ਅੰਮ੍ਰਿਤਸਰ (ਨੀਰਜ)- ਸ਼ਹਿਰ ਵਿਚ ਸੰਘਣੀ ਧੁੰਦ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੇ ਬਚਾਅ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪੂਰੀ ਤਰ੍ਹਾਂ ਨਾਲ ਗੰਭੀਰ ਹੁੰਦੇ ਨਜ਼ਰ ਆਏ, ਜਿਨ੍ਹਾਂ ਨੇ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸ਼ਹਿਰ ਵਿਚ ਖ਼ਰਾਬ ਹੋਈਆਂ ਸਟ੍ਰੀਟ ਲਾਈਟਾਂ ਬਦਲਣ ਅਤੇ ਵੱਧ ਤੋਂ ਵੱਧ ਰਿਫਲੈਕਟਰ ਲਗਾਉਣ ਦੀ ਹਦਾਇਤ ਅਧਿਕਾਰੀਆਂ ਨੂੰ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਵਿਚ ਲੋੜ ਅਨੁਸਾਰ ਸਪੀਡ ਬ੍ਰੇਕਰ ਵੀ ਬਣਾਏ ਲਈ ਕਿਹਾ। ਡੀ. ਸੀ. ਨੇ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਨੂੰ ਧਿਆਨ ਵਿਚ ਰੱਖਦੇ ਹੋਏ ਨਿਗਮ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਲਈ ਪਾਰਕਿੰਗ ’ਤੇ ਵੱਧ ਸਥਾਨ ਉਪਲੱਬਧ ਕਰਾਉਣ ਤਾਂ ਜੋ ਸੜਕਾਂ ’ਤੇ ਗੱਡੀਆਂ ਨਾ ਖੜ੍ਹੀਆਂ ਰਹਿਣ। ਉਨ੍ਹਾਂ ਨੈਸ਼ਨਲ ਹਾਈਵੇ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰ ਵਿਚ ਪੈਂਦੀਆਂ ਸੜਕਾਂ ’ਤੇ ਮੌਸਮ ਦੀ ਲੋੜ ਅਨੁਸਾਰ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਅਵਾਰਾ ਪਸ਼ੂਆਂ ਦੇ ਗਲੇ ’ਚ ਪਾਏ ਜਾਣ ਰਿਫਲੈਕਟਰ ਟੈਗ
ਡਿਪਟੀ ਕਮਿਸ਼ਨਰ ਨੇ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੀ. ਟੀ. ਰੋਡ ਦੀਆਂ ਸੜਕਾਂ ’ਤੇ ਘੁੰਮ ਰਹੀਆਂ ਆਵਾਰਾ ਪਸ਼ੂਆਂ ਨੂੰ ਬਾਉਂਡ ਕੀਤਾ ਜਾਵੇ ਅਤੇ ਉਨ੍ਹਾਂ ਗਲੇ ਵਿਚ ਰਿਫਲੈਕਟਰ ਟੈਗ ਲਗਾਏ ਜਾਣ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਸੜਕਾਂ ’ਤੇ ਰੁੱਖਾਂ ਦੀਆਂ ਟਾਹਣੀਆਂ ਜਾਂ ਕੋਈ ਹੋਰ ਵੱਡਾ ਰੁੱਖ ਡਿੱਗਣ ਵਾਲਾ ਨਾ ਹੋਵੇ। ਸੜਕਾਂ ਦੇ ਕਿਨਾਰਿਆਂ ’ਤੇ ਪੌਦਿਆਂ ਦੀ ਛਟਾਈ ਕੀਤੀ ਜਾਵੇ ਤਾਂ ਜੋ ਸੜਕ ’ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੈਸ਼ਨਲ ਹਾਈਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਲੈਕ ਸਪਾਟਾਂ ਦੀ ਜਾਂਚ ਕਰ ਕੇ ਉਥੇ ਸਾਈਨ ਬੋਰਡ ਲਗਾਏ ਜਾਣ ਅਤੇ ਗੱਡੀਆਂ ਦੇ ਪਿਛੇ ਰਿਫਲੈਕਟਰ ਵਿਚ ਲਗਾਉਣੇ ਯਕੀਨੀ ਬਣਾਏ ਜਾਣ।
ਜੀ. ਟੀ. ਰੋਡ ’ਤੇ ਗੱਡੀਆਂ ਖੜ੍ਹੀਆਂ ਕਰਨ ਵਾਲੇ ਡਰਾਈਵਰਾਂ ਖਿਲਾਫ ਵੀ ਹੋਵੇਗੀ ਕਾਰਵਾਈ
ਡੀ. ਸੀ. ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁਝ ਡਰਾਈਵਰ ਆਪਣੀਆਂ ਗੱਡੀਆਂ ਜੀ. ਟੀ. ਰੋਡ ’ਤੇ ਖੜ੍ਹੀਆਂ ਕਰ ਦਿੰਦੇ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਡੀ. ਸੀ. ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਵਿਸ ਸੜਕਾਂ ਦੀ ਮੁਰੰਮਤ ਯਕੀਨੀ ਬਣਾਈ ਜਾਵੇ ਅਤੇ ਸਪੀਡ ਬ੍ਰੇਕਰ ਵੀ ਬਣਾਏ ਜਾਣ, ਜਿਸ ’ਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਵਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਵਿਸ ਸੜਕਾਂ ਦੇ ਨਾਲ-ਨਾਲ ਗੱਡੀਆਂ ’ਤੇ ਰਿਫਲੈਕਟਰ ਵੀ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਓਵਰਲੋਡਿਡ ਸਕੂਲੀ ਬੱਸਾਂ/ਆਟੋ ਦੀ ਕੀਤੀ ਜਾਵੇ ਜਾਂਚ
ਡੀ. ਸੀ. ਸਾਹਨੀ ਨੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਸਕੂਲੀ ਬੱਸਾਂ/ਆਟੋਜ਼ ਦੀ ਜਾਂਚ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਧੁੰਦ ਦੇ ਮੌਸਮ ਵਿਚ ਫਾਗ ਲਾਈਟਾਂ ਦੇ ਨਾਲ ਨਾਲ ਸਾਰੇ ਇੰਡੀਕੇਟਰ ਵੀ ਚਾਲੂ ਹੋਣੇ ਚਾਹੀਦੇ ਹਨ। ਓਵਰਲੋਡਿਡ ਸਕੂਲੀ ਬੱਸਾਂ/ਆਟੋਜ਼ ਦੇ ਚਾਲਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰੇਕ ਬੱਸ ਵਿਚ ਡਰਾਈਵਰ ਯੂਨੀਫਾਰਮ ਵਿਚ ਲਾਇਸੈਂਸ, ਹੈਲਪਰ ਦਾ ਹੋਣਾ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
ਸਕੂਲੀ ਬੱਸਾਂ ਦੀ ਸ਼ਿਕਾਇਤ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ 1098
ਡੀ. ਸੀ. ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਕੂਲੀ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦਾ ਦਿਸਦਾ ਹੈ ਤਾਂ ਹੈਲਪਲਾਈਨ ਨੰਬਰ 1098 ’ਤੇ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸਕੂਲੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਸਲੋਗਲ ਮੇਕਿੰਗ, ਪੇਂਟਿੰਗ, ਕੁਇਜ਼ ਆਦਿ ਮੁਕਾਬਲੇ ਕਰਵਾਏ ਜਾਣ ਤਾਂ ਜੋ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਰੀਜ਼ਨਲ ਟਰਾਂਸਪੋਰਟ ਸਕੱਤਰ ਖੁਸ਼ਦਿਲ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਮਲਹੋਤਰਾ, ਜ਼ਿਲਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ, ਇੰਜੀਨੀਅਰ ਨੈਸ਼ਨਲ ਹਾਈਵੇ ਅਨਿਕ ਮਹਾਜਨ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਤਰਨਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ਤੋਂ ਬਾਅਦ ਹੁਣ ਵਿਦਿਆਰਥੀ ਵੀ ਕਰਨਗੇ ਬੱਸਾਂ ਵਿੱਚ FREE ਸਫ਼ਰ
NEXT STORY