ਲੁਧਿਆਣਾ (ਰਾਜ) : ਕੋਰੋਨਾ ਵਾਇਰਸ ਜਿੱਥੇ ਜਿਊਂਦੇ ਲੋਕਾਂ ਲਈ ਕਹਿਰ ਬਣਿਆ ਹੋਇਆ ਹੈ, ਉਥੇ ਮਰਿਆਂ ਦੀ ਮੁਕਤੀ 'ਚ ਵੀ ਰੁਕਾਵਟ ਬਣਿਆ ਹੋਇਆ ਹੈ। ਸ਼ਹਿਰ ਦੇ ਵੱਖ-ਵੱਖ ਸ਼ਮਸ਼ਾਨਘਾਟਾਂ ਦੇ ਅਸਥੀਆਂ ਰੱਖਣ ਵਾਲੇ ਲਾਕਰ ਫੁਲ ਹੋ ਗਏ ਹਨ, ਜਿੱਥੇ ਸੈਂਕੜੇ ਮ੍ਰਿਤਕ ਲੋਕਾਂ ਦੀਆਂ ਅਸਥੀਆਂ ਆਪਣੀ ਮੁਕਤੀ ਦੀ ਉਡੀਕ ਵਿਚ ਫਸੀਆਂ ਹੋਈਆਂ ਹਨ। ਸ਼ਮਸ਼ਾਨਘਾਟ 'ਚ ਲਾਕਰ ਫੁਲ ਹੋਣ ਕਾਰਨ ਕਈ ਅਸਥੀਆਂ ਨੂੰ ਬਾਕਸ ਮੰਗਵਾ ਕੇ ਉਨ੍ਹਾਂ 'ਚ ਰੱਖਿਆ ਜਾ ਰਿਹਾ ਹੈ ਅਤੇ ਕਈਆਂ ਨੂੰ ਬੰਨ੍ਹ ਕੇ ਬਾਹਰ ਨਾਮ ਅਤੇ ਪਤੇ ਦੀ ਚਿੱਟ ਲਗਾ ਕੇ। ਅਜਿਹੇ 'ਚ ਸ਼ਮਸ਼ਾਨਘਾਟ ਪ੍ਰਬੰਧਕ ਵੀ ਡਰੇ ਹੋਏ ਹਨ ਕਿ ਕਿਤੇ ਗਲਤੀ ਨਾਲ ਅਸਥੀਆਂ ਦੀ ਅਦਲਾ-ਬਦਲੀ ਹੋ ਗਈ ਤਾਂ ਵੱਡਾ ਵਿਵਾਦ ਖੜ੍ਹਾ ਹੋ ਸਕਦਾ ਹੈ।
ਅਜੋਕੇ ਦੌਰ ’ਚ ਕੁਦਰਤੀ ਜਾਂ ਕਿਸੇ ਹੋਰ ਕਾਰਨਾਂ ਕਰ ਕੇ ਮਰੇ ਲੋਕਾਂ ਦਾ ਸਸਕਾਰ ਤਾਂ ਹੋ ਰਿਹਾ ਹੈ ਪਰ ਉਨ੍ਹਾਂ ਦੇ ਮੁਕਤੀ ਦੇ ਦਰਵਾਜ਼ੇ ’ਤੇ ਵੀ ਲਾਕ ਡਾਊਨ ਲੱਗ ਗਿਆ ਹੈ। ਹਿੰਦੂ ਧਰਮ ਦੇ ਮੁਤਾਬਕ ਸਸਕਾਰ ਤੋਂ ਬਾਅਦ ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਗੰਗਾ 'ਚ ਜਲ ਪ੍ਰਵਾਹ ਕਰ ਕੇ ਰੀਤੀ-ਰਿਵਾਜ਼ਾਂ ਤਹਿਤ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਸ ਦੇ ਲਈ ਮੁਕਤੀ ਦੇ ਦਰਵਾਜ਼ੇ ਖੁੱਲ੍ਹਦੇ ਹਨ ਪਰ ਲਾਕਡਾਊਨ ਕਾਰਨ ਮ੍ਰਿਤਕਾਂ ਦੇ ਮੁਕਤੀ ਦਵਾਰ ਹੀ ਬੰਦ ਪਏ ਹਨ। ਲਾਕ ਡਾਊਨ ਅਤੇ ਕਰਫਿਊ ਦੌਰਾਨ ਆਪਣਿਆਂ ਨੂੰ ਗੁਆ ਦੇਣ ਵਾਲੇ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਪ੍ਰਸ਼ਾਸਨਿਕ ਰਾਹਤ ਜਾਂ ਕਰਫਿਊ 'ਚ ਢਿੱਲ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ 3 ਮਈ ਤੱਕ ਥੋੜ੍ਹੀ-ਬਹੁਤ ਰਾਹਤ ਮਿਲੇਗੀ ਅਤੇ ਉਹ ਰਸਮਾਂ ਨੂੰ ਪੂਰਾ ਕਰ ਸਕਣਗੇ।
ਅਸਥੀਆਂ ਪ੍ਰਵਾਹਤ ਕਰਨ ਲਈ ਵਿਸ਼ੇਸ਼ ਪਾਸ ਜਾਰੀ ਕਰੇ ਪ੍ਰਸ਼ਾਸਨ
ਪਤਾ ਲੱਗਾ ਹੈ ਕਿ ਸ਼ਿਵਪੁਰੀ ਸ਼ਮਸ਼ਾਨਘਾਟ ’ਚ ਲਾਕਰ ਫੁਲ ਹੋਣ ਕਾਰਨ 70 ਤੋਂ 80, ਸੁਨੇਮ ਸ਼ਮਸ਼ਾਨਘਾਟ ’ਚ 25, ਮਾਡਲ ਟਾਊਨ ਸ਼ਮਸ਼ਾਨਘਾਟ ’ਚ 50, ਗਊਘਾਟ ਸ਼ਮਸ਼ਾਨਘਾਟ ’ਚ 50 ਅਤੇ ਬੱਸ ਅੱਡਾ ਸ਼ਮਸ਼ਾਨਘਾਟ ’ਚ 45 ਅਸਥੀਆਂ ਪਈਆਂ ਹਨ। ਸੁਨੇਤ ਸ਼ਮਸ਼ਾਨਘਾਟ ਦੇ ਜਨਰਲ ਸੈਕਟਰੀ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਅਸਥੀਆਂ ਸੰਭਾਲ ਕੇ ਰੱਖਣਾ ਪ੍ਰਬੰਧਕਾਂ ਲਈ ਵੱਡੀ ਚੁਣੌਤੀ ਹੈ। ਆਪਣਿਆਂ ਨੂੰ ਗੁਆ ਚੁੱਕੇ ਪਰਿਵਾਰਾਂ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਪਾਸ ਇਸ਼ੂ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਜਾ ਸਕਣ।
ਜ਼ਮੀਨੀ ਪੱਧਰ 'ਤੇ ਸੇਵਾ ਕਰਦੀਆਂ ਪੰਜਾਬ ਦੀਆਂ 28000 ਆਸ਼ਾ ਵਰਕਰ, ਬਿਨਾਂ PPE-ਘੱਟ ਮਾਸਕ-ਤਨਖ਼ਾਹ 2000
NEXT STORY