ਗੁਰਦਾਸਪੁਰ (ਹਰਮਨ, ਵਿਨੋਦ)-‘ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਤਹਿਤ ‘ਨਸ਼ਾ ਮੁਕਤੀ ਮੋਰਚਾ’ ਦੇ ਜ਼ੋਨ ਕੋਆਰਡੀਨੇਟਰ ਸੋਨੀਆ ਮਾਨ ਅਤੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵੱਲੋਂ ਗੁਰਦਾਸਪੁਰ ਵਿਖੇ ਵਿਲੇਜ਼ ਡਿਫੈਂਸ ਕਮੇਟੀਆਂ ( ਪਿੰਡਾਂ ਦੇ ਪਹਿਰੇਦਾਰ) ਦੇ ਸਬੰਧ ਵਿੱਚ ਸਿਵਲ, ਪੁਲਸ ਅਤੇ ਨਸ਼ਾ ਮੁਕਤੀ ਮੋਰਚੇ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ।
ਇਹ ਵੀ ਪੜ੍ਹੋ- ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, ਕਿਸਾਨਾਂ ਲਈ ਕੀਤਾ ਵੱਡਾ ਐਲਾਨ
ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ, ਆਦਿਤਿਆ, ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਜਿਲਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਮਾਨਿਕ ਮਹਿਤਾ, ਵਾਇਸ ਕੋਆਰਡੀਨੇਟਰ ਅਰਸ਼ਦੀਪ ਸਿੰਘ, ਗੁਰਦਾਸਪੁਰ ਦੇ ਕੋਆਰਡੀਨੇਟਰ ਨੀਰਸਲਹੋਤਰਾ ਸਮੇਤ ਹੋਰ ਸ਼ਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਜ਼ੋਨ ਕੋਆਰਡੀਨੇਟਰ ਸੋਨੀਆ ਮਾਨ ਤੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਵਿਲੇਜ਼ ਡਿਫੈਂਸ ਕਮੇਟੀਆਂ (ਪਿੰਡਾਂ ਦੇ ਪਹਿਰੇਦਾਰ) ਗਠਿਤ ਕੀਤੀਆਂ ਗਈਆਂ ਹਨ, ਜੋ ਪਿੰਡਾਂ ਵਿੱਚ ਨਸ਼ੇ ਦੇ ਵਿਰੁੱਧ ਕੰਮ ਕਰਨਗੀਆਂ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...
ਉਨ੍ਹਾਂ ਦੱਸਿਆ ਕਿ ਬਹੁਤ ਜਲਦ ਇਕ ਮੋਬਾਇਲ ਐਪ ਲਾਂਚ ਕੀਤੀ ਜਾਵੇਗੀ, ਜਿਸ ਵਿੱਚ ਨਸ਼ਾ ਮੁਕਤੀ ਮੋਰਚੇ ਦੇ ਨੁਮਾਇੰਦੇਂ ਅਤੇ ਉੱਚ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਇਹ ਮੋਬਾਇਲ ਐਪ ਬਹੁਤ ਕਾਰਗਰ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਤਹਿਤ ਜਿਲੇ ਭਰ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਢੀ ਹੈ ਅਤੇ ਵਿਲੇਜ਼ ਡਿਫੈਂਸ ਕਮੇਟੀਆਂ (ਪਿੰਡਾਂ ਦੇ ਪਹਿਰੇਦਾਰ) ਗਠਿਤ ਕੀਤੀਆਂ ਗਈਆ ਹਨ ਜੋ ਕਿ ਨਸ਼ੇ ਨੂੰ ਖਤਮ ਕਰਨ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਦੱਸਿਆ ਕਿ ਵਿਲੇਜ਼ ਡਿਫੈਂਸ ਕਮੇਟੀਆਂ (ਪਿੰਡਾਂ ਦੇ ਪਹਿਰੇਦਾਰ) ਨੂੰ ਹਲਕਾ ਵਾਈਜ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ ਤੇ ਮੋਬਾਇਲ ਐਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਐਸ.ਡੀ.ਐਮ. ਨੂੰ ਕਿਹਾ ਕਿ ਉਹ ਆਪਣੀ ਨਿਗਰਾਨੀ ਹੇਠ ਇਹ ਟ੍ਰੇਨਿੰਗ ਕਰਵਾਉਗੇ ਅਤੇ ਜਿਥੇ ਅਜੇ ਵੀ.ਡੀ.ਸੀ. ਨਹੀਂ ਬਣੀਆਂ ਹਨ, ਨੂੰ ਜਲਦ ਤੋਂ ਜਲਦ ਬਣਾਇਆ ਜਾਵੇ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ
ਇਸ ਮੌਕੇ ਜਸਪਿੰਦਰ ਸਿੰਘ, ਐੱਸ.ਡੀ.ਐੱਮ. ਦੀਨਾਨਗਰ, ਮਨਜੀਤ ਸਿੰਘ ਰਾਜਲਾ, ਐੱਸ.ਡੀ.ਐੱਮ, ਗੁਰਦਾਸਪੁਰ, ਵਿਕਰਮਜੀਤ ਸਿੰਘ ਪਾਂਥੇ ਐੱਸ. ਡੀ. ਐੱਮ, ਬਟਾਲਾ, ਜਯੋਤਸਨਾ ਸਿੰਘ, ਐੱਸ. ਡੀ. ਐੱਮ, ਕਲਾਨੌਰ, ਆਦਿੱਤਿਆ ਸ਼ਰਮਾ, ਐੱਸ. ਡੀ. ਐੱਮ, ਡੇਰਾ ਬਾਬਾ ਨਾਨਕ, ਗੁਰਮੰਦਿਰ ਸਿੰਘ, ਐੱਸ. ਡੀ. ਐੱਮ, ਫਤਿਹਗੜ੍ਹ ਚੂੜੀਆਂ, ਆਦਿਤਿਆ ਗੁਪਤਾ ਸਹਾਇਕ ਕਮਿਸ਼ਨਰ (ਜ), ਰੁਪਿੰਦਰਪਾਲ ਸਿੰਘ ਪੀ.ਸੀ.ਐੱਸ.ਅੰਡਰ ਟ੍ਰੇਨਿੰਗ,ਹਲਕਾ ਕੋਆਡੀਨੇਟਰ ਮਨਜੀਤ ਸਿੰਘ ਬੰਮਰਾਹ ਬਟਾਲਾ, ਹਲਕਾ ਕੋਆਡੀਨੇਟਰ ਨੀਰਜ ਸਲਹੋਤਰਾ ਗੁਰਦਾਸਪੁਰ, ਹਲਕਾ ਕੋਆਡੀਨੇਟਰ ਕਾਰਤਿਕ ਦੀਨਾਨਗਰ, ਹਲਕਾ ਕੋਆਡੀਨੇਟਰ ਸਤਨਾਮ ਸਿੰਘ ਡੇਰਾ ਬਾਬਾ ਨਾਨਕ, ਹਲਕਾ ਕੋਆਡੀਨੇਟਰ ਕਰਮਜੀਤ ਸਿੰਘ ਫਹਿਤਗੜ੍ਹ ਚੂੜੀਆਂ, ਹਲਕਾ ਕੋਆਡੀਨੇਟਰ ਰਾਜਵਿੰਦਰ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ, ਹਲਕਾ ਕੋਆਡੀਨੇਟਰ ਅੰਮ੍ਰਿਤਪਾਲ ਕਾਦੀਆਂ ਤੇ ਨਸ਼ਾ ਮੁਕਤੀ ਮੋਰਚੀ ਦੀ ਸਮੁੱਚੀ ਟੀਮ ਮੌਜੂਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, ਕਿਸਾਨਾਂ ਲਈ ਕੀਤਾ ਵੱਡਾ ਐਲਾਨ
NEXT STORY