ਬੀੜ ਸਾਹਿਬ/ਸਰਾਏ ਅਮਾਨਤ ਖਾਂ - ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੰਨਣ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮ੍ਰਿਤਕ ਦੇ ਭਰਾ ਨਛੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਨੀਵਾਰ ਸਵੇਰੇ ਘਰ 'ਚ ਲੱਗੇ ਇਨਵਰਟਰ ਤੋਂ ਪਏ ਜ਼ਬਰਦਸਤ ਝਟਕੇ ਕਾਰਨ ਉਸ ਦੇ ਨੌਜਵਾਨ ਭਰਾ ਸੁਖਦੀਪ ਸਿੰਘ ਕਾਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕੁਝ ਹੀ ਦਿਨਾਂ ਨੂੰ ਦੁਬਈ ਜਾਣ ਵਾਲਾ ਸੀ ਕਿ ਇਹ ਦੁੱਖਦਾਈ ਘਟਨਾ ਵਾਪਰ ਗਈ। ਪੁਲਸ ਕਾਰਵਾਈ ਉਪਰੰਤ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
30 ਕਰੋੜ ਦੀ ਹੈਰੋਇਨ ਸਮੇਤ 2 ਕਾਬੂ
NEXT STORY