਟੋਕਦਿਆਂ ਕਿਹਾ, ਪਾਪਾ ਜੀ ਹਰੇਕ ਇਨਸਾਨ ਲਈ ਇੱਕਲੀ ਰੋਟੀ ਪਾਣੀ ਦਾ ਹੀ ਸੁਪਨਾ ਹੁੰਦਾ ਏ, ਹੋਰ ਕੋਈ ਜ਼ਿੰਦਗੀ ਨਹੀਂ ਹੁੰਦੀ, ਸਿਮਰਨ ਦੜ ਪਾਪਾ ਨੇ ਕਿਹਾ.?
ਪਰ ਧੀਏ ਉਥੇ ਏਦਾਂ ਨਹੀਂ ਜੇ ਕਰੋਗੇ ਤਾਂ ਹੀ ਅੱਗੇ ਵਧੋਗੇ ਅਤੇ ਰੱਜ ਕੇ ਖਾਹ ਸਕੋਗੇ। ਸੁਣਿਆ ਬਾਹਰਲੇ ਮੁਲਕਾਂ ਵਿਚ ਤਾਂ ਬੰਦੇ ਨੂੰ ਇਕ ਮਿੰਟ ਦੀ ਵੀ ਚੈਨ ਨਹੀਂ ਪਰ ਧੀਏ ਇਕ ਗੱਲ ’ਤੇ ਜ਼ਰੂਰ ਏ, ਉੱਥੇ ਦੀਆਂ ਸਰਕਾਰਾਂ ਅਤੇ ਬੰਦੇ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਹਨ। ਸਾਡੇ ਵਾਲਿਆਂ ਵਾਂਗੂ ਨਹੀਂ! ਸਿਮਰਨ ਦੇ ਪਾਪਾ ਨੇ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਿਮਰਨ ਨੂੰ ਬਾਹਰ ਭੇਜਣ ਦਾ ਮਨ ਬਣਾ ਹੀ ਲਿਆ, ਆਖ਼ਿਰੀ ਉਹ ਵੇਲਾ ਵੀ ਆ ਗਿਆ ,
ਜਦੋਂ ਸਿਮਰਨ ਦੀ ਬਾਹਰ ਜਾਣ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸੀ। ਜਿਉਂ-ਜਿਉਂ ਸਿਮਰਨ ਦੀ ਫਲੈਟ ਵਿਚ ਬਹਿਣ ਦੇ ਦਿਨ ਨੇੜੇ ਆ ਰਹੇ ਸੀ, ਉਹ ਮਨ ਹੀ ਮਨ ਬਹੁਤ ਜ਼ਿਆਦਾ ਖੁਸ਼ ਹੁੰਦੀ ਪਰ ਕਦੇ-ਕਦੇ ਉਦਾਸੀਆਂ ਵੀ ਮਨ ਨੂੰ ਭਾਰਾ ਕਰ ਦਿੰਦੀਆਂ ਤੇ ਅੱਖਾਂ ਭਰ ਆਉਂਦੀ। ਸਿਮਰਨ ਦੀਆਂ ਅੱਖਾਂ ਭਰੀਆਂ ਵੇਖ ਕੇ ਮਾਂ ਨੇ ਕਿਹਾ, ਕੀ ਗੱਲ ਸਿਮਰਨ ਰੋ ਕਿਉਂ ਰਹੀ ਏ, ਕੀ ਬਾਹਰ ਜਾਣ ਲਈ ਦਿਲ ਨਹੀਂ ਕਰਦਾ, ਨਹੀਂ ਬੇਬੇ ਇਹ ਹੰਝੂ, ਨਾ ਜਾਣਦੇ ਨਹੀਂ ਸਗੋਂ ਮੇਰੀ ਖੁਸ਼ੀ ਦੇ ਹੰਝੂ ਹਨ।
ਬਾਹਰ ਤਾਂ ਮਾਪੇ ਆਪਣੀਆਂ ਧੀਆਂ ਨੂੰ ਸਾਰੇ ਹੀ ਭੇਜਦੇ ਹਨ ਪਰ ਬਹੁਤ ਥੋੜ੍ਹੇ ਮਾਪੇ ਹੁੰਦੇ ਹਨ, ਜੋ ਆਪਣੀਆਂ ਧੀਆਂ ਦੇ ਖ਼ੁਆਬ ਪੂਰੇ ਕਰਦੇ ਹਨ। ਬੇਬੇ ਜੀ ਤੁਸੀਂ ਅਤੇ ਪਾਪਾ ਜੀ ਉਨ੍ਹਾਂ ਮਾਪਿਆਂ ਵਿਚੋਂ ਇਕ ਹੋ। ਸਿਮਰਨ ਆਪਣੀ ਬੇਬੇ ਦੇ ਗਲ਼ ਲੱਗ ਕੇ ਰੋ ਰਹੀ ਸੀ, ਨਾਲੇ ਆਖ ਰਹੀ ਸੀ, ਮੈਨੂੰ ਤੁਹਾਡੀ ਯਾਦ ਬਹੁਤ ਆਵੇਗੀ, ਸਿਮਰਨ ਦੀ ਬੇਬੇ ਨੇ ਕਿਹਾ, ਫੇਰ ਕੇਹੜਾ ਧੀਏ ਤੂੰ ਬਹੁਤੀ ਦੂਰ ਬੈਠੀ ਏ, ਜਹਾਜ਼ ਬੈਠੀ ਸਾਡੇ ਕੋਲ ਸ਼ਾਮਾ ਨੂੰ, ਇਸ ਗੱਲ ਅਤੇ ਦੋਵੇਂ ਹੱਸਣ ਲੱਗ ਗਈਆਂ।
ਪੜ੍ਹੋ ਇਹ ਵੀ ਖਬਰ - ਜ਼ਮੀਨੀ ਪੱਧਰ 'ਤੇ ਸੇਵਾ ਕਰਦੀਆਂ ਪੰਜਾਬ ਦੀਆਂ 28000 ਆਸ਼ਾ ਵਰਕਰ, ਬਿਨਾਂ PPE-ਘੱਟ ਮਾਸਕ-ਤਨਖ਼ਾਹ 2000
ਪੜ੍ਹੋ ਇਹ ਵੀ ਖਬਰ - ਕੋਰੋਨਾ-ਸੰਕਟ 'ਚ ਫਸੀ ਕਿਸਾਨੀ ਦੀ ਬਾਂਹ ਫੜ੍ਹਨ ਸਰਕਾਰਾਂ : ਭਾਕਿਯੂ
ਬੇਬੇ ਲਈ ਜਿਵੇਂ ਕੋਈ ਗੁਆਂਢੀ ਪਿੰਡ ਹੀ ਹੋਵੇ, ਇਸ ਲਹਿਜੇ ਨਾਲ ਆਖ ਰਹੀ ਸੀ, ਫ਼ੇਰ ਸ਼ਾਮ ਨੂੰ ਜਦੋਂ ਸਿਮਰਨ ਦੀ ਬੇਬੇ ਤੇ ਪਾਪਾ ਗੱਲਾਂ ਕਰ ਰਹੇ ਸੀ ਤਾਂ ਸਿਮਰਨ ਦੀ ਬੇਬੇ ਨੇ ਕਿਹਾ, ਸੁਣਦੇ ਹੋ ਸਿਮਰਨ ਦੇ ਪਾਪਾ! ਤਾਂ ਸਿਮਰਨ ਦੇ ਪਾਪਾ ਨੇ ਕਿਹਾ ਹਾਂ ਦੱਸ ! ਅੱਜ ਨਾ ਆਪਣੀ ਸਿਮਰਨ ਬਹੁਤ ਰੋਈ, ਰੱਬ ਜਾਣੇ ਉਹ ਉੱਥੇ ਕਿਵੇਂ ਰਹੂੰਗੀ। ਕੀ ਉਹ ਬੇਗਾਨੇ ਮੁਲਕ ਵਿਚ ਦਿਲ ਵੀ ਲਗਾ ਲਵੇਗੀ .?,ਕੀ ਨਹੀਂ..?
ਸਿਮਰਨ ਦੇ ਪਾਪਾ ਨੇ ਬੋਲਦਿਆਂ ਕਿਹਾ, ਤੂੰ ਨਾ ਬਹੁਤਾ ਨਾ, ਦਿਮਾਗ਼ ਲਗਾ, ਤੂੰ ਕੁੜੀ ਨੂੰ ਹੌਂਸਲਾ ਦੇਣਾ ,ਕੀ ਹੌਂਸਲਾ ਤੋੜਨਾ ਇਹ ਉਹਦਾ, ਹੁਣ ਬਾਹਰਲੇ ਮੁਲਕਾਂ ਵਿਚ ਆਪਣੇ ਬਹੁਤ ਪੰਜਾਬੀ ਭਰਾ ਰਹਿੰਦੇ ਹਨ। ਸਿਮਰਨ ਦੀ ਬੇਬੇ ਨੇ ਕਿਹਾ.. !ਹਾਂ ਰਹਿੰਦੇ ਹਨ ਪਰ ਕੋਈ ਆਪਣਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ,ਸਿਮਰਨ ਦੇ ਪਾਪਾ ਨੇ ਕਿਹਾ..!ਕੋਈ ਗੱਲ ਨੀ ਮੇਰਾ ਪੁੱਤ ਹੈ ਸਿਮਰਨ, ਮੈਂ ਧੀ ਸਮਝਿਆ ਹੀ ਨਹੀਂ ਉਸ ਨੂੰ ਕਦੇ! ਤਾਂ ਹੀ ਤੇ ਉਸ ਨੂੰ ਬਾਹਰ ਭੇਜਣ ਲਈ ਮੈਂ ਮਿੰਟਾਂ ਵਿਚ ਹਾਂ, ਕਰ ਦਿੱਤੀ, ਦੋਵੇਂ ਮਿੱਠਾ ਮਿੱਠਾ ਜਿਹਾ ਹਾਸਾ ਹੱਸਦੇ ਹੋਏ, ਚੁੱਪ ਕਰ ਗਏ, ਥੋੜੀ ਦੇਰ ਬਾਅਦ ਸਿਮਰਨ ਦੇ ਪਾਪਾ ਨੇ ਬੋਲ ਦਿਆਂ ਕਿਹਾ, ਨਾਲੇ ਮੇਰੀ ਇਕ ਗੱਲ ਸੁਣ ਲੈ, ਕੱਲ ਸਿਮਰਨ ਦੀ ਫਲੈਟ ਹੈ,ਕੋਈ ਵੀ ਗੱਲ ਉਸ ਨੂੰ ਰਵਾਉਣ ਵਾਲੀ ਨਹੀਂ ਕਰਨੀ।
ਸਿਮਰਨ ਦੇ ਪਾਪਾ ਨੇ ਸਿਮਰਨ ਦੀ ਬੇਬੇ ਨੂੰ ਕਿਹਾ..! ਜਦੋਂ ਕੋਈ ਬੂਟਾ ਇਕ ਥਾਵੇਂ ਤੋਂ ਦੂਸਰੀ ਥਾਵੇਂ ਲਗਾਉਂਦੇ ਹਾਂ, ਇਕ ਦਿਨ ਤਾਂ ਉਹ ਵੀ ਮੁਰਝਾਇਆ ਮੁਰਝਾਇਆ ਰਹਿੰਦਾ ਏ। ਫੇਰ ਕਿਤੇ ਦੂਜੇ ਦਿਨ ਜਾਕੇ ਉਹ ਆਪਣੀਆਂ ਜੜ੍ਹਾਂ ਦੀ ਪਕੜ ਕਰਕੇ ਦੁਬਾਰਾ ਆਪਣਾ ਰੂਪ ਦਿਖਾਉਂਦਾ ਹੈ, ਅਸੀਂ ਤਾਂ ਫੇਰ ਵੀ ਇਨਸਾਨ ਹਾਂ, ਸਿਮਰਨ ਮੇਰੀ ਉਹ ਧੀ ਹੈ, ਜੋ ਮੁਸ਼ਕਲ ਹਾਲਾਤਾਂ ਨਾਲ ਲੜਕੇ ਵੀ, ਆਪਣਾ ਰਾਹ ਬਣਾ ਲਵੇਗੀ, ਮੈਂ ਉਸ ਵਿਚ ਬਚਪਨ ਤੋਂ ਹੀ ਕੁਝ ਕਰਨ ਦੀ ਲਾਲਸਾ ਵੇਖੀਂ ਹੈ, ਉਹ ਜ਼ਰੂਰ ਕਾਮਯਾਬ ਹੋਵੇਂਗੀ।
ਦੂਸਰੀ ਸਵੇਰ ਉਨ੍ਹਾਂ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ, ਅਜੇ ਸਿਮਰਨ ਦੀ ਫਲੈਟ ਆਉਣ ਵਿਚ ਸਮਾਂ ਪਿਆ ਸੀ ਤੇ ਸਿਮਰਨ ਆਪਣੇ ਪਾਪਾ ਦੀ ਬਾਂਹ ਵਿਚ ਇਕ ਬਾਹ ਪਾਈ। ਮੋਢੇ ਨਾਲ ਸਿਰ ਲਾਇ ਰੁਕ ਰੁਕ ਕੇ ਗੱਲਾਂ ਕਰ ਰਹੀ ਸੀ ਤੇ ਆਖੀ ਜਾ ਰਹੀ ਸੀ ਪਾਪਾ ਤੁਸੀਂ ਮੇਰਾ ਫ਼ਿਕਰ ਨਾ ਕਰਿਓ, ਮੈਂ ਸਭ ਉੱਥੇ ਆਪਣੇ ਆਪ ਸੰਭਾਲ ਲਵਾਂਗੀ। ਉੱਥੇ ਹੈ ਮੇਰੀ ਸਹੇਲੀ ਦੇ ਅੱਗੇ ਜਾਣਕਾਰ ਹਨ, ਬਸ ਤੁਸੀਂ ਆਪਣਾ ਖਿਆਲ ਰੱਖਣਾ, ਸਿਮਰਨ ਦੇ ਪਾਪਾ ਕਹਿਣ ਲੱਗੇ, ਚੰਗਾ ਹੁਣ ਵਾਹਲੀ ਵੀ ਸਿਆਣੀ ਨਾ ਬਣ ,ਅਸੀਂ ਜਾਣਦੇ ਹਾਂ ਆਪਣਾ ਖ਼ਿਆਲ ਰੱਖਣਾ, ਜੇ ਸਾਨੂੰ ਖਿਆਲਾਂ ਵਿੱਚ ਵੀ ਖ਼ਿਆਲ ਆਇਆ ਤਾਂ ਤੇਰਾ ਹੀ ਆਵੇਗਾ। ਧੀਆਂ ਚਾਹੇ ਬਾਹਰਲੇ ਮੁਲਕ ਤੋਰਨੀਆ ਪੈਣ, ਚਾਹੇ ਡੋਲੀ ਤੋਰਨੀਆ ਪੈਣ ਦੁੱਖ ਤਾਂ ਉਨ੍ਹਾਂ ਦੀ ਦੂਰੀ ਦਾ ਹੁੰਦਾ, ਮੇਰੇ ਵਾਹਿਗੁਰੂ ਜੀ ਦੇਸ਼ਾਂ ਪ੍ਰਦੇਸਾਂ ਵਸਦੀਆਂ ਧੀਆਂ ਦੇ ਅੰਗ-ਸੰਗ ਆਪਣੀ ਕ੍ਰਿਪਾ ਬਣਾਈ ਰੱਖਣ..!
ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ
NEXT STORY