ਟਾਂਡਾ (ਵਰਿੰਦਰ ਪੰਡਿਤ)— ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ ਫਾਜ਼ਿਲਕਾ ਥਾਣਾ ਸਿਟੀ ਦੀ ਐੱਸ. ਐੱਚ. ਓ. ਲਵਮੀਤ ਕੌਰ ਨਾਲ ਕੀਤੀ ਬਦਸਲੂਕੀ 'ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਬਿਆਨ ਆਇਆ ਹੈ। ਬੈਂਸ ਨੇ ਘੁਬਾਇਆ ਵੱਲੋਂ ਮਹਿਲਾ ਐੱਸ. ਐੱਚ. ਓ. ਨਾਲ ਵਰਤੀ ਸ਼ਬਦਾਵਲੀ ਨੂੰ ਘਟੀਆ ਅਤੇ ਨਿੰਦਨਯੋਗ ਦੱਸਿਆ ਹੈ। ਘੁਬਾਇਆ ਵੱਲੋਂ ਮਹਿਲਾ ਐੱਸ. ਐੱਚ. ਓ. ਕੋਲੋਂ ਮੁਆਫੀ ਵਾਲੀ ਗੱਲ 'ਤੇ ਬੈਂਸ ਨੇ ਘੁਬਾਇਆ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਮੁਆਫੀ ਮੰਗਣ ਨਾਲ ਮਸਲਾ ਹੱਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਐੱਸ. ਐੱਚ. ਓ. ਲਵਮੀਤ ਕੌਰ ਨਾਲ ਚਲਾਨ ਕੱਟੇ ਜਾਣ ਨੂੰ ਲੈ ਕੇ ਫੋਨ 'ਤੇ ਬਹਿਸ ਕੀਤੀ ਗਈ ਸੀ, ਜਿਸ 'ਚ ਵਿਧਾਇਕ ਨੇ ਮਹਿਲਾ ਐੱਸ. ਐੱਚ. ਓ. ਨਾਲ ਭੱਦੀ ਸ਼ਬਦਾਵਲੀ ਵਰਤਦੇ ਹੋਏ ਉਸ ਨੂੰ ਧਮਕੀ ਦਿੱਤੀ ਸੀ, ਜਿਸ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਘੁਬਾਇਆ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਬਣੇ ਹੋਏ ਹਨ।
ਹੋਰ ਕਰਜ਼ਾ ਨਾ ਮਿਲਿਆ ਤਾਂ ਕਿਸਾਨ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY