ਲੁਧਿਆਣਾ (ਰਾਜ) : ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਕੋਰੋਨਾ ਪੀੜਤ ਦੀ ਲਾਸ਼ ਬਦਲੇ ਜਾਣ ਦੀ ਅਫ਼ਵਾਹ ਨਾਲ ਬੀਤੀ ਦੁਪਹਿਰ ਹਫੜਾ-ਦਫੜੀ ਮਚ ਗਈ। ਮ੍ਰਿਤਕ ਦੇ ਪਰਿਵਾਰ ਵਾਲੇ ਦੋਸ਼ ਲਾਉਂਦੇ ਰਹੇ ਕਿ ਮੋਰਚਰੀ ਤੋਂ ਲਾਸ਼ ਬਦਲੀ ਗਈ ਹੈ ਪਰ ਇਸ ਦੀ ਸੱਚਾਈ ਉਦੋਂ ਪਤਾ ਲੱਗੀ, ਜਦੋਂ ਮੋਰਚਰੀ ’ਚ ਤਾਇਨਾਤ ਡਾਕਟਰ ਨੇ ਪਟਿਆਲਾ ਰਜਿੰਦਰਾ ਹਸਪਤਾਲ ਗੱਲ ਕੀਤੀ ਤਾਂ ਸਪੱਸ਼ਟ ਹੋਇਆ ਕਿ ਪਰਿਵਾਰ ਵਾਲੇ ਖ਼ੁਦ ਹੀ ਗਲਤ ਵਿਅਕਤੀ ਦੀ ਲਾਸ਼ ਪਛਾਣ ਕੇ ਲੈ ਗਏ ਸਨ, ਜਦੋਂ ਕਿ ਉਨ੍ਹਾਂ ਦੀ ਲਾਸ਼ ਪਟਿਆਲਾ ਹੀ ਪਈ ਹੋਈ ਸੀ। ਇਹ ਗੱਲ ਸਪੱਸ਼ਟ ਹੋਣ ਤੋਂ ਬਾਅਦ ਮੋਰਚਰੀ ’ਚ ਤਾਇਨਾਤ ਡਾਕਟਰ ਅਤੇ ਸਟਾਫ਼ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਅਸਲਾ' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਨਾਲ ਹੀ ਪਰਿਵਾਰ ਵਾਲਿਆਂ ਨੇ ਵੀ ਬਾਅਦ 'ਚ ਆਪਣੀ ਗਲਤੀ ਮੰਨ ਕੇ ਮੁਆਫ਼ੀ ਮੰਗੀ। ਅਸਲ 'ਚ ਨਿਊ ਸੁਭਾਸ਼ ਨਗਰ, ਬਸਤੀ ਜੋਧੇਵਾਲ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੇ ਪਿਤਾ ਇੰਦਰਜੀਤ ਸਿੰਘ (62) ਨੂੰ ਸ਼ੂਗਰ ਦੀ ਬੀਮਾਰੀ ਸੀ। 22 ਜੁਲਾਈ ਨੂੰ ਉਸ ਦੇ ਪਿਤਾ ਦੀ ਹਾਲਤ ਖਰਾਬ ਹੋ ਗਈ ਸੀ। ਇਸ ਲਈ ਉਹ ਪਿਤਾ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਸੀ, ਜਿੱਥੋਂ ਉਸ ਦੇ ਪਿਤਾ ਨੂੰ ਪਟਿਆਲਾ ਸਥਿਤ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਸੀ। ਹਸਪਤਾਲ 'ਚ ਉਸ ਦੇ ਪਿਤਾ ਦਾ ਟੈਸਟ ਹੋਇਆ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਰਜਿੰਦਰਾ ਹਸਪਤਾਲ 'ਚ ਉਸ ਦੇ ਪਿਤਾ ਦਾ ਇਲਾਜ ਸ਼ੁਰੂ ਹੋ ਗਿਆ ਪਰ 28 ਜੁਲਾਈ ਦੀ ਸ਼ਾਮ ਨੂੰ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੀਤਾ ਗਿਆ ਜ਼ਬਰੀ ਸੇਵਾਮੁਕਤ, ਜਾਣੋ ਕਾਰਨ
ਬੁੱਧਵਾਰ ਦੀ ਸਵੇਰ ਵਰਿੰਦਰ ਆਪਣੇ ਪਿਤਾ ਇੰਦਰਜੀਤ ਸਿੰਘ ਦੀ ਲਾਸ਼ ਪਛਾਣ ਕੇ ਲੁਧਿਆਣਾ ਵਾਪਸ ਲੈ ਕੇ ਆ ਗਿਆ ਸੀ ਅਤੇ ਉਨ੍ਹਾਂ ਨੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ। ਸਸਕਾਰ 'ਚ ਅਜੇ ਸਮਾਂ ਸੀ। ਇਸ ਲਈ ਵਰਿੰਦਰ ਕੁੱਝ ਖਾਣ ਲਈ ਚਲਾ ਗਿਆ। ਜਦੋਂ ਵਾਪਸ ਲਾਸ਼ ਲੈਣ ਆਇਆ ਤਾਂ ਸਟਾਫ਼ ਨੇ ਲਾਸ਼ ਦਾ ਚਿਹਰਾ ਦਿਖਾਇਆ ਪਰ ਉਹ ਲਾਸ਼ ਕਿਸੇ ਹੋਰ ਦੀ ਸੀ। ਇਸ ’ਤੇ ਵਰਿੰਦਰ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਮੋਰਚਰੀ 'ਚ ਲਾਸ਼ ਬਦਲ ਦਿੱਤੀ ਗਈ ਹੈ। ਉਨ੍ਹਾਂ ਨੇ ਪਟਿਆਲਾ ਵੀ ਗੱਲ ਕੀਤੀ ਪਰ ਉੱਥੋਂ ਦੇ ਡਾਕਟਰਾਂ ਨੇ ਇਹੀ ਕਿਹਾ ਕਿ ਉਹ ਆਪਣੀ ਲਾਸ਼ ਪਛਾਣ ਕੇ ਲੈ ਗਏ ਹਨ ਪਰ ਬਾਅਦ 'ਚ ਸਪੱਸ਼ਟ ਹੋਇਆ ਕਿ ਵਰਿੰਦਰ ਹੀ ਆਪਣੇ ਪਿਤਾ ਦੀ ਜਗ੍ਹਾ ਗਲਤ ਵਿਅਕਤੀ ਦੀ ਲਾਸ਼ ਪਛਾਣ ਕੇ ਲੈ ਆਇਆ ਸੀ।
ਇਹ ਵੀ ਪੜ੍ਹੋ : ਭੋਗ ਸਮਾਰੋਹ 'ਤੇ ਇਕੱਠੇ ਹੋਏ ਰਿਸ਼ਤੇਦਾਰ ਬਣੇ ਵੈਰੀ, ਮੌਕਾ ਤਾੜ ਕੀਤਾ ਵੱਡਾ ਕਾਰਾ
'ਪਿਤਾ ਦੀ ਮੌਤ ਨਾਲ ਪਰੇਸ਼ਾਨੀ 'ਚ ਸੀ, ਇਸ ਲਈ ਹੋਈ ਗਲਤੀ'
ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ 6 ਦਿਨ ਤੋਂ ਰਜਿੰਦਰਾ ਹਸਪਤਾਲ 'ਚ ਹੈ। ਖਾਣ-ਪੀਣ ਦਾ ਕੁੱਝ ਪਤਾ ਨਹੀਂ। ਉੱਪਰੋਂ ਪਿਤਾ ਦੀ ਮੌਤ ਹੋਣ ਕਾਰਨ ਉਹ ਕਾਫੀ ਪਰੇਸ਼ਾਨੀ 'ਚ ਸੀ। ਇਸ ਲਈ ਉਸ ਤੋਂ ਗਲਤੀ ਹੋ ਗਈ ਅਤੇ ਉਹ ਆਪਣਾ ਪਿਤਾ ਸਮਝ ਕੇ ਕਿਸੇ ਹੋਰ ਦੀ ਲਾਸ਼ ਲੈ ਆਇਆ ਪਰ ਲੁਧਿਆਣਾ ਆ ਕੇ ਉਸ ਨੂੰ ਲੱਗਾ ਕਿ ਲਾਸ਼ ਬਦਲ ਗਈ। ਵਰਿੰਦਰ ਨੇ ਇਸ ਦੇ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਤੋਂ ਮੁਆਫ਼ੀ ਵੀ ਮੰਗੀ।
ਇਸ ਬਾਰੇ ਹਸਪਤਾਲ ਦੇ ਡਾ. ਦੀਪ ਦਾ ਕਹਿਣਾ ਹੈ ਕਿ ਮਰੀਜ਼ ਦੀ ਲਾਸ਼ ਜਦੋਂ ਦਿੱਤੀ ਜਾਂਦੀ ਹੈ ਤਾਂ ਉਸ ਦੀ ਪਛਾਣ ਕਰਵਾਈ ਜਾਂਦੀ ਹੈ ਅਤੇ ਲਾਸ਼ ਦਿਖਾਉਂਦੇ ਹੋਏ ਤਸਵੀਰ ਵੀ ਕਲਿੱਕ ਕੀਤੀ ਜਾਂਦੀ ਹੈ ਅਤੇ ਲਿਖਤੀ 'ਚ ਵੀ ਲਿਆ ਜਾਦਾ ਹੈ ਕਿ ਪਰਿਵਾਰ ਵਾਲੇ ਲਾਸ਼ ਪਛਾਣ ਦੇ ਲਿਜਾ ਰਹੇ ਹਨ, ਜੋ ਲਾਸ਼ ਪਰਿਵਾਰ ਨੇ ਪਛਾਣ ਕੀਤੀ ਹੈ, ਉਸ ਦੀ ਤਸਵੀਰ ਉਨ੍ਹਾਂ ਦੇ ਕੋਲ ਹੈ। ਇਹ ਹੋ ਸਕਦਾ ਹੈ ਕਿ ਪਰਿਵਾਰ ਖੁਦ ਹੀ ਗਲਤ ਵਿਅਕਤੀ ਦੀ ਪਛਾਣ ਕਰ ਕੇ ਲੈ ਗਏ ਹੋਣ।
ਹਸਪਤਾਲ ਦੇ ਡਾ. ਰੋਹਿਤ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਲਾਸ਼ ਬਦਲ ਗਈ ਹੈ ਪਰ ਜਦੋਂ ਉਨ੍ਹਾਂ ਨੇ ਪਟਿਆਲਾ ਤੋਂ ਪਤਾ ਕੀਤਾ ਅਤੇ ਫੋਟੋ ਮ੍ਰਿਤਕ ਦੇ ਬੇਟੇ ਨੂੰ ਦਿਖਾਈ ਤਾਂ ਸਪੱਸ਼ਟ ਹੋਇਆ ਕਿ ਉਸ ਦਾ ਬੇਟਾ ਹੀ ਆਪਣਾ ਪਿਤਾ ਸਮਝ ਕੇ ਗਲਤ ਵਿਅਕਤੀ ਦੀ ਲਾਸ਼ ਨਾਲ ਲੈ ਆਇਆ ਪਰ ਹੁਣ ਸਭ ਕੁਝ ਸਪੱਸ਼ਟ ਹੋ ਗਿਆ ਹੈ।
ਖ਼ਾਲਿਸਤਾਨ ਪੱਖੀ ਗੁਰਪਤਵੰਤ ਪਨੂੰ ਦੀ ਭਾਰਤ ਸਰਕਾਰ ਨੂੰ ਨਵੀਂ ਚੁਣੌਤੀ, 15 ਅਗਸਤ ਨੂੰ ਕਰੇਗਾ ਇਹ ਕੰਮ
NEXT STORY