ਲੁਧਿਆਣਾ (ਹਿਤੇਸ਼)- ਡੀ. ਸੀ. ਸਾਕਸ਼ੀ ਸਾਹਨੀ ਦੇ ਕੋਲ ਆਉਣ ਵਾਲੇ ਦਿਨਾਂ ਦੌਰਾਨ ਥ੍ਰੀ ਇਨ ਵਨ ਚਾਰਜ ਹੋਵੇਗਾ। ਇਸ ਸਬੰਧ ’ਚ ਨੋਟੀਫਿਕੇਸ਼ਨ ਚੀਫ ਸੈਕਟਰੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਛੁੱਟੀ ਦੇ ਜਾਣ ਦੀ ਵਜ੍ਹਾ ਨਾਲ ਲਿਆ ਗਿਆ ਹੈ। ਉਨ੍ਹਾਂ ਕੋਲ ਇਸ ਸਮੇਂ ਗਲਾਡਾ ਦਾ ਐਡੀਸ਼ਨਲ ਚਾਰਜ ਵੀ ਹੈ, ਜਿਨ੍ਹਾਂ ਦੋਵੇਂ ਵਿਭਾਗਾਂ ਦੀ ਜ਼ਿੰਮੇਦਾਰੀ ਸੰਦੀਪ ਰਿਸ਼ੀ ਦੀ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਛੁੱਟੀ 29 ਜੂਨ ਤੋਂ 14 ਜੁਲਾਈ ਦੌਰਾਨ ਡੀ. ਸੀ. ਸਾਕਸ਼ੀ ਸਾਹਨੀ ਕੋਲ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੱਕੇ ਤੌਰ 'ਤੇ ਬੰਦ ਹੋਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ! ਕਿਸਾਨਾਂ ਨੇ ਧਰਨੇ ਦੌਰਾਨ ਕਰ 'ਤਾ ਵੱਡਾ ਐਲਾਨ
ਨਗਰ ਨਿਗਮ ਦੇ ਕਈ ਹੋਰ ਅਫ਼ਸਰ ਵੀ ਗਏ ਹਨ ਛੁੱਟੀਆਂ ’ਤੇ
ਕਮਿਸ਼ਨਰ ਤੋਂ ਇਲਾਵਾ ਨਗਰ ਨਿਗਮ ਦੇ ਕਈ ਹੋਰ ਅਫਸਰ ਵੀ ਛੁੱਟੀਆਂ ’ਤੇ ਗਏ ਹਨ। ਇਨ੍ਹਾਂ ਵਿਚ ਐੱਸ. ਈ. ਸੰਜੇ ਕੰਵਰ ਓ. ਐਂਡ ਐੱਮ. ਸੈੱਲ ਦੇ ਐੱਸ. ਈ. ਰਵਿੰਦਰ ਗਰਗ, ਐਕਸੀਅਨ ਰਣਵੀਰ ਸਿੰਘ, ਐੱਸ. ਟੀ. ਪੀ. ਤੇਜਪ੍ਰੀਤ ਸਿੰਘ, ਐਕਸੀਅਨ ਮਨਜੀਤ ਇੰਦਰ ਸਿੰਘ ਜੌਹਲ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਦੀ ਜਗ੍ਹਾ ਦੂਜੇ ਅਧਿਕਾਰੀਆਂ ਨੂੰ ਅਸਥਾਈ ਤੌਰ ’ਤੇ ਚਾਰਜ ਕਮਿਸ਼ਨਰ ਜਾਂ ਸਰਕਾਰ ਵੱਲੋਂ ਦੇ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MSP ਗਾਰੰਟੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ
NEXT STORY